Punjab

ਚੰਦਰਯਾਨ- 3 ਦੀ ਕਾਮਯਾਬ ਲੈਂਡਿੰਗ ! ਚੰਨ ਦੇ ਦੱਖਣੀ ਹਿੱਸੇ ‘ਚ ਉਤਰ ਕੇ ਭਾਰਤ ਨੇ ਇਤਿਹਾਸ ਰਚਿਆ !

ਬਿਉਰੋ ਰਿਪੋਰਟ : ਭਾਰਤ ਨੇ ਇਤਿਹਾਸ ਰੱਚ ਦਿੱਤਾ ਹੈ । ਚੰਦਰਯਾਨ 3 ਦੇ ਵਿਕਰਮ ਲੈਂਡਰ ਨੇ ਚੰਦਰਮਾ ਦੇ ਸਾਊਥ ਪੋਲ ‘ਤੇ ਸਫਲਤਾ ਨਾਲ ਲੈਂਡਿੰਗ ਕਰ ਲਈ ਹੈ । ਚੰਨ ਦੇ ਇਸ ਹਿੱਸੇ ਵਿੱਚ ਉਤਰਨ ਵਾਲਾ ਭਾਰਤ ਪਹਿਲਾਂ ਦੇਸ਼ ਬਣ ਗਿਆ ਹੈ । ਜਦਕਿ ਚੰਨ ਦੇ ਕਿਸੇ ਵੀ ਹਿੱਸੇ ਵਿੱਚ ਲੈਂਡ ਕਰਨ ਵਾਲਾ ਭਾਰਤ ਚੌਥਾ ਦੇਸ਼ ਬਣ ਗਿਆ ਹੈ । ਇਸ ਤੋਂ ਪਹਿਲਾਂ ਅਮਰੀਕਾ,ਰੂਸ ਅਤੇ ਚੀਨ ਨੇ ਇਹ ਕਾਮਯਾਬੀ ਹਾਸਲ ਕੀਤੀ ਸੀ।

ਹੁਣ ਸਾਰਿਆਂ ਨੂੰ ਵਿਕਰਮ ਲੈਂਡਿੰਗ ਤੋਂ ਪ੍ਰਗਿਆਨ ਰੋਵਲ ਦੇ ਬਾਹਰ ਆਉਣ ਦਾ ਇੰਤਜ਼ਾਰ ਹੈ । ਮਿੱਟੀ ਦਾ ਗੁਬਾਰ ਸ਼ਾਂਤ ਹੋਣ ਦੇ ਬਾਅਦ ਇਹ ਬਾਹਰ ਆਵੇਗਾ । ਵਿਕਰਮ ਅਤੇ ਪ੍ਰਗਿਆਨ ਇੱਕ ਦੂਜੇ ਦੀ ਫੋਟੋ ਖਿੱਚ ਕੇ ਧਰਤੀ ‘ਤੇ ਭੇਜਣਗੇ ।
ਭਾਰਤ ਤੋਂ ਪਹਿਲਾ ਰੂਸ ਦੇ ਨਾਂ ਇਹ ਰਿਕਾਰਡ ਹੋ ਸਕਦਾ ਸੀ । ਰੂਸ ਨੇ ਚੰਨ ਦੇ ਦੱਖਣੀ ਹਿੱਸੇ ਵਿੱਚ ਆਪਣਾ ਲੂਨਾ-25 ਭੇਜਿਆ ਸੀ ਪਰ 21 ਅਗਸਤ ਨੂੰ ਇਸ ਦੀ ਲੈਂਡਿੰਗ ਹੋਣ ਵਾਲੀ ਸੀ ਪਰ ਅਖੀਰਲੇ ਆਰਬਿਟ ਬਦਲ ਦੇ ਸਮੇਂ ਇਹ ਭਟਕ ਗਿਆ ਅਤੇ ਚੰਨ ਦੀ ‘ਤੇ ਕਰੈਸ਼ ਹੋ ਗਿਆ।

ਚੰਦਰਯਾਨ- 3 ਨੇ 20 ਮਿੰਟ ਵਿੱਚ ਚੰਦਰਮਾ ਦੇ ਅੰਤਿਮ ਆਰਬਿਟ ਵਿੱਚ 25 ਕਿਲੋਮੀਟਰ ਦਾ ਸਫਰ ਪੂਰਾ ਕੀਤਾ । ਲੈਂਡਰ ਨੂੰ ਹੋਲੀ-ਹੋਲੀ ਹੇਠਾਂ ਉਤਾਰਿਆ ਗਿਆ । 5 ਵਜਕੇ 30 ਮਿੰਟ ‘ਤੇ ਸ਼ੁਰੂਆਤ ਵਿੱਚ ਰਫ ਲੈਂਡਿੰਗ ਕਾਮਯਾਬ ਰਹੀ ਸੀ । ਇਸ ਦੇ ਬਾਅਦ 5 ਵਜਕੇ 44 ਮਿੰਟ ‘ਤੇ ਲੈਂਡਰ ਨੇ ਵਰਟਿਕਲ ਲੈਂਡਿੰਗ ਕੀਤੀ । ਜਦੋਂ ਚੰਦਰਮਾ ਤੋਂ ਦੂਰੀ 3 ਕਿਲੋਮੀਟਰ ਰਹਿ ਗਈ ਸੀ । ਆਖਿਰਕਾਰ ਲੈਂਡਰ ਨੇ 6 ਵਜਕੇ 4 ਮਿੰਟ ‘ਤੇ ਚੰਨ ‘ਤੇ ਪਹਿਲਾਂ ਕਦਮ ਰੱਖ ਦਿੱਤਾ । ਇਸ ਤਰ੍ਹਾਂ ਚੰਨ ਦੇ ਦੱਖਣੀ ਹਿੱਸੇ ਵਿੱਚ ਲੈਂਡ ਕਰਨ ਵਾਲਾ ਭਾਰਤ ਦੁਨੀਆ ਦਾ ਪਹਿਲਾਂ ਦੇਸ਼ ਬਣ ਗਿਆ ।

ਚੰਦਰਯਾਨ 3 ਆਂਧਰਾ ਪ੍ਰਦੇਸ਼ ਦੇ ਸ੍ਰੀ ਹਰੀਕੋਟਾ ਤੋਂ 14 ਜੁਲਾਈ ਨੂੰ 3 ਵਜਕੇ 35 ਮਿੰਟ ‘ਤੇ ਲਾਂਚ ਹੋਇਆ ਸੀ ਇਸ ਨੂੰ ਚੰਨ ‘ਤੇ ਲੈਂਡ ਕਰਨ ਦੇ ਲਈ 41 ਦਿਨ ਦਾ ਸਮਾਂ ਲੱਗਿਆ । ਧਰਤੀ ਤੋਂ ਦੂਰ ਚੰਨ ਦੀ ਕੁੱਲ ਦੂਰੀ 3 ਲੱਖ 84 ਹਜ਼ਾਰ ਕਿਲੋਮੀਟਰ ਹੈ ।

ਲੈਡਿੰਗ ਤੋਂ ਬਾਅਦ ਹੁਣ ਕੀ ਹੋਵੇਗਾ ?

1. ਡਸਟ ਸੈਟਲ ਹੋਣ ਦੇ ਬਾਅਦ ਵਿਕਰਮ ਚਾਲੂ ਹੋਵੇਗਾ ਅਤੇ ਸਿਗਨਲ ਭੇਜੇਗਾ

2. ਫਿਰ ਰੈਪ ਖੁੱਲਣਗੇ ਅਤੇ ਪ੍ਰਗਿਆਨ ਰੋਵਰ ਰੈਂਪ ਤੋਂ ਚੰਨ ਦੀ ਸਤਿਹ ‘ਤੇ ਆਵੇਗਾ

3 . ਚੰਨ ‘ਤੇ ਲੈਂਡਰ ਦੇ ਟਾਇਰ ਮਿੱਟੀ ‘ਤੇ ਅਸ਼ੋਕ ਸਤੰਭ ਅਤੇ ISRO ਦੀ ਛਾਪ ਛੱਡਣਗੇ ।

4. ਵਿਕਰਮ ਲੈਂਡਰ ਪ੍ਰਗਿਆਨ ਦੀ ਫੋਟੋ ਖਿੱਚ ਕੇ ਪ੍ਰਗਿਆਨ ਵਿਕਰਮ ਦੀ ਧਰਤੀ ‘ਤੇ ਭੇਜੇਗਾ

ਕੀ ਚੰਨ ਵਾਕਿਆ ਹੀ ਗੋਲ ਹੈ ? ਸੁੰਦਰ ਨਜ਼ਰ ਆਉਣ ਵਾਲੇ ਚੰਨ ‘ਤੇ ਟੋਏ ਕਿਵੇਂ ਪਏੇ ? ਪੂਰਨਮਾਸ਼ੀ ‘ਚ ਚੰਨ ਦੀ ਰੌਸ਼ਨੀ ਦਾ ਰਹੱਸ ਕੀ ਹੈ ?

ਪ੍ਰਧਾਨ ਮੰਤਰੀ ਨੇ ਦੱਸਿਆ ਇਤਿਹਾਸਿਕ ਕਦਮ

ਦੱਖਣੀ ਅਫਰੀਕਾ ਦੇ ਦੌਰੇ ‘ਤੇ ਗਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਇਤਿਹਾਸਿਕ ਮੌਕੇ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਜੁੜੇ । ਉਨ੍ਹਾਂ ਨੇ ਕਿਹਾ ਭਾਰਤ ਦੇ ਲਈ ਇਤਿਹਾਸਕ ਮੌਕਾ ਹੈ। ਉਨ੍ਹਾਂ ਕਿਹਾ ਚੰਦਾ ਮਾਮਾ ਹੁਣ ਦੂਰ ਦੇ ਨਹੀਂ ਰਹੇ । ਇੱਕ ਟੂਰ ਦੇ ਹਨ । ਪ੍ਰਧਾਨ ਮੰਤਰੀ ਨੇ ਵਿਗਿਆਨਿਕਾਂ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਇਹ ਇਤਿਹਾਸਕ ਦਿਨ ਭਾਰਤ ਨੂੰ ਨਵੀਂ ਉਰਜਾ ਅਤੇ ਵਿਸ਼ਵਾਸ਼ ਦੇਵੇਗਾ । ਇਹ ਅੰਮ੍ਰਿਤਕਾਲ ਦਾ ਅੰਮ੍ਰਿਤ ਮਹੋਤਸਵ ਹੈ । ਅਸੀਂ ਧਰਤੀ ‘ਤੇ ਇਸ ਦੀ ਯੋਜਨਾ ਬਣਾਈ ਅਤੇ ਚੰਨ ‘ਤੇ ਜਾਕੇ ਪੂਰਾ ਕੀਤਾ । ਅਸੀਂ ਪੁਲਾੜ ‘ਤੇ ਨਵੇਂ ਭਾਰਤ ਦੀ ਉਡਾਨ ਦੇ ਗਵਾਹ ਹਨ ।

ਚੰਦਰਾਯਾਨ 3 ਅਹਿਮ ਕਿਉਂ ?

ਚੰਦਰਯਾਨ 3 ਸਿਰਫ ਭਾਰਤ ਲਈ ਨਹੀਂ ਬਲਕਿ ਪੂਰੀ ਦੁਨੀਆ ਦੇ ਲਈ ਅਹਿਮ ਹੈ । ਲੈਂਡਰ ਚੰਦਰਮਾ ਦੇ ਅਜਿਹੇ ਖੇਤਰ ਵਿੱਚ ਪਹੁੰਚਿਆ ਹੈ ਜਿਸ ਬਾਰੇ ਹਾਲੇ ਜਾਣਾਕਰੀ ਨਹੀਂ ਹੈ । ਇਸ ਮਿਸ਼ਨ ਨਾਲ ਧਰਤੀ ਦੇ ਇਕਲੌਤੇ ਕੁਦਰਤੀ ਸੈਟਲਾਈਟ ਬਾਰੇ ਸਮਝਣ ਵਿੱਚ ਵਾਧਾ ਕਰੇਗਾ । ਇਹ ਸਿਰਫ ਚੰਦਰਮਾ ਹੀ ਨਹੀਂ ਬਲਕਿ ਹੋਰ ਗ੍ਰਹਿ ਬਾਰੇ ਵੀ ਭਵਿੱਖ ਵਿੱਚ ਹੋਣ ਵਾਲੀਆਂ ਖੋਜਾਂ ਲਈ ਰਾਹ ਖੋਲ੍ਹੇਗਾ।