Punjab

ਮੋਬਾਈਲ ਨੂੰ ਲੈਕੇ 2 ਭਰਾਵਾਂ ਨਾਲ ਹੋਇਆ ਬਹੁਤ ਮਾੜਾ !ਬੀਜੇਪੀ ਦੇ ਆਗੂ ਦਾ ਭਤੀਜਾ ਸੀ

ਬਿਉਰੋ ਰਿਪੋਰਟ : ਫਿਰੋਜ਼ਪੁਰ ਦੇ ਮਮਦੋਟ ਦੇ ਮਹਿਮਾ ਪਿੰਡ ਵਿੱਚ ਸ਼ੁੱਕਰਵਾਰ ਰਾਤ ਨੂੰ ਮੋਬਾਈਲ ਨੂੰ ਲੈਕੇ ਵਿਵਾਦ ਤੋਂ ਬਾਅਦ 2 ਭਰਾਵਾਂ ਦਾ ਸਰੇਆਮ ਗੋਲੀਆਂ ਮਾਰ ਕੇ ਕਤ ਲ ਕਰ ਦਿੱਤਾ ਗਿਆ । ਮ੍ਰਿਤਕਾਂ ਦੀ ਪਛਾਣ ਫਰੀਦਕੋਟ ਦੇ ਅਰਾਈਵਾਲਾ ਖੁਰਦ ਦੇ 34 ਸਾਲ ਦੇ ਜਗਦੀਸ਼ ਸਿੰਘ ਅਤੇ 36 ਸਾਲ ਦੇ ਕੁਲਦੀਪ ਸਿੰਘ ਦੇ ਰੂਪ ਵਿੱਚ ਹੋਈ ਹੈ । ਜਖਮੀ ਹਾਲਤ ਵਿੱਚ ਦੋਵਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ । ਜਿੱਥੇ ਇਲਾਜ ਦੇ ਦੌਰਾਨ ਮੌਤ ਹੋ ਗਈ । ਦੋਵੇ ਮ੍ਰਿਤਕ ਫਿਰੋਜ਼ਪੁਰ ਭਾਜਪਾ ਪੇਂਡੂ ਦੇ ਪ੍ਰਭਾਰੀ ਜਸਵਿੰਦਰ ਸਿੰਘ ਦੇ ਭਤੀਜੇ ਦੱਸੇ ਜਾ ਰਹੇ ਹਨ । ਪੁਲਿਸ ਨੇ ਸ਼ਿਕਾਇਤ ਦੇ ਅਧਾਰ ‘ਤੇ 5 ਲੋਕਾਂ ਨੂੰ ਨਾਮਜਦ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।

ਦੱਸਿਆ ਜਾ ਰਿਹਾ ਹੈ ਕਿ ਸੁੱਖੀ ਉਰਫ ਬਾਸ਼ੀ ਨਾਂ ਦਾ ਵਿਅਕਤੀ ਨਸ਼ਾ ਵੇਚਦਾ ਹੈ। ਜਿਸ ਕੋਲ ਜਗਦੀਸ਼ ਦਾ ਮੋਬਾਈਲ ਫੋਨ ਸੀ । ਉਹ ਅਤੇ ਉਸ ਦਾ ਭਰਾ ਕੁਲਦੀਪ ਸਿੰਘ ਸੁੱਖੀ ਕੋਲੋ ਫੋਨ ਲੈਣ ਲਈ ਪਿੰਡ ਭਾਵੜਾ ਆਜ਼ਮ ਸ਼ਾਹ ਵਿਖੇ ਆਏ ਸਨ ।
ਜਿੱਥੇ ਦੋਵਾਂ ਪਾਰਟੀਆਂ ਵਿਚਕਾਰ ਬਹਿਸ ਹੋ ਗਈ । ਸੁੱਖੀ ਨੇ ਆਪਣੀ ਪਿਸਤੌਲ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਇਹ ਗੋਲੀਆਂ ਕੁਲਦੀਪ ਸਿੰਘ ਅਤੇ ਜਗਦੀਸ਼ ਸਿੰਘ ਦੋਵਾਂ ਨੂੰ ਲੱਗੀਆਂ। ਖੂਨ ਜ਼ਿਆਦਾ ਨਿਕਲਣ ਕਰਕੇ ਦੋਵਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਜਿੱਥੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ।

SPD ਰਣਧੀਰ ਕੁਮਾਰ ਨੇ ਦੱਸਿਆ ਕਿ ਮਮਦੋਟ ਪਿੰਡ ਵਿੱਚ ਗੋਲੀਆਂ ਚਲਾਉਣ ਵਾਲਾ ਮੁਲਜ਼ਮ ਭਾਵਰਾ ਪਿੰਡ ਦਾ ਰਹਿਣ ਵਾਲਾ ਹੈ । ਮੁਲਜ਼ਮ ਅਤੇ ਮ੍ਰਿਤਕ ਨੌਜਵਾਨ ਦੇ ਵਿਚਾਲੇ ਮੋਬਾਈਲ ਨੂੰ ਲੈਕੇ ਝਗੜਾ ਹੋਇਆ ਸੀ । ਮੁਲਜ਼ਮ ਦੇ ਖਿਲਾਫ ਕਤਲ ਦੇ ਕਈ ਮਾਮਲੇ ਪਹਿਲਾਂ ਤੋਂ ਦਰਜ ਹਨ । ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ ।