Punjab

ਦਲਿਤ ਤੋਂ ਵਿਧਾਇਕ ਨੇ ਲੱਡੂ ਲਿਆ ਫਿਰ ਹੇਠਾਂ ਸੁੱਟ ਦਿੱਤਾ ! Video ਸਾਹਮਣੇ ਤੋਂ ਬਾਅਦ ਹੁਣ ਮੁਸੀਬਤ ਖੜੀ ਹੋ ਗਈ ! ਵਿਧਾਇਕਾਂ ਨੇ ਦਿੱਤੀ ਸਫਾਈ

ਬਿਉਰੋ ਰਿਪੋਰਟ : ਪੰਜਾਬ ਦੀ ਇੱਕ ਵਿਧਾਇਕ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਤੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ । ਹਲਕਾ ਬਲਾਚੌਰ ਤੋਂ ਵਿਧਾਇਕ ਸੰਤੋਸ਼ ਕਟਾਰੀਆ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਉਹ ਇੱਕ ਦਲਿਤ ਔਰਤ ਦੇ ਹੱਥੋ ਮਿਠਾਈ ਲੈ ਕੇ ਸੁੱਟ ਰਹੀ ਹਨ। ਇਹ ਸਾਰਾ ਕੁਝ ਤੀਜ ਦੇ ਇੱਕ ਪ੍ਰੋਗਰਾਮ ਵਿੱਚ ਹੋਇਆ ਹੈ । ਉੱਧਰ ਵਿਧਾਇਕ ਸੰਤੋਸ਼ ਕਟਾਰੀਆ ਨੇ ਇਨ੍ਹਾਂ ਇਲਜ਼ਾਮਾਂ ਨੂੰ ਗ਼ਲਤ ਦੱਸਿਆ ਹੈ।

ਵੀਡੀਓ ਵਾਇਰਲ ਕਰਨ ਵਾਲੇ ਨੇ ਇਲਜ਼ਾਮ ਹੈ ਕਿ ਵਿਧਾਇਕ ਸੰਤੋਸ਼ ਕਟਾਰੀਆ ਬਲਾਚੌਰ ਦੇ ਪਿੰਡ ਮੋਜੋਵਾਲ ਮਜਾਰਾ ਵਿੱਚ ਪ੍ਰਬੰਧਕ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੇ ਲਈ ਪਹੁੰਚੀ ਸੀ । ਉਹ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਸੀ ਇਸੇ ਦੌਰਾਨ ਇੱਕ ਔਰਤ ਨੇ ਉਨ੍ਹਾਂ ਨੂੰ ਮਿਠਾਈ ਦਿੱਤੀ । ਵੀਡੀਓ ਵਾਇਰਲ ਕਰਨ ਵਾਲੇ ਕਿਹਾ ਕਿ ਮਿਠਾਈ ਦੇਣ ਵਾਲੀ ਇੱਕ ਦਲਿਤ ਔਰਤ ਸੀ । ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਵਿਧਾਇਕ ਡੱਬੇ ਤੋਂ ਮਿਠਾਈ ਚੁੱਕ ਦੀ ਹੈ ਅਤੇ ਮੂੰਹ ਵਿੱਚ ਪਾਏ ਬਿਨਾਂ ਕੁਰਸੀ ਦੇ ਹੇਠਾਂ ਸੁੱਟ ਦਿੰਦੀ ਹੈ ।

ਵਿਧਾਇਕ ਨੇ ਇਲਜ਼ਾਮਾਂ ਨੂੰ ਗ਼ਲਤ ਦੱਸਿਆ ਹੈ

ਵਿਧਾਇਕ ਕਟਾਰੀਆ ਨੇ ਦੱਸਿਆ ਕਿ ਉਨ੍ਹਾਂ ‘ਤੇ ਲਗਾਏ ਗਏ ਇਲਜ਼ਾਮ ਗ਼ਲਤ ਹਨ । ਉਹ ਪ੍ਰੋਗਰਾਮ ਵਿੱਚ ਗਈ ਸੀ ਪਰ ਸੋਸ਼ਲ ਮੀਡੀਆ ‘ਤੇ ਜਿਹੜੀਆਂ ਤਸਵੀਰਾਂ ਵਾਇਰਲ ਕਰਕੇ ਦਾਅਵਾ ਕੀਤਾ ਜਾ ਰਿਹਾ ਕਿ ਉਨ੍ਹਾਂ ਨੇ ਦਲਿਤ ਔਰਤ ਦੇ ਹੱਥੋਂ ਮਠਾਈ ਬਿਨਾਂ ਮੂੰਹ ਵਿੱਚ ਪਾਕੇ ਸੁੱਟ ਦਿੱਤੀ ਹੈ ਉਹ ਗ਼ਲਤ ਹੈ । ਉਹ ਸ਼ੂਗਰ ਦੀ ਮਰੀਜ਼ ਹਨ ਉਨ੍ਹਾਂ ਮਿਠਾਈ ਚੁੱਕੀ ਹੀ ਨਹੀਂ,ਉਹ ਹੱਥ ਡੱਬੇ ਤੱਕ ਲੈਕੇ ਗਈ ਸੀ,ਜਿਵੇਂ ਹੀ ਮਿਠਾਈ ਵੇਖੀ ਹੱਥ ਪਿੱਛੇ ਕਰ ਲਿਆ ।