International Sports

ਸਾਊਦੀ ਅਰਬ ਨੇ 2 ਸਾਲ ਲਈ ਇਸ ਖਿਡਾਰੀ ਨੂੰ 2500 ਕਰੋੜ ਵਿੱਚ ਖਰੀਦਿਆ !

ਬਿਉਰੋ ਰਿਪੋਰਟ : ਬ੍ਰਾਜ਼ੀਲ ਦੇ ਸਟਾਰ ਫੁੱਟਬਾਲਰ ਨੇਮਾਰ ਸਾਊਦੀ ਪ੍ਰੀ ਲੀਗ ਫੁੱਟਬਾਲ ਵਿੱਚ ਨਜ਼ਰ ਆਉਣਗੇ । ਸਾਊਦੀ ਕਲੱਬ ਅਲ ਹਿਲਾਲ ਨੇ ਨੇਮਾਰ ਦੇ ਲਈ ਫਰੈਂਚ ਕਲੱਬ PSG ਦੇ ਨਾਲ 9.8 ਕਰੋੜ ਡਾਲਰ ਤਕਰੀਬਨ 818 ਕਰੋੜ ਵਿੱਚ ਟਰਾਂਸਫਰ ਡੀਲ ਕੀਤੀ ਹੈ । ਇਹ ਰਕਮ ਨੇਮਾਰ ਦੇ ਲਈ ਸਾਊਦੀ ਕਲੱਬ PSG ਨੂੰ ਦੇਵੇਗਾ । ਨੇਮਾਰ ਦੀ ਤਨਖਾਹ ਵੱਖ ਤੋਂ ਹੋਵੇਗੀ

ਉਨ੍ਹਾਂ ਨੂੰ 2 ਸਾਲ ਦੇ ਲਈ ਤਕਰੀਬਨ 30 ਕਰੋੜ ਡਾਲਰ ਦੀ ਸੈਲਰੀ ਮਿਲੇਗੀ ਯਾਨੀ ਉਨ੍ਹਾਂ ਦੀ ਸਾਲਾਨਾ ਸੈਲਰੀ 15 ਕਰੋੜ ਡਾਲਰ ਯਾਨੀ 1247 ਕਰੋੜ ਰੁਪਏ ਹੋਵੇਗੀ । 2 ਸਾਲ ਦੇ ਬਾਅਦ ਨੇਮਾਰ ਕਲੱਬ ਛੱਡਣ ਲਈ ਆਜ਼ਾਦ ਹੋਣਗੇ । ਹਾਲਾਂਕਿ ਉਹ ਚਾਉਣਗੇ ਤਾਂ ਡੀਲ ਅੱਗੇ ਵੀ ਵੱਧ ਸਕਦੀ ਹੈ।

ਇਨ੍ਹਾਂ ਹੀ ਨਹੀਂ ਨੇਮਾਰ ਨੂੰ ਸੈਲਰੀ ਦੇ ਇਲਾਵਾ ਵਾਧੂ ਸਹੂਲਤਾਂ ਦਿੱਤੀਆਂ ਜਾਣਗੀਆਂ । ਉਨ੍ਹਾਂ ਨੂੰ ਸਾਊਦੀ ਅਰਬ ਵਿੱਚ ਪ੍ਰਾਈਵੇਟ ਜੈੱਟ ਅਤੇ ਨਿੱਜੀ ਮਕਾਨ ਦੀ ਸੁਵਿਧਾ ਵੀ ਦਿੱਤੀ ਜਾਵੇਗੀ । ਨਾਲ ਹੀ ਅਲ ਹਿਲਾਲ ਦੀ ਹਰ ਜਿੱਤ ‘ਤੇ ਉਨ੍ਹਾਂ ਨੂੰ 72 ਲੱਖ ਰੁਪਏ ਦਾ ਬੋਨਸ ਵੀ ਮਿਲੇਗਾ ।

ਨੇਮਾਰ ਹੁਣ ਫਰੈਂਚ ਕਲੱਬ ਪੈਰਿਸ ਸੈਂਟ ਜਰਮਨੀ ਨਾਲ ਜੁੜੇ ਹੋਏ ਸਨ । ਉਨ੍ਹਾਂ ਨੇ PSG ਦੇ ਨਾਲ ਕਰਾਰ ਖਤਮ ਕਰ ਦਿੱਤਾ ਹੈ । ਨੇਮਾਰ ਨੇ ਸਾਲ 2017 ਵਿੱਚ PSG ਨਾਲ ਤਕਰੀਬਨ 2000 ਕਰੋੜ ਰੁਪਏ ਦਾ ਕਰਾਰ ਕੀਤਾ ਸੀ । ਉਹ 6 ਸਾਲ ਤੱਕ ਕਲੱਬ ਦੇ ਨਾਲ ਜੁੜੇ ਰਹੇ । 31 ਸਾਲ ਦੇ ਨੇਮਾਰ ਨੇ ਕਲੱਬ ਦੇ ਲਈ 173 ਮੈਚਾਂ ਵਿੱਚ 118 ਗੋਲ ਕੀਤੇ । ਹਾਲਾਂਕਿ ਸੱਟ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਕਾਫੀ ਸਮੇਂ ਬਾਹਰ ਵੀ ਬੈਠਣਾ ਪਿਆ ਸੀ । ਉਨ੍ਹਾਂ ਨੇ ਪੰਜ ਲੀਗ ਵਿੱਚ ਇੱਕ ਖਿਤਾਬ ਅਤੇ ਤਿੰਨ ਫਰੈਂਚ ਕੱਪ ਜਿੱਤੇ। ਪਰ ਕਲੱਬ ਨੂੰ ਚੈਂਪੀਅਨ ਲੀਗ ਦਾ ਖਿਤਾਬ ਨਹੀਂ ਦਿਵਾ ਪਾਏ ।