ਬਿਉਰੋ ਰਿਪੋਰਟ : ਬਾਜ਼ਾਰ ਵਿੱਚ ਨਿਵੇਸ਼ ਦੇ ਵੱਖ-ਵੱਖ ਬਦਲ ਮੌਜੂਦ ਹਨ । ਮਿਉਚਲ ਫੰਡ,ਸਮਾਲ ਸੇਵਿੰਗ ਸਕੀਮ,ਪੋਸਟ ਆਫਿਸ ਦੀ ਸੇਵਿੰਗ ਸਕੀਮ, RD ਅਤੇ FD । ਮਿਉਚਲ ਫੰਡ ਵਿੱਚ ਕਈ ਲੋਕ ਨਿਵੇਸ਼ ਕਰ ਰਹੇ ਹਨ ਪਰ ਜਿੰਨਾਂ ਨੂੰ ਘੱਟ ਹੀ ਸਹੀ ਪਰ ਗਰੰਟੀ ਰਿਟਰਨ ਚਾਹੀਦਾ ਹੈ ਤਾਂ ਉਨ੍ਹਾਂ ਦੇ ਲਈ ਸਭ ਤੋਂ ਵਧੀਆਂ FD ਹੈ। ਹੁਣ ਤੁਹਾਡੇ ਮਨ ਵਿੱਚ ਸਵਾਲ ਆ ਰਿਹਾ ਹੋਵੇਗਾ ਕਿਹੜਾ ਬੈਂਕ ਸਭ ਤੋਂ ਵੱਧ FD ‘ਤੇ ਵਿਆਜ ਦੇ ਰਿਹਾ ਹੈ । ਅਸੀਂ ਤੁਹਾਨੂੰ ਦੱਸ ਦੇ ਸਭ ਤੋਂ ਵੱਧ ਵਿਆਜ ਦੇਣ ਵਾਲੇ ਬੈਂਕਾਂ ਦੇ ਬਾਰੇ ।
HDFC ਬੈਂਕ FD ਕਰਵਾਉਣ ਵਾਲੇ ਦੀ ਉਮਰ ਦੇ ਲਿਹਾਜ਼ ਨਾਲ ਵੱਖ-ਵੱਖ ਵਿਆਜ ਦੇ ਰਿਹਾ ਹੈ,ਇਸੇ ਨਿਯਮ ਮੁਤਾਬਿਕ ਹੋਰ ਵੀ ਬੈਂਕ ਵੀ ਦੇ ਰਹੇ ਹਨ । 1 ਸਾਲ ਤੋਂ 15 ਮਹੀਨੇ ਦੇ ਲਈ ਬੈਂਕ ਸੀਨੀਅਰ ਸਿਟੀਜਨ ਨੂੰ 7.10 ਫੀਸਦੀ ਵਿਆਜ ਦੇ ਰਿਹਾ ਹੈ ਜਦਕਿ ਆਮ ਨਾਗਰਿਕਾਂ ਨੂੰ FD ‘ਤੇ 6.60 ਫੀਸਦੀ ਵਿਆਜ ਮਿਲੇਗਾ । ਪਰ ਜੇਕਰ ਤੁਸੀਂ 18 ਮਹੀਨੇ ਦੀ FD ਕਰਵਾਉਂਦੇ ਹੋ ਤਾਂ ਸੀਨੀਅਰ ਸਿਟੀਜਨ ਨੂੰ 7.50 ਫੀਸਦ ਨਾਲ ਵਿਆਜ ਮਿਲੇਗਾ ਜਦਕਿ ਆਮ ਨਾਗਰਿਕ ਨੂੰ 7 ਫੀਸਦੀ ਵਿਆਜ ਮਿਲੇਗਾ ।
ICICI ਬੈਂਕ 1 ਸਾਲ ਤੋਂ 389 ਦਿਨ ਦੇ ਲਈ ਸੀਨੀਅਰ ਸਿਟਿਜਨ ਨੂੰ FD ‘ਤੇ 7.20 ਫੀਸਦੀ ਵਿਆਜ ਆਫਰ ਕਰ ਰਿਹਾ ਹੈ ਜਦਕਿ ਆਮ ਨਾਗਰਿਕ ਨੂੰ 6.70 ਫੀਸਦੀ ਵਿਆਜ ਦੇ ਰਿਹਾ ਹੈ ਜੋਕਿ HDFC ਤੋਂ ਜ਼ਿਆਦਾ ਹੈ । ਜਦਕਿ 18 ਮਹੀਨੇ ਤੋਂ 2 ਸਾਲ ਤੱਕ ਦੀ FD ‘ਤੇ ICICI ਬੈਂਕ ਸੀਨੀਅਰ ਸਿਟੀਜਨ ਨੂੰ 7.60 ਫੀਸਦੀ ਵਿਆਜ ਆਫਰ ਕਰ ਰਿਹਾ ਹੈ ਜਦਕਿ ਆਮ ਨਾਗਰਿਕਾਂ ਨੂੰ 7.10 ਫੀਸਦੀ ਮਿਲੇਗਾ । ICICI ਬੈਂਕ ਦੀ 2 ਸਾਲ ਤੱਕ ਦੀ FD ਦਾ ਰੇਟ ਵੀ HDFC ਤੋਂ ਜ਼ਿਆਦਾ ਹੈ ।
ਪੰਜਾਬ ਨੈਸ਼ਨਲ ਬੈਂਕ ਦੀ FD ਦਾ ਰੇਟ ਆਮ ਨਾਗਰਿਕਾ ਦੇ ਲਈ 6.80 ਹੈ ਜਦਕਿ ਸੀਨੀਅਰ ਸਿਟੀਜਨ ਨੂੰ ਬੈਂਕ 7.30 ਆਫਰ ਕਰ ਰਿਹਾ ਹੈ । 445 ਦਿਨ ਦੇ ਲਈ ਬੈਂਕ ਆਮ ਜਨਤਾ ਨੂੰ 7.25 FD ‘ਤੇ ਆਫਰ ਕਰ ਰਿਹਾ ਹੈ ਜਦਕਿ ਸੀਨੀਅਰ ਸਿਟੀਜਨ ਨੂੰ 7.75 ਫੀਸਦੀ ਮਿਲੇਗਾ।