ਬਿਉਰੋ ਰਿਪੋਰਟ : ਸੁਪਰੀਮ ਕੋਰਟ ਦੇ ਫੈਸਲਿਆਂ ਅਤੇ ਦਲੀਲਾਂ ਵਿੱਚ ਹੁਣ ਜੈਂਡਰ ਸੁਟੀਰਿਉਟਾਇਮ ਸ਼ਬਦਾਂ ਦੀ ਵਰਤੋਂ ਨਹੀਂ ਹੋਵੇਗੀ । ਸੁਪਰੀਮ ਕੋਰਟ ਨੇ ਔਰਤਾਂ ਦੇ ਲਈ ਵਰਤੇ ਜਾਣ ਵਾਲੇ ਇਤਰਾਜਯੋਗ ਸ਼ਬਦਾਂ ‘ਤੇ ਰੋਕ ਲੱਗਾ ਦਿੱਤੀ ਹੈ ।
8 ਮਾਰਚ ਨੂੰ ਮਹਿਲਾ ਦਿਹਾੜੇ ‘ਤੇ ਸੁਪਰੀਮ ਕੋਰਟ ਵਿੱਚ ਹੋਏ ਇੱਕ ਪ੍ਰੋਗਰਾਮ ਵਿੱਚ CJI ਡੀਵਾਈ ਚੰਦਰਚੂੜ ਨੇ ਕਿਹਾ ਸੀ ਕਿ ਕਾਨੂੰਨੀ ਮਾਮਲਿਆਂ ਵਿੱਚ ਔਰਤਾਂ ਦੇ ਲਈ ਇਤਰਾਜਯੋਗ ਸ਼ਬਦਾਂ ਦੀ ਵਰਤੋਂ ਰੋਕੀ ਜਾਵੇਗੀ ਅਤੇ ਜਲਦ ਡਿਕਸ਼ਨਰੀ ਵੀ ਆਵੇਗੀ ।
16 ਅਗਸਤ ਨੂੰ ਹੈਂਡਬੁਕ ਜਾਰੀ ਕਰਦੇ ਹੋਏ CJI ਚੰਦਰਚੂੜ ਨੇ ਕਿਹਾ ਇਸ ਨਾਲ ਜੱਜਾਂ ਅਤੇ ਵਕੀਲਾਂ ਨੂੰ ਇਹ ਸਮਝਣ ਵਿੱਚ ਅਸਾਨੀ ਹੋਵੇਗੀ ਕਿ ਜਿਹੜੇ ਸ਼ਬਦ ਇਤਰਾਜਯੋਗ ਹਨ ਅਤੇ ਉਸ ਤੋਂ ਕਿਵੇਂ ਬਚਿਆ ਜਾਵੇ। ਇਸ ਨੂੰ ਤਿੰਨ ਮਹਿਲਾ ਜੱਜ ਨੇ ਤਿਆਰ ਕੀਤਾ ਹੈ ।
ਇਨ੍ਹਾਂ ਸ਼ਬਦਾਂ ਨੂੰ ਬਦਲਿਆ
ਪਹਿਲਾਂ ਦੇ ਸ਼ਬਦ – ਬਦਲੇ ਗਏ ਸ਼ਬਦ
1. ਅਫੇਅਰ – ਵਿਆਹ ਦੇ ਇਤਰ ਸ਼ਬਦ
2. ਪ੍ਰੋਸਟਿਟਯੂਟ – ਸੈਕਸ ਵਰਕਰ
3. ਅਨਵੇਡ ਮਦਰ – ਮਾਂ
4. ਚਾਇਲਡ ਪ੍ਰੋਸਟਿਟਯੂਟ ਤਸਕਰੀ ਕਰਕੇ ਲਿਆਇਆ ਬੱਚਾ
5. ਬਾਸਟਰਡ – ਅਜਿਹਾ ਬੱਚਾ ਜਿਸ ਦੇ ਮਾਤਾ ਪਿਤਾ ਨੇ ਵਿਆਹ ਨਾ ਕੀਤਾ ਹੋਵੇ
6. ਈਵ ਟੀਜ਼ਿੰਗ – ਸਟ੍ਰੀਟ ਸੈਕਸ਼ੁਅਲ ਹੈਰੇਸਮੈਂਟ
ਜੈਂਡਰ ਸਟੀਰਿਓਟਾਇਪ ਕਾਮਬੈਟ ਹੈਂਡਬੁੱਕ ਕੀ ਹੈ ?
CJI ਚੰਦਰਚੂੜ ਨੇ ਦੱਸਿਆ ਕਿ ਇਸ ਹੈਂਡਬੁੱਕ ਵਿੱਚ ਇਤਰਾਜਯੋਗ ਸ਼ਬਦਾਂ ਦੀ ਲਿਸਟ ਤਿਆਰ ਕੀਤੀ ਗਈ ਹੈ । ਉਸ ਦੀ ਥਾਂ ਵਰਤੋਂ ਕਰਨ ਵਾਲੇ ਸ਼ਬਦਾਂ ਬਾਰੇ ਦੱਸਿਆ ਗਿਆ ਹੈ । ਇਨ੍ਹਾਂ ਸ਼ਬਦਾਂ ਦੀ ਵਰਤੋਂ ਕੋਰਟ ਦੀਆਂ ਦਲੀਲਾਂ ਅਤੇ ਫੈਸਲੇ ਦੇਣ ਅਤੇ ਕਾਪੀ ਤਿਆਰੀ ਕਰਨ ਵਿੱਚ ਵਰਤਿਆਂ ਜਾ ਸਕਦਾ ਹੈ। ਇਹ ਹੈਂਡਬੁਕ ਵਕੀਲਾਂ ਦੇ ਨਾਲ ਜੱਜਾਂ ਨੂੰ ਵੀ ਦਿੱਤੀ ਜਾਵੇਗੀ। ਇਸ ਹੈਂਡਬੁੱਕ ਵਿੱਚ ਉਹ ਸ਼ਬਦ ਹਨ ਜੋ ਪਹਿਲਾਂ ਅਦਾਲਤਾਂ ਵਿੱਚ ਵਰਤੇ ਜਾਂਦੇ ਸਨ। ਸ਼ਬਦ ਗਲਤ ਕਿਉਂ ਹਨ ਅਤੇ ਉਹ ਕਾਨੂੰਨ ਨੂੰ ਕਿਵੇਂ ਵਿਗਾੜ ਸਕਦੇ ਹਨ ਇਸ ਦੇ ਬਾਰੇ ਦੱਸਿਆ ਗਿਆ ਹੈ ।
ਹੈਂਡਬੁੱਕ ਜਾਗਰੂਕ ਕਰਨ ਦੇ ਲਈ ਬਣੀ ਗਈ ਹੈ
ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਕਿਹਾ ਹੈਂਡਬੁੱਕ ਨੂੰ ਤਿਆਰ ਕਰਨ ਦੇ ਪਿੱਛੇ ਮਕਸਦ ਕਿਸੇ ਫੈਸਲਾ ਦੀ ਅਚੋਲਨਾ ਕਰਨਾ ਨਹੀਂ ਹੈ ਬਲਕਿ ਮਕਸਦ ਇਹ ਹੈ ਕਿ ਔਰਤਾਂ ਖਿਲਾਫ ਮਾੜੀ ਸੋਚ ਨੂੰ ਖਤਮ ਕਰਨਾ ਅਤੇ ਉਨ੍ਹਾਂ ਖਿਲਾਫ ਇਤਰਾਜਯੋਗ ਭਾਸ਼ਾ ਦੀ ਵਰਤੋਂ ਨੂੰ ਰੋਕਣਾ ਹੈ । ਇਸ ਨੂੰ ਜਲਦ ਹੀ ਸੁਪਰੀਮ ਕੋਰਟ ਦੀ ਵੈਬਸਾਈਟ ‘ਤੇ ਵੀ ਲੋਡ ਕੀਤਾ ਜਾਵੇਗਾ ।
ਤਿੰਨ ਮਹੀਨੇ ਪਹਿਲਾਂ LGBTQ ਹੈਂਡਬੁਕ ਲਾਂਚ ਕੀਤੀ ਸੀ
ਚੀਫ ਜਸਟਿਸ ਨੇ ਮਾਰਚ ਵਿੱਚ ਕਿਹਾ ਸੀ ਕਿ ਅਸੀਂ ਹਾਲ ਹੀ ਵਿੱਚ ਇੱਕ LGBTQ ਹੈਂਡਬੁੱਕ ਲਾਂਚ ਕੀਤੀ ਹੈ । ਜਲਦ ਹੀ ਅਸੀਂ ਜੈਂਡਰ ਨੂੰ ਲੈਕੇ ਲਏ ਜਾਣ ਵਾਲੇ ਮਾੜੇ ਸ਼ਬਦਾਂ ਦੀ ਲੀਗਰ ਬੁੱਕ ਵੀ ਜਾਰੀ ਕਰਾਂਗੇ ।ਜੇਕਰ ਤੁਸੀਂ 376 ਦਾ ਇੱਕ ਫੈਸਲਾ ਪੜੋਗੇ ਤਾਂ ਪਤਾ ਚੱਲੇਗਾ ਕਿ ਇਸ ਵਿੱਚ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਜੋ ਕਿ ਬਹੁਤ ਹੀ ਮਾੜੇ ਪਰ ਇਸ ਦੀ ਵਰਤੋਂ ਕੀਤੀ ਗਈ ਹੈ । ਸਾਨੂੰ ਸਮੇਂ ਦੇ ਨਾਲ ਕਾਨੂੰਨ ਦੀ ਭਾਸ਼ਾ ਵਿੱਚ ਸੁਧਾਰ ਲਿਆਉਣਾ ਪਏਗਾ ।