India

ਚੰਨ ‘ਤੇ ਚੰਦਰਯਾਨ-3, ਰੋਵਰ ਭੇਜਣ ਲੱਗਾ ਅਨੋਖੀਆਂ ਤਸਵੀਰਾਂ, ਹੋਰਨਾਂ ਦੇ ਨਾਲ ਚਰਚਾ ਵਿੱਚ ਆਇਆ ਮਹਿੰਦਰਪਾਲ ਸਿੰਘ..ਨਿਭਾਇਆ ਅਹਿਮ ਰੋਲ..

ਬਿਉਰੋ ਰਿਪੋਰਟ : ਚੰਦਰਯਾਨ-3 ਚੰਨ ‘ਤੇ ਸਫਲਤਾ ਦੇ ਨਾਲ ਲੈਂਡ ਹੋ ਗਿਆ ਹੈ ਅਤੇ ਵਿਕਰਮ ਤੋਂ ਬਾਹਰ ਨਿਕਲ ਕੇ ਪ੍ਰਗਿਆਨ ਰੋਵਰ ਨੇ ਚੰਨ ਦੀਆਂ ਤਸਵੀਰਾਂ ਵੀ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ । ਰੂਸ ਦੇ ਫਲਾਪ ਮਿਸ਼ਨ ਲੂਨੋ ਤੋਂ ਤਿੰਨ ਗੁਣਾ ਘੱਟ ਲਾਗਤ ਨਾਲ ਤਿਆਰ ਭਾਰਤ ਦੇ ਮਿਸ਼ਨ ਚੰਦਰਯਾਨ-3 ‘ਤੇ 600 ਕਰੋੜ ਦੀ ਲਾਗਤ ਆਈ । ਮਿਸ਼ਨ ਯੰਦਰਯਾਨ 3 ਨੂੰ ਸਫਲ ਬਣਾਉਣ ਵਾਲੀ ਟੀਮ ਵਿੱਚ 2 ਪੰਜਾਬੀਆਂ ਦਾ ਵੱਡਾ ਅਹਿਮ ਰੋਲ ਰਿਹਾ । ਉਨ੍ਹਾਂ ਵਿੱਚੋਂ ਇੱਕ ਮਹਿੰਦਰ ਪਾਲ ਸਿੰਘ ਅਤੇ ਦੂਜੇ ਨੌਜਵਾਨ ਸਇੰਟਿਸ ਨਿਖਿਲ ਅਨੰਦ ਹਨ । ਜਿੰਨਾਂ ਨੇ ਦਿਨ ਰਾਤ ਇੱਕ ਕਰਕੇ ਚੰਦਰਯਾਨ -3 ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ । ਜਦੋਂ ਚੰਦਰਯਾਨ -3 ਚੰਨ ‘ਤੇ ਲੈਂਡ ਕਰ ਰਿਹਾ ਸੀ ਤਾਂ ਉਸ ਵੇਲੇ ਉਨ੍ਹਾਂ ਦੀ ਮਿਹਨਤ ਵੀ ਦਾਅ ‘ਤੇ ਸੀ ।

‘ਸਾਨੂੰ ਯੰਦਰਯਾਨ 3 ‘ਤੇ ਪੂਰਾ ਭਰੋਸਾ ਸੀ’

ਮਹਿੰਦਰਪਾਲ ਸਿੰਘ ਇਸਰੋ ਵਿੱਚ ਕੁਆਲਿਟੀ ਮੈਨੇਜਮੈਂਟ ਸਿਸਟਮ ਦੇ ਮੁਖੀ ਹਨ । ਯਾਨੀ ਚੰਦਰਯਾਨ -3 ਵਿੱਚ ਲੱਗਣ ਵਾਲੇ ਹਰ ਇੱਕ ਪੁਰਜੇ ਦੀ ਬਰੀਕੀ ਨਾਲ ਜਾਂਚ ਉਨ੍ਹਾਂ ਦੇ ਅਧੀਨ ਹੀ ਕੀਤੀ ਗਈ ਹੈ । ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਇਸਰੋ ਚੇਅਰਮੈਨ ਸ਼ੁਰੂ ਤੋਂ ਹੀ ਇਸ ਗੱਲ ਨੂੰ ਲੈਕੇ ਯਕੀਨ ਰੱਖ ਦੇ ਸਨ ਕਿ ਚੰਦਰਯਾਨ 3 ਜ਼ਰੂਰ ਚੰਨ ਦੇ ਦੱਖਣੀ ਹਿੱਸੇ ਵਿੱਚ ਸਫਲਤਾ ਨਾਲ ਪਹੁੰਚੇਗਾ। ਉਨ੍ਹਾਂ ਕਿਹਾ ਜਿਵੇ-ਜਿਵੇ ਚੰਦਰਯਾਨ-3 ਦੀ ਲਾਂਚਿੰਗ ਦਾ ਦਿਨ ਨਜ਼ਦੀਕ ਆ ਰਿਹਾ ਸੀ ਸਾਡੇ ਦਿਲ ਦੀ ਧੜਕਨਾ ਜ਼ਰੂਰ ਵੱਧ ਰਹੀਆਂ ਸਨ ਪਰ ਚੰਦਰਯਾਨ -2 ਦੇ ਫੇਲ੍ਹ ਹੋਣ ਤੋਂ ਬਾਅਦ ਅਸੀਂ ਅਗਲੇ ਚਾਰ ਸਾਲ ਟੈਸਟਿੰਗ ‘ਤੇ ਲਗਾਏ ਇਸ ਤੋਂ ਬਾਅਦ ਸਾਨੂੰ ਪੂਰਾ ਭਰੋਸਾ ਸੀ ਕਿ ਚੰਦਰਯਾਨ -3 ਕਾਮਯਾਬੀ ਨਾਲ ਚੰਨ ‘ਤੇ ਲੈਂਡ ਹੋਵੇਗਾ । ਮਹਿੰਦਪਾਲ ਸਿੰਘ ਨੇ ਭਾਰਤ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿ ਤੁਸੀਂ ਚੰਦਰਯਾਨ 3 ਦੇ ਲਈ ਅਰਦਾਸ ਕੀਤੀ ਜਿਸ ਦੀ ਵਜ੍ਹਾ ਕਰਕੇ ਅਸੀਂ ਸਫਲ ਹੋ ਸਕੇ ਹਾਂ।

ਉਨ੍ਹਾਂ ਕਿਹਾ ਚੰਦਰਯਾਨ -3 ਦੀ ਖੋਜ ਨਾਲ ਨਾ ਸਿਰਫ ਭਾਰਤ ਨੂੰ ਫਾਇਦਾ ਹੋਵੇਗਾ ਬਲਕਿ ਪੂਰੀ ਦੁਨੀਆ ਨੂੰ ਇਸ ਦਾ ਲਾਭ ਮਿਲੇਗਾ । ਮਹਿੰਦਰਪਾਲ ਸਿੰਘ ਨੇ ਯੂਥ ਨੂੰ ਅਪੀਲ ਕੀਤੀ ਉਹ ਵੱਧ ਤੋਂ ਵੱਧ ਸਾਇੰਸ ਦੇ ਨਾਲ ਜੁੜਨ ।

35 ਸਾਲ ਤੋਂ ਇਸਰੋ ਨਾਲ ਜੁੜੇ ਮਹਿੰਦਰਪਾਲ ਸਿੰਘ

ਪਿਛਲੇ 35 ਸਾਲ ਤੋਂ ਮਹਿੰਦਰਪਾਲ ਸਿੰਘ ਬੈਂਗਲੁਰੀ ਵਿੱਚ ਰਹਿਕੇ ਇਸਰੋ ਦੇ ਨਾਲ ਜੁੜੇ ਹੋਏ ਹਨ । ਮਹਿੰਦਰਪਾਲ ਸਿੰਘ ਨੇ ਇਸਰੋ ਦੇ ਵੱਡੇ-ਵੱਡੇ ਪ੍ਰੋਜੈਕਟਾਂ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਉਨ੍ਹਾਂ ਨੇ HR SETLITE ‘ਤੇ ਡਿਪਟੀ ਪ੍ਰੋਜੈਕਟ ਡਾਇਰੈਕਟਰ ਵੀ ਹਨ । ਇਸ ਤੋਂ ਇਲਾਵਾ 5 ਨਵੰਬਰ 2013 ਨੂੰ ਜਦੋਂ ਭਾਰਤ ਨੇ ਮੰਗਲਯਾਨ ਲਾਂਚ ਕੀਤਾ ਸੀ ਉਸ ਦੇ ਪ੍ਰੋਜੈਕਟ ਡਾਇਰੈਕਟਰ ਦਾ ਜ਼ਿੰਮਾ ਉਨ੍ਹਾਂ ਦੇ ਕੋਲ ਸੀ । ਮਿਸ਼ਨ ਮੰਗਲਯਾਨ ਨੂੰ ਉਨ੍ਹਾਂ ਦੀ ਦੇਖ ਰੇਖ ਵਿੱਚ ਹੀ ਪੁਲਾੜ ‘ਤੇ ਭੇਜਿਆ ਗਿਆ ਸੀ । ਮਹਿੰਦਰਪਾਲ ਸਿੰਘ ਨੇ ਮੌਸਮ ਦੀ ਇੱਕ ਸੈੱਟ ਲਾਈਟ ਲਾਂਚ ਕੀਤੀ ਸੀ ਜੋ ਕਿ 2013 ਵਿੱਚ ਵਿਆਨਾ ਤੋਂ ਲਾਂਚ ਕੀਤੀ ਗਈ ਸੀ ਉਸ ਦੇ ਪ੍ਰੋਜੈਕਟ ਮੈਨੇਜਰ ਵੱਜੋ ਉਨ੍ਹਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਸੀ । ਮੌਸਮ ਦੀ ਇਸ ਸੈੱਟ ਲਾਈਟ ਨੂੰ ਲਾਂਚ ਕਰਨ ਦੇ ਲਈ ਮਹਿੰਦਰਪਾਲ ਸਿੰਘ 1 ਮਹੀਨਾ ਵਿਆਨਾ ਵਿੱਚ ਵੀ ਰਹੇ ਸਨ । ਇਸ ਤੋਂ ਇਲਾਵਾ ਚੰਦਰਯਾਨ 3 ਵਿੱਚ ਚੰਡੀਗੜ੍ਹ ਦੇ ਨਿਖਿਲ ਆਨੰਦ ਦਾ ਵੀ ਅਹਿਮ ਰੋਲ ਰਿਹਾ ਹੈ ।

ਰਾਕੇਟ ਟੀਮ ਵਿੱਚ ਨਿਖਿਲ ਆਨੰਦ ਸ਼ਾਮਲ

ਚੰਡੀਗੜ੍ਹ ਦੇ ਨਿਖਿਲ ਆਨੰਦ ਦੇ ਇਸਰੋ ਨਾਲ ਜੁੜਨ ਦੀ ਕਹਾਣੀ ਬਹੁਤ ਹੀ ਹੈਰਾਨ ਕਰਨ ਵਾਲੀ ਹੈ । ਇਸ ਬਾਰੇ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਦੇ ਰੋਲ ਬਾਰੇ । ਜਦੋਂ ਚੰਦਰਯਾਨ 3 ਲਾਂਚ ਹੋਇਆ ਤਾਂ ਉਨ੍ਹਾਂ ਦੀ ਜ਼ਿੰਮੇਵਾਰੀ ਸੀ ਜਿਸ ਰਾਕਟ ਵਿੱਚ ਚੰਦਰਯਾਨ 3 ਛੱਡਿਆ ਗਿਆ ਹੈ ਉਸ ਦੀ ਸਾਰੀ ਜ਼ਿੰਮੇਵਾਰੀ ਨਿਖਿਲ ਆਪਣੇ ਸਾਥੀਆਂ ਦੇ ਨਾਲ ਸੰਭਾਲ ਰਹੇ ਸਨ । ਇਹ ਸਭ ਤੋਂ ਅਹਿਮ ਅਤੇ ਪਹਿਲੀ ਜ਼ਿੰਮੇਵਾਰੀ ਸੀ ਕਿ ਚੰਦਰਯਾਨ 3 ਨੂੰ ਅਕਾਸ਼ ਵਿੱਚ ਸਫਲਤਾ ਦੇ ਨਾਲ ਛੱਡਣਾ । ਇਸਰੋ ਨਾਲ ਜੁੜਨ ਦੀ ਨਿਖਿਲ ਆਨੰਦ ਦੀ ਹਸਰਤ 16 ਦਸੰਬਰ 2021 ਨੂੰ ਪੂਰੀ ਹੋਈ । ਦਰਅਸਲ ਉਹ ਪਹਿਲਾਂ ਵਕੀਲ ਸਨ, ਪਰ ਦਿਲ ਇੱਕ ਦਮ ਸਾਇੰਟਿਸ ਬਣਨ ਦੀ ਸੁਪਣਾ ਵੀ ਸੀ । ਉਹ ਬਾਰ ਦੇ ਮੈਂਬਰ ਵੀ ਬਣੇ ਪਰ ਉਸੇ ਦੌਰਾਨ ਉਹ ਵਿਗਿਆਨੀ ਬਣਨ ਦੀ ਦੌੜ ਵਿੱਚ ਲੱਗ ਗਏ ਅਤੇ ਉਨ੍ਹਾਂ ਨੂੰ 2021 ਵਿੱਚ ਕਾਮਯਾਬੀ ਵੀ ਮਿਲੀ । ਨਿਖਿਲ ਆਨੰਦ ਦੀ ਇਸ ਕਾਮਯਾਬੀ ਨਾਲ ਪੂਰੀ ਪਰਿਵਾਰ ਖੁਸ਼ ਹੈ ।