India

ਖਾਈ ‘ਚ ਡਿੱਗਿਆ ਫੌਜ ਦਾ ਟਰੱਕ , 9 ਫੌਜੀ ਜਵਾਨਾਂ ਨੂੰ ਲੈ ਕੇ ਆਈ ਮਾੜੀ ਖ਼ਬਰ…

An army truck fell into a ditch in Keri of Leh, 9 soldiers died in the accident, 1 was seriously injured...

ਲੱਦਾਖ : ਪੂਰਬੀ ਲੱਦਾਖ ਵਿੱਚ ਸ਼ਨੀਵਾਰ ਨੂੰ ਇੱਕ ਸੜਕ ਹਾਦਸੇ ਵਿੱਚ ਨੌਂ ਫੌਜੀ ਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਿਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਦੱਖਣੀ ਲੱਦਾਖ ਦੇ ਨਯੋਮਾ ਦੇ ਕਿਆਰੀ ਨੇੜੇ ਵਾਪਰਿਆ।

ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਲੇਹ ਦੇ ਐਸਐਸਪੀ ਪੀਡੀ ਨਿਤਿਆ ਨੇ ਦੱਸਿਆ ਕਿ ਫੌਜ ਦੀਆਂ ਪੰਜ ਗੱਡੀਆਂ ਦਾ ਕਾਫਲਾ ਲੇਹ ਤੋਂ ਨਯੋਮਾ ਵੱਲ ਜਾ ਰਿਹਾ ਸੀ। ਭਾਰਤੀ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਲੱਦਾਖ ਦੇ ਲੇਹ ਜ਼ਿਲੇ ‘ਚ ਫੌਜ ਦਾ ਇਕ ਵਾਹਨ ਸੜਕ ਤੋਂ ਫਿਸਲ ਕੇ ਖਾਈ ‘ਚ ਡਿੱਗ ਗਿਆ। ਏਜੰਸੀ ਮੁਤਾਬਕ ਇਸ ਘਟਨਾ ‘ਚ 9 ਫੌਜੀਆਂ ਦੀ ਮੌਤ ਹੋ ਗਈ ਹੈ ਅਤੇ ਇਕ ਫੌਜੀ ਗੰਭੀਰ ਰੂਪ ਨਾਲ ਜ਼ਖਮੀ ਹੈ।ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਦੱਖਣੀ ਲੱਦਾਖ ਦੇ ਨਯੋਮਾ ਦੇ ਕੇਰੀ ‘ਚ ਸ਼ਨੀਵਾਰ ਸ਼ਾਮ ਨੂੰ ਵਾਪਰਿਆ।

ਘਟਨਾ ਦੇ ਤੁਰੰਤ ਬਾਅਦ ਮੌਕੇ ‘ਤੇ ਵੱਡੇ ਪੱਧਰ ‘ਤੇ ਬਚਾਅ ਮੁਹਿੰਮ ਚਲਾਈ ਗਈ। ਇਸ ਹਾਦਸੇ ‘ਚ 8 ਜਵਾਨ ਸ਼ਹੀਦ ਹੋ ਗਏ ਅਤੇ 2 ਜ਼ਖਮੀ ਹੋ ਗਏ। ਦੋਵਾਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਇਕ ਹੋਰ ਜਵਾਨ ਦੀ ਮੌਤ ਹੋ ਗਈ। ਦੂਜੇ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੱਦਾਖ ਦੇ ਲੇਹ ‘ਚ ਭਾਰਤੀ ਫੌਜ ਦੇ ਜਵਾਨਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ, ”ਲੇਹ ਨੇੜੇ ਹੋਏ ਹਾਦਸੇ ਤੋਂ ਦੁਖੀ ਹਾਂ, ਜਿਸ ‘ਚ ਅਸੀਂ ਭਾਰਤੀ ਫੌਜ ਦੇ ਜਵਾਨ ਗੁਆ ​​ਦਿੱਤੇ। ਦੇਸ਼ ਪ੍ਰਤੀ ਉਨ੍ਹਾਂ ਦੀ ਮਹਾਨ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਦੁਖੀ ਪਰਿਵਾਰਾਂ ਨਾਲ ਹਮਦਰਦੀ। ਜੋ ਜ਼ਖਮੀ ਹੋਏ ਹਨ ਉਹ ਜਲਦੀ ਠੀਕ ਹੋ ਜਾਣ।

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕੀਤਾ, “ਲੇਹ ਨੇੜੇ ਇੱਕ ਹਾਦਸੇ ਵਿੱਚ ਭਾਰਤੀ ਫੌਜ ਦੇ ਜਵਾਨਾਂ ਦੀ ਮੌਤ ਤੋਂ ਦੁਖੀ ਹਾਂ। ਅਸੀਂ ਆਪਣੇ ਰਾਸ਼ਟਰ ਲਈ ਉਨ੍ਹਾਂ ਦੀ ਮਿਸਾਲੀ ਸੇਵਾ ਨੂੰ ਕਦੇ ਨਹੀਂ ਭੁੱਲਾਂਗੇ। ਮੇਰੀਆਂ ਸੰਵੇਦਨਾਵਾਂ ਦੁਖੀ ਪਰਿਵਾਰਾਂ ਦੇ ਨਾਲ ਹਨ। ਜ਼ਖਮੀ ਜਵਾਨਾਂ ਨੂੰ ਫੀਲਡ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਉਨ੍ਹਾਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।