ਬਿਉਰੋ ਰਿਪੋਰਟ : ਰੱਖੜ ਪੁੰਨਿਆ ਮੌਕੇ ਇੱਕ ਜ਼ਿਲ੍ਹੇ ਅਤੇ 2 ਬਲਾਕਾ ਵਿੱਚ 3 ਦਿਨ ਦੀ ਛੁੱਟੀ ਕਰਨ ਦਾ ਐਲਾਨ ਕੀਤਾ ਗਿਆ ਹੈ । ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਬਾਬਾ ਬਕਾਲਾ ਕਸਬੇ ਵਿੱਚ ਰਈਆ 1 ਅਤੇ ਰਈਆਂ 2 ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ । ਪ੍ਰਸ਼ਾਸਨ ਵੱਲੋਂ ਜਾਰੀ ਹੁਕਮ ਦੇ ਮੁਤਾਬਿਕ 30 ਅਗਸਤ ਤੋਂ 1 ਸਤੰਬਰ ਤੱਕ ਸਕੂਲਾਂ ਵਿੱਚ ਛੁੱਟੀ ਰਹੇਗੀ । ਇਸ ਦੇ ਸਬੰਧ ਵਿੱਚ ਸਿੱਖਿਆ ਵਿਭਾਗ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
ਬਾਬਾ ਬਕਾਲਾ ਨਾਲ ਜੁੜਿਆ ਸਿੱਖ ਇਤਿਹਾਸ
ਬਾਬਾ ਬਕਾਲਾ ਦਾ ਸਿੱਖ ਇਤਿਹਾਸ ਵਿੱਚ ਅਹਿਮ ਥਾਂ ਹੈ । ਗੁਰੂ ਨਾਨਕ ਦੇਵ ਦੀ 8ਵੀਂ ਜੋਤ ਸ੍ਰੀ ਗੁਰੂ ਹਰਕਿਸ਼ਨ ਸਾਹਿਬ ਦੇ ਜੋਤ ਜੋਤ ਸਮਾਉਣ ਤੋਂ ਬਾਅਦ ਬਾਕਾ ਬਕਾਲਾ ਵਿੱਚ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਤਾ ਗੱਦੀ ‘ਤੇ ਬੈਠਣ ਦੀ ਇਤਿਹਾਸਕ ਘਟਨਾ ਹੋਈ ਸੀ । ਗੁਰਸਿੱਖ ਭਾਈ ਮੱਖਣ ਸ਼ਾਹ ਲੁਬਾਣਾ ਜੋ ਵੱਡਾ ਵਪਾਰੀ ਸੀ ਅਤੇ ਉਹ ਸਮੁੰਦਰੀ ਜਹਾਜ ਦੇ ਰਾਹੀ ਵਪਾਰ ਕਰਦਾ ਸੀ । ਉਸ ਦਾ ਬੇੜਾ ਤੂਫਾਨ ਵਿੱਚ ਫਸ ਗਿਆ ਅਤੇ ਉਸ ਨੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਵੱਲੋਂ ਬੇੜੀ ਨੂੰ ਪਾਰ ਲਗਾਉਣ ਤੋਂ ਬਾਅਦ ਉਹ 500 ਮੋਹਰਾਂ ਗੁਰੂ ਦੇ ਚਰਨਾ ਵਿੱਚ ਰੱਖੇਗਾ । ਜਦੋਂ ਮੱਖਣ ਸ਼ਾਹ ਲੁਬਾਣਾ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਮਿਲਣ ਪਹੁੰਚਿਆ ਤਾਂ ਉਸ ਨੂੰ ਪਤਾ ਚੱਲਿਆ ਕੀ ਗੁਰੂ ਜੀ ਜੋਤੀ-ਜੋਤ ਸਮਾ ਗਏ ਹਨ । ਮੱਖਣ ਕਾਫਲੇ ਸਮੇਤ ਬਕਾਲੇ ਪਹੁੰਚਿਆ ਵੇਖ ਕੇ ਬੜਾ ਹੈਰਾਨ ਹੋਇਆ ਕਿ 22 ਮੰਜੀਆਂ ਲੱਗੀਆਂ ਹਨ । ਕਈ ਲੋਕ ਗੁਰੂ ਬਣ ਕੇ ਬੈਠੇ ਸਨ । ਕਿਹੜਾ ਗੁਰੂ ਸੱਚਾ ਸੀ ?
ਸੋਚ ਵਿਚਾਰ ਅਤੇ ਘਰ ਵਾਲੀ ਨਾਲ ਸਲਾਹ ਕਰਕੇ ਉਸ ਨੇ 2-2 ਮੋਹਰਾਂ ਸਾਰੇ ਗੁਰੂਆਂ ਦੇ ਸਾਹਮਣੇ ਰੱਖ ਦਿੱਤੀਆਂ ਪਰ ਕਮਾਲ ਦੀ ਗੱਲ ਇਹ ਹੈ ਕਿ ਕਿਸੇ ਨੇ ਅਮਾਨਤ ਨਹੀਂ ਮੰਗੀ । ਹੁਣ ਮੱਖਣ ਸ਼ਾਹ ਉਦਾਸ ਹੋਇਆ ਕੀ ਸੱਚਾ ਕੌਣ ਹੈ ? ਕਿਸੇ ਕੋਲੋ ਪੁੱਛਣ ‘ਤੇ
ਪਤਾ ਚੱਲਿਆ ਕਿ ਗੁਰੂ ਦੇ ਵੰਸ਼ ਵਿੱਚੋ ਇੱਕ ਹੋਰ ਵੀ ਹੈ ਜਿਸ ਨੂੰ ਤੇਗਾ ਤੇਗਾ ਕਹਿੰਦ ਹਨ । ਸ੍ਰੀ ਗੁਰੂ ਤੇਗ ਬਹਾਦਰ ਨੂੰ ਧਿਆਨ ਵਿੱਚ ਮਗਨ ਵੇਖ ਕੇ ਪਹਿਲਾਂ 2 ਮੋਹਰਾਂ ਸਾਹਮਣੇ ਰੱਖਿਆ । ਗੁਰੂ ਸਾਹਿਬ ਜੀ ਕਿਹਾ ਵਾਹ ਮੱਖਣਾ ਜਦੋਂ ਬੇੜੀ ਫਸੀ ਸੀ ਉਦੋਂ 500 ਅਤੇ ਹੁਣ 2 ਨਾਲ ਹੀ ਸਾਰ ਰਿਹਾ ਹੈ । ਪਾਤਸ਼ਾਹ ਨੇ ਮੋਢੇ ਤੋਂ ਚਾਦਰ ਨਾਲ ਨਿਸ਼ਾਨ ਵਿਖਾ ਕੇ ਕਿਹਾ ਵੇਖ ਤੇਰੇ ਬੇੜੇ ਦੇ ਕਿੱਲਾਂ ਵਾਲੇ ਨਿਸ਼ਾਨ ਅਜੇ ਵੀ ਮੌਜੂਦ ਹਨ,ਇਹ ਵੇਖ ਮੱਖਣ ਗਦ ਗਦ ਹੋ ਗਿਆ । ਗੁਰੂ ਜੀ ਦੇ ਸਾਹਮਣੇ ਥੈਲੀ ਰੱਖ ਕੇ ਸਿਰ ਝੁਕਾਇਆ । ਮੱਖਣ ਸ਼ਾਹ ਨੇ ਕੋਠੇ ਚੜ੍ਹ ਕੇ ਹੋਕਾ ਦਿੱਤਾ ਕਿ ਉਹ ਸੰਗਤੋ ਦਰ ਦਰ ਨ ਭਟਕੋ ਸੱਚਾ ਗੁਰੂ ਏਦਰ ਜੇ । ਫਿਰ ਭਾਈ ਗੁਰਦਿੱਤਾ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗੁਰਿਆਈ ਦਿੱਤੀ । ਗੁਰੂ ਤੇਗ ਬਹਾਦਰ ਜੀ ਰਿਸ਼ਤੇ ਵਿੱਚ 8ਵੇਂ ਗੁਰੂ ਸ੍ਰੀ ਗੁਰੂ ਹਰਕਿਸ਼ਨ ਸਾਹਿਬ ਜੀ ਦੇ ਦਾਦਾ ਲੱਗ ਦੇ ਸਨ ।