Punjab

ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਦਾ ਐਲਾਨ ! PU ਵੱਲੋਂ ਤਿਆਰ ਕੀਤੀਆਂ ਗਈਆਂ ਖਾਸ ਗਾਈਡ ਲਾਈਨਾਂ

ਬਿਉਰੋ ਰਿਪੋਰਟ : ਪੰਜਾਬ ਯੂਨੀਵਰਸਿਟੀ ਅਤੇ ਉਸ ਨਾਲ ਸਬੰਧਤ ਸ਼ਹਿਰਾਂ ਦੇ 11 ਕਾਲਜਾਂ ਦੀ ਵਿਦਿਆਰਥੀ ਚੋਣਾਂ 6 ਸਤੰਬਰ ਨੂੰ ਹੋਣਗੀਆਂ । ਇਸ ਦਾ ਐਲਾਨ PU ਦੇ ਡਿਪਾਰਟਮੈਂਟ ਆਫ ਸਟੂਡੈਂਟ ਵੈਲਫੇਅਰ ਦੇ ਜਤਿੰਦਰ ਗਰੋਵਰ ਨੇ ਕੀਤਾ । ਇਸ ਦੇ ਨਾਲ ਹੀ ਪੰਜਾਬ ਯੂਨੀਵਰਸਿਟੀ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ।

ਚੋਣਾਂ ਨਾਲ ਜੁੜੇ ਪ੍ਰੋਗਰਾਮ ਦੇ ਮੁਤਾਬਿਕ 31 ਅਗਸਤ ਸਵੇਰ 9:30 ਤੋਂ 10:30 ਤੱਕ ਨਾਮਜ਼ਦਗੀ ਭਰੀਆਂ ਜਾਣਗੀਆਂ । ਉਸੇ ਦਿਨ ਦੁਪਹਿਰ 12 ਵਜੇ PU ਅਤੇ ਕਾਲਿਜਾਂ ਦੇ ਨੋਟਿਸ ਬੋਰਡ ‘ਤੇ ਉਮੀਦਵਾਰਾਂ ਦੀ ਲਿਸਟ ਲਗਾਈ ਜਾਵੇਗੀ।

ਇੱਕ ਸਤੰਬਰ ਦੁਪਹਿਰ 12 ਵਜੇ ਤੱਕ ਨਾਂ ਵਾਪਸ ਲਏ ਜਾ ਸਕਣਗੇ ਅਤੇ ਦੁਪਹਿਰ ਢਾਈ ਵਜੇ ਉਮੀਦਵਾਰਾਂ ਦੀ ਫਾਈਨਲ ਲਿਸਟ ਤਿਆਰ ਹੋ ਜਾਵੇਗੀ । 6 ਸਤੰਬਰ ਨੂੰ ਸਵੇਰ ਵੋਟਿੰਗ ਹੋਵੇਗੀ ਅਤੇ ਦੁਪਹਿਰ 12 ਵਜੇ ਤੱਕ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਅਤੇ ਸ਼ਾਮ ਨੂੰ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ । DSW ਦੇ ਜਿਤੇਂਦਰ ਗਰੋਵਰ ਨੇ ਦੱਸਿਆ ਕਿ ਇਸ ਵਾਰ ਪ੍ਰਿੰਟਿਡ ਮਟੀਰੀਅਲ ਦੀ ਵਰਤੋਂ ਦੀ ਇਜਾਜ਼ਤ ਨਹੀਂ ਹੋਵੇਗੀ । ਉਧਰ ਚੰਡੀਗੜ੍ਹ ਦੀ SSP ਕੰਵਰਦੀਪ ਕੌਰ ਨੇ ਚੋਣ ਪ੍ਰਕਿਆ ਦੌਰਾਨ ਪੂਰੀ ਸੁਰੱਖਿਆ ਦੇਣ ਦਾ ਭਰੋਸਾ ਦਿੱਤਾ ਹੈ ਉਨ੍ਹਾਂ ਨੇ ਕਿਹਾ ਕਿ ਚੋਣਾਂ ਵਿੱਚ ਜਿੰਨੀ ਪੁਲਿਸ ਫੋਰਸ ਦੀ ਜ਼ਰੂਰਤ ਹੋਵੇਗੀ ਉਹ PU ਅਤੇ ਹੋਰ ਕਾਲਿਜਾਂ ਵਿੱਚ ਤਾਇਨਾਤ ਕੀਤੀ ਜਾਵੇਗੀ ।

66 ਹਜ਼ਾਰ ਵਿਦਿਆਰਥੀ ਹਿੱਸਾ ਲੈਣਗੇ

ਪੰਜਾਬ ਯੂਨੀਵਰਸਿਟੀ ਵਿੱਚ ਤਕਰੀਬਨ 16 ਹਜ਼ਾਰ ਵਿਦਿਆਰਥੀ ਹਨ । ਸ਼ਹਿਰ ਦੇ ਵੱਖ-ਵੱਖ 11 ਕਾਲਜਾਂ ਵਿੱਚ ਤਕਰੀਬਨ 50 ਹਜ਼ਾਰ ਵਿਦਿਆਰਥੀ ਪੜ੍ਹ ਦੇ ਹਨ । ਯਾਨੀ ਇਸ ਵਾਰ ਵਿਦਿਆਰਥੀ ਚੋਣਾਂ ਵਿੱਚ ਤਕਰੀਬਨ 66 ਹਜ਼ਾਰ ਵਿਦਿਆਰਥੀ ਹਿੱਸਾ ਲੈਣਗੇ।
PU ਵਿੱਚ ਪ੍ਰਧਾਨ ਅਹੁਦੇ ਦੇ ਲਈ 7 ਲੋਕਾਂ ਦੇ ਵਿਚਾਲੇ ਮੁਕਾਬਲਾ ਹੋ ਸਕਦਾ ਹੈ । ਯੂਨੀਵਰਸਿਟੀ ਵਿੱਚ ਇਸ ਦੇ ਲਈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵਿਦਿਆਰਥੀ ਵਿੰਗ ਐਕਟਿਵ ਹਨ । ਇਸ ਵਿੱਚ ਕਾਂਗਰਸ ਦੀ NSUI,ਬੀਜੇਪੀ ਦੀ ABVP,ਸ੍ਰੋਮਣੀ ਅਕਾਲੀ ਦਲ ਦੀ SOI ਅਤੇ ਆਮ ਆਦਮੀ ਪਾਰਟੀ ਦੀ CYSS ਸ਼ਾਮਲ ਹੈ।

ਇਸ ਦੇ ਇਲਾਵਾ ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਰ(PUSU),ਇੰਡੀਅਨ ਸਟੂਡੈਂਟ ਐਸੋਸੀਏਸ਼ਨ (ISA),ਦ ਸਟੂਡੈਂਟ ਫਾਰ ਸੁਸਾਇਟੀ (SFS),ਪੰਜਾਬ ਸਟੂਡੈਂਟ ਯੂਨੀਅਨ (PSU),INSO,SOPU ਅਤੇ HPSU ਵੀ ਮੈਦਾਨ ਵਿੱਚ ਹੈ।

ਪੀਯੂ ਦੇ ਲਈ ਪੰਜਾਬ ਨੇ ਦਿੱਤੀ 2 ਗਰੰਟੀਆਂ

ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੋਣਾਂ ਦੇ ਐਲਾਨ ਦੇ ਇੱਕ ਦਿਨ ਪਹਿਲਾਂ ਪੰਜਾਬ ਯੂਨੀਵਰਸਿਟੀ ਨੂੰ ਗਰਾਂਟ ਜਾਰੀ ਕੀਤੀ ਹੈ । ਪੰਜਾਬ ਸਰਕਾਰ ਨੇ ਮੁੰਡਿਆਂ ਦੇ ਹੋਸਟਲ ਦੇ ਲਈ 25.91 ਲੱਖ ਅਤੇ ਕੁੜੀਆਂ ਦੇ ਹੋਸਟਲ ਲਈ 23 ਲੱਖ ਰੁਪਏ ਜਾਰੀ ਕੀਤੇ ਹਨ ।