ਬਿਊਰੋ ਰਿਪੋਰਟ : ਤਰਨਤਾਰਨ ਵਿੱਚ ਦਿਲ ਨੂੰ ਹਿੱਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ । ਜਿਸ ਪਿਤਾ ਨੇ 3 ਸਾਲ ਦੇ ਪੁੱਤਰ ਗੁਰਸੇਵਕ ਸਿੰਘ ਦੀ ਕਿਡਨੈਪਿੰਗ ਦੀ ਸ਼ਿਕਾਇਤ ਦਰਜ ਕਰਵਾਈ ਸੀ ਉਹ ਹੀ ਪੁੱਤਰ ਦਾ ਕਾਤਲ ਨਿਕਲਿਆ ਹੈ । ਪਿਤਾ ਅੰਗਰੇਜ ਸਿੰਘ ਨੇ ਐਤਵਾਰ ਨੂੰ ਦੱਸਿਆ ਸੀ ਕਿ ਮੋਬਾਈਲ ਚੋਰੀ ਕਰਨ ਆਏ 3 ਲੁਟੇਰਿਆਂ ਨੇ ਪਹਿਲਾਂ ਮੋਬਾਈਲ ਖੋਹ ਲਿਆ ਅਤੇ ਫਿਰ ਪੁੱਤਰ ਨੂੰ ਵੀ ਹਥਿਆਰ ਦੀ ਨੋਕ ‘ਤੇ ਚੁੱਕ ਕੇ ਲੈ ਗਏ । ਪੁਲਿਸ ਦੇ ਲਈ ਇਹ ਵੱਡਾ ਮਾਮਲਾ ਸੀ। ਜਦੋਂ ਪਿਉ ਤੋਂ ਪੁੱਛ-ਗਿੱਛ ਕੀਤੀ ਤਾਂ ਖੁਲਾਸਾ ਹੋਇਆ ਕਿ ਪਿਉ ਨੇ ਹੀ ਪੁੱਤਰ ਗੁਰਸੇਵਕ ਦਾ ਕਤਲ ਕਰਕੇ ਸੂਏ ਵਿੱਚ ਸੁੱਟ ਦਿੱਤਾ ਹੈ । ਪੁਲਿਸ ਵੱਲੋਂ ਪਿਤਾ ਦੀ ਨਿਸ਼ਾਨਦੇਹੀ ‘ਤੇ ਮ੍ਰਿਤਕ ਗੁਰਸੇਵਰ ਦੇਹ ਦੀ ਤਲਾਸ਼ ਕੀਤੀ ਜਾ ਰਹੀ ਹੈ । ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਦਾ ਕੋਈ ਅਧਿਕਾਰ ਬਿਆਨ ਸਾਹਮਣੇ ਨਹੀਂ ਆਇਆ ਹੈ ।
ਪਿੰਡ ਰੈਸ਼ੀਆਣਾ ਦੇ ਰਹਿਣ ਵਾਲੇ ਪਿਤਾ ਅੰਗਰੇਜ਼ ਸਿੰਘ ਨੇ ਐਤਵਾਰ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ 3 ਸਾਲ ਦੇ ਪੁੱਤਰ ਗੁਰਸੇਵਰ ਸਿੰਘ ਨਾਲ ਮੋਟਰਸਾਈਕਲ ‘ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲਿਆਂ ਵਾਲਾ ਜਾ ਰਿਹਾ ਸੀ ਤਾਂ ਰਸਤੇ ਵਿੱਚ 3 ਅਣਪਛਾਤੇ ਕਾਰ ਸਵਾਰ ਉਸ ਦੇ ਪੁੱਤਰ ਗੁਰਸੇਵਕ ਨੂੰ ਮੋਬਾਈਲ ਫੋਨ ਅਤੇ 300 ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਏ । ਪੁਲਿਸ ਨੇ ਪੂਰੇ ਜ਼ਿਲ੍ਹੇ ਵਿੱਚ ਹਾਈ ਅਲਰਟ ਕਰ ਦਿੱਤਾ ਸੀ ਅਤੇ ਸਾਰੇ ਪੁਲਿਸ ਸਟੇਸ਼ਨਾਂ ਵਿੱਚ ਗੁਰਸੇਵਕ ਦੀ ਫੋਟੋ ਭੇਜ ਦਿੱਤੀ ਸੀ । ਪੁਲਿਸ ਨੇ ਜਦੋਂ ਪੁੱਛ-ਗਿੱਛ ਕੀਤਾ ਮੋਬਾਈਲ ਫੋਨ ਵੀ ਬਰਾਦਮ ਹੋ ਗਿਆ ਅਤੇ ਪਿਤਾ ਨੇ ਕਬੂਲ ਕਰ ਲਿਆ ਕਿ ਉਸ ਨੇ ਪੁੱਤਰ ਦਾ ਕਤਲ ਕੀਤਾ ਹੈ ਅਤੇ ਉਸ ਨੇ ਹੀ ਲਾਸ਼ ਨੂੰ ਪਿੰਡ ਜਾਮਾਰਾਏ ਦੇ ਸੂਏ ‘ਚ ਸੁੱਟ ਦਿੱਤਾ । ਮਾਮਲੇ ਦੀ ਅਗਵਾਈ ਕਰ ਰਹੇ ਐੱਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਨੇ ਵੱਖ-ਵੱਖ ਟੀਮਾਂ ਦੀ ਮਦਦ ਨਾਲ ਮਾਮਲੇ ਨੂੰ ਸੁਲਝਾਇਆ ਹੈ ।
ਮੁਲਜ਼ਮ ਪਿਤਾ ਅੰਗਰੇਜ ਸਿੰਘ ਨੇ ਪੁੱਤਰ ਦਾ ਕਤਲ ਕਿਉਂ ਕੀਤਾ ਹੁਣ ਤੱਕ ਇਹ ਸਾਫ ਨਹੀਂ ਹੋ ਪਾਇਆ ਹੈ । ਦੱਸਿਆ ਜਾ ਰਿਹਾ ਹੈ ਕਿ ਅੰਗਰੇਜ ਸਿੰਘ ਦੀ 12 ਸਾਲ ਦੀ ਧੀ ਵੀ ਹੈ ਅਤੇ 9 ਸਾਲ ਬਾਅਦ ਉਸ ਦੇ ਘਰ ਗੁਰਸੇਵਕ ਅੰਗਰੇਜ ਸਿੰਘ ਦੇ ਘਰ ਹੋਇਆ ਸੀ।
ਪਿਤਾ ਵੱਲੋਂ ਕਤਲ ਕਰਨ ਦਾ ਖੁਲਾਸਾ ਹੋਣ ਦੇ ਬਾਅਦ ਬੱਚੇ ਦੀ ਮਾਂ ਰਵਿੰਦਰ ਕੌਣ ਅਤੇ ਭੈਣ ਗੁਰਜੀਤ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੈ । SSP ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਨੂੰ ਹੱਲ ਕਰ ਲਿਆ ਹੈ ਅਤੇ ਜਲਦ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ ।