Punjab

ਜਲੰਧਰ ਦੇ ਮਸ਼ਹੂਰ ਮੰਦਰ ‘ਚ ਡਰੈਸ ਕੋਰਡ ਲਾਗੂ ! 5 ਤਰ੍ਹਾਂ ਦੇ ਕੱਪੜਿਆਂ ਨੂੰ ਪਾਕੇ ਆਉਣ ਵਾਲਿਆਂ ‘ਤੇ ਬੈਨ !

ਬਿਉਰੋ ਰਿਪੋਰਟ : ਸ੍ਰੀ ਦਰਬਾਰ ਸਾਹਿਬ ਵਿੱਚ ਔਰਤ ਸ਼ਰਧਾਲੂਆਂ ਦੇ ਕੱਪੜਿਆਂ ਨੂੰ ਲੈ ਕੇ ਹੋਵੇ ਵਿਵਾਦ ਤੋਂ ਬਾਅਦ SGPC ਵੱਲੋਂ ਕੱਪੜਿਆਂ ਨੂੰ ਲੈ ਕੇ ਕੁਝ ਗਾਈਡ ਲਾਈਨ ਜਾਰੀ ਕੀਤੀਆਂ ਸਨ । ਹੁਣ ਜਲੰਧਰ ਦੇ ਮਸ਼ਹੂਰ ਮਾਤਾ ਚਿੰਤਪੁਰਨੀ ਮੰਦਰ ਕਮੇਟੀ ਨੇ ਵੀ ਆਉਣ ਵਾਲੇ ਲੋਕਾਂ ਦੇ ਲਈ ਡੈਸ਼ ਕੋਰਡ ਜਾਰੀ ਕਰ ਦਿੱਤਾ ਹੈ । ਕਮੇਟੀ ਨੇ ਫ਼ੈਸਲਾ ਲਿਆ ਹੈ ਕਿ ਛੋਟੇ ਕੱਪੜੇ,ਫੱਟੀ ਹੋਈ ਜੀਂਸ,ਕੈਪਰੀ,ਸਕਰਟ ਸਮੇਤ ਵੈਸਟਰਨ ਡਰੈੱਸ ਪਾਕੇ ਆਉਣ ਵਾਲਿਆਂ ਨੂੰ ਮੰਦਰ ਵਿੱਚ ਐਂਟਰੀ ਨਹੀਂ ਦਿੱਤੀ ਜਾਵੇਗੀ । ਇਸ ਤੋਂ ਪਹਿਲਾਂ ਪਟਿਆਲਾ ਦੇ ਕਾਲੀ ਮਾਤਾ ਮੰਦਰ ਅਤੇ ਜਲੰਧਰ ਦੇ ਮਸ਼ਹੂਰ ਸ਼ਕਤੀ ਪੀਠ ਸ੍ਰੀ ਦੇਵੀ ਤਲਾਬ ਮੰਦਰ ਵਿੱਚ ਵੀ ਡਰੈੱਸ ਕੋਰਡ ਲਾਗੂ ਕੀਤਾ ਗਿਆ ਸੀ।

ਮੰਦਰ ਪ੍ਰਬੰਧਕ ਕਮੇਟੀ ਦੇ ਜਨਰਲ ਐਡਵੋਕੇਟ ਅਨਿਲ ਪਾਠਕ ਨੇ ਦੱਸਿਆ ਕਿ ਭਗਤਾਂ ਨੂੰ ਹੁਣ ਮੰਦਰ ਵਿੱਚ ਮਰਿਆਦਾ ਵਾਲੇ ਕੱਪੜੇ ਹੀ ਪਾਕੇ ਆਉਣਾ ਹੋਵੇਗਾ । ਮੰਦਰ ਦੀ ਮਰਿਆਦਾ ਬਣਾਉਣ ਲਈ ਇਹ ਫ਼ੈਸਲਾ ਲਿਆ ਗਿਆ ਹੈ ਤਾਂਕਿ ਲੋਕਾਂ ਦਾ ਧਿਆਨ ਨਾ ਭਟਕੇ ।

ਕੁਝ ਮਹੀਨੇ ਪਹਿਲਾਂ ਹਰਿਆਣਾ ਦੀ ਇੱਕ ਕੁੜੀ ਦੀ ਸਕਰਟ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ ਵਿਵਾਦ ਹੋ ਗਿਆ ਹੈ । ਕੁੜੀ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰਕੇ ਇਲਜ਼ਾਮ ਲਗਾਇਆ ਸੀ ਕਿ ਉਸ ਨੂੰ ਸੇਵਾਦਾਰ ਨੇ ਅੰਦਰ ਜਾਣ ਨਹੀਂ ਦਿੱਤੀ ਗਿਆ, ਜਿਸ ਤੋਂ ਬਾਅਦ SGPC ਨੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਇੱਕ ਵੱਡੀ ਸਕਰੀਨ ਲਗਾ ਕੇ ਕੱਪੜਿਆਂ ਨੂੰ ਲੈ ਕੇ ਗਾਈਡ ਲਾਈਨ ਜਾਰੀ ਕੀਤੀ ਸੀ । ਜਿਸ ਵਿੱਚ ਲਿਖਿਆ ਗਿਆ ਸੀ ਫੱਟੀ ਹੋਈ ਜੀਂਸ,ਛੋਟੇ ਕੱਪੜੇ,ਹਾਫ਼ ਪੈਂਟ,ਮਿੰਨੀ ਸਕਰਟ ਪਾਉਣ ‘ਤੇ ਪਾਬੰਦੀ ਹੈ ।

ਕੁਝ ਦਿਨ ਪਹਿਲਾਂ ਪੰਜਾਬ ਦੇ ਮਸ਼ਹੂਰ ਮੰਦਰ ਸ੍ਰੀ ਕਾਲੀ ਮਾਤਾ ਮੰਦਰ ਵਿੱਚ ਵੀ ਡਰੈੱਸ ਕੋਰਡ ਲਾਗੂ ਕੀਤਾ ਗਿਆ ਸੀ । ਹਿੰਦੂ ਮੰਦਰਾਂ ਵਿੱਚ ਡੈਸ਼ ਕੋਰਡ ਦੀ ਰਵਾਇਤ ਕਾਲੀ ਮਾਤਾ ਮੰਦਰ ਤੋਂ ਹੀ ਚੱਲੀ ਸੀ । ਪਟਿਆਲਾ ਦੇ ਸ੍ਰੀ ਕਾਲੀ ਮਾਤਾ ਮੰਦਰ ਦੇ ਪ੍ਰਬੰਧਕਾਂ ਨੇ ਸਭ ਤੋਂ ਪਹਿਲਾਂ ਮੰਦਰ ਦੇ ਬਾਹਰ ਬੋਰਡ ਲੱਗਾ ਕੇ ਡਰੈੱਸ ਕੋਰਡ ਲਾਗੂ ਕੀਤਾ ਸੀ। ਇਸ ਦੇ ਬਾਅਦ ਜਲੰਧਰ ਦੇ ਮਸ਼ਹੂਰ ਸ਼ਕਤੀ ਪੀਠ ਮੰਦਰ ਦੇਵੀ ਤਾਲਬ ਕਮੇਟੀ ਨੇ ਡੈਸ਼ ਕੋਰਡ ਜਾਰੀ ਕੀਤਾ ਸੀ । ਮੰਦਰ ਨੇ ਗੇਟ ਵਿੱਚ ਬਕਾਇਦਾ ਫਲੈਕਸ ਬੋਰਡ ਲਗਾਇਆ ਸੀ