Punjab

ਸੁਖਜਿੰਦਰ ਰੰਧਾਵਾ ਦੇ ਪੁੱਤਰ ਇਸ ਮਾਮਲੇ ਵਿੱਚ ਬੁਰੀ ਤਰ੍ਹਾਂ ਫਸੇ !

ਬਿਉਰੋ ਰਿਪੋਰਟ : ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਉਦੈਵੀਰ ਸਿੰਘ ਰੰਧਾਵਾ ‘ਤੇ ਕੁੱਟਮਾਰ ਅਤੇ ਕਿਡਨੈਪਿੰਗ ਦੇ ਗੰਭੀਰ ਇਲਜ਼ਾਮ ਲੱਗੇ ਹਨ । ਜਖਮੀ ਨਰਵੀਰ ਸਿੰਘ ਨੇ ਚੰਡੀਗੜ੍ਹ ਦੇ ਸੈਕਟਰ 17 ਥਾਣੇ ਵਿੱਚ ਇਹ ਸ਼ਿਕਾਇਤ ਦਰਜ ਕਰਵਾਈ ਹੈ । ਦੱਸਿਆ ਜਾ ਰਿਹਾ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਵੀ ਇਸ ਮਾਮਲੇ ਵਿੱਚ ਰਾਤ ਨੂੰ ਥਾਣੇ ਪਹੁੰਚੇ ਸਨ । ਜਖਮੀ ਨਰਵੀਰ ਸਿੰਘ ਨੇ ਦੱਸਿਆ ਕਿ ਉਹ ਇੱਕ 5 ਸਟਾਰ ਹੋਟਲ ਵਿੱਚ ਆਪਣੇ ਦੋਸਤਾਂ ਦੇ ਨਾਲ ਡਿਨਰ ਕਰਨ ਗਏ ਸਨ । ਜਦੋਂ ਉਹ ਵਾਸ਼ਰੂਮ ਵਿੱਚ ਗਏ ਤਾਂ ਉੱਥੇ ਉਦੈਵੀਰ ਸਿੰਘ ਵੀ ਸੀ । ਉਨ੍ਹਾਂ ਨੇ ਮੈਨੂੰ ਗੁੱਸੇ ਨਾਲ ਵੇਖਿਆ ਅਤੇ ਕਿਹਾ ਦੱਸੋ,ਜਦੋਂ ਉਹ ਕੁਝ ਬੋਲੇ ਨਹੀਂ ਤਾਂ ਉਨ੍ਹਾਂ ਨੂੰ ਪੰਚ ਮਾਰਿਆ।

ਨਰਵੀਰ ਸਿੰਘ ਨੇ ਦੱਸਿਆ ਕਿ 2019 ਤੋਂ ਉਨ੍ਹਾਂ ਦੇ ਦੋਸਤ ਦੇ ਨਾਲ ਰੰਧਾਵਾ ਦੇ ਪੁੱਤਰ ਉਦੈਵੀਰ ਦੀ ਦੁਸ਼ਮਣੀ ਸੀ ਇਸ ਦੇ ਲਈ ਉਹ ਉਨ੍ਹਾਂ ਨੂੰ ਧਮਕਾਉਂਦੇ ਸਨ । ਨਰਵੀਰ ਦੇ ਮੁਤਾਬਿਕ ਉਦੈਵੀਰ 4 ਸਾਲ ਤੋਂ ਉਨ੍ਹਾਂ ‘ਤੇ ਪਰੈਸ਼ਰ ਬਣਾ ਰਹੇ ਸਨ ਕਿ ਉਹ ਆਪਣੇ ਦੋਸਤ ਦਾ ਸਾਥ ਛੱਡ ਦੇਣ ਪਰ ਮੈਂ ਪਰੈਸ਼ਨ ਵਿੱਚ ਨਹੀਂ ਆਇਆ । ਨਰਵੀਰ ਦੇ ਇਲਜ਼ਾਮਾਂ ਮੁਤਾਬਿਕ ਜਦੋਂ ਵਾਸ਼ਰੂਮ ਵਿੱਚ ਉਦੈਵੀਰ ਨੇ ਉਸ ਨੂੰ ਪੰਚ ਮਾਰਿਆ ਤਾਂ ਉਨ੍ਹਾਂ ਨੇ ਬਚਾਅ ਦੇ ਲਈ ਅੱਗੋ ਰੋਕਿਆ ਤਾਂ ਉਦੈਵੀਰ ਦੇ ਗੰਨਮੈਨ ਅਤੇ ਜੀਜਾ ਸਮੇਤ ਤਕਰੀਬਨ 12 ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਮਿਲਕੇ ਕੁੱਟਮਾਰ ਕੀਤੀ । ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਦੇ ਸਿਰ ‘ਤੇ ਟਾਂਕੇ ਵੀ ਆਏ ਹਨ । ਨਰਵੀਰ ਨੇ ਦੱਸਿਆ ਕੁੱਟਮਾਰ ਵਿੱਚ ਉਦੈਵੀਰ ਦੀ ਭੈਣ ਵੀ ਸ਼ਾਮਲ ਸੀ,ਹਾਲਾਂਕਿ ਉਨ੍ਹਾਂ ਨੇ ਔਰਤਾਂ ‘ਤੇ ਹੱਥ ਨਹੀਂ ਚੁੱਕੇ । ਨਰਵੀਰ ਦੇ ਇਲਜ਼ਾਮਾਂ ਦੇ ਮੁਤਾਬਿਕ ਉਦੈਵੀਰ ਉਸ ਨੂੰ ਕਿਸੇ ਹੋਰ ਥਾਂ ‘ਤੇ ਲੈਕੇ ਜਾਣਾ ਚਾਹੁੰਦਾ ਸੀ ਪਰ ਉਹ ਹੱਥ ਛੱਡਾ ਕੇ ਭੱਜੇ ਤਾਂ ਸਾਰੇ ਉਨ੍ਹਾਂ ਦਾ ਪਿੱਛਾ ਕਰਨ ਲੱਗੇ । ਇਸ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਹਨ ।

ਨਰਵੀਰ ਨੇ ਦੱਸਿਆ ਸੈਕਟਰ 17 ਵਿੱਚ ਮੁੜ ਤੋਂ ਉਦੈਵੀਰ ਅਤੇ ਉਸ ਦੇ ਘਰ ਵਾਲਿਆਂ ਨੇ ਮੈਨੂੰ ਫੜ ਲਿਆ ਅਤੇ ਫਿਰ ਗੰਨਮੈਨਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਫਿਰ ਗੱਡੀ ਵਿੱਚ ਬਿਠਾ ਲਿਆ ਅਤੇ ਉਦੈਵੀਰ ਨੇ ਪੁੱਛਿਆ ਕੀ ਹੁਣ ਦੱਸ ਮੇਰੇ ਤੋਂ ਡਰ ਲੱਗ ਦਾ ਹੈ ਜਾਂ ਨਹੀਂ । ਇਨ੍ਹੀ ਦੇਰ ਵਿੱਚ ਮੇਰੇ ਦੋਸਤ ਵੀ ਆ ਗਏ ਅਤੇ ਫਿਰ ਸਾਰੇ ਪੁਲਿਸ ਸਟੇਸ਼ਨ ਪਹੁੰਚ ਗਏ ਤਾਂ ਉਦੈਵੀਰ ਨੇ ਪੁਲਿਸ ਮੁਲਾਜ਼ਮਾਂ ਨਾਲ ਵੀ ਮਾੜਾ ਬੋਲਿਆ । ਨਰਵੀਰ ਮੁਤਾਬਿਕ ਜੇਕਰ ਮੇਰੇ ਦੋਸਤ ਸਮੇਂ ਸਿਰ ਨਾ ਆਉਂਦੇ ਤਾਂ ਉਦੈਵੀਰ ਉਸ ਨੂੰ ਕਿਡਨੈਪ ਕਰਕੇ ਲੈ ਜਾਂਦਾ ।

ਨਰਵੀਰ ਨੇ ਮੁਤਾਬਿਕ ਰਾਤ 12 ਵਜੇ ਉਦੈਵੀਰ ਦੇ ਪਿਤਾ ਸੁਖਜਿੰਦਰ ਸਿੰਘ ਰੰਧਾਵਾ ਵੀ ਪਹੁੰਚ ਗਏ ਅਤੇ ਕੁੱਟਮਾਰ ਦਾ ਵੀਡੀਓ SHO ਵੇਖ ਚੁੱਕੇ ਸਨ ਅਤੇ ਉਹ ਕਹਿੰਦੇ ਹਨ ਸਮਝੌਤਾ ਕਰ ਲਿਉ । ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਉਹ ਪੂਰੇ ਮਾਮਲੇ ਵਿੱਚ ਜਾਂਚ ਕਰ ਰਹੇ ਹਨ । ਦੋਵਾਂ ਪਾਰਟੀਆਂ ਨੂੰ ਥਾਣੇ ਵਿੱਚ ਬੁਲਾਇਆ ਗਿਆ ਹੈ ।