ਬਿਊਰੋ ਰਿਪੋਰਟ : ਦੇਸ਼ 76 ਵਾਂ ਅਜ਼ਾਦੀ ਦਿਹਾੜਾ ਮਨਾ ਰਿਹਾ ਹੈ,75ਵੇਂ ਅਜ਼ਾਦੀ ਦਿਹਾੜੇ ਨੂੰ ਅਸੀਂ ਅੰਮ੍ਰਿਤ ਮਹੋਤਸਵ ਦੇ ਰੂਪ ਵਿੱਚ ਬਣਾਇਆ । ਹਰ ਘਰ ਵਿੱਚ ਝੰਡੇ ਲਗਾਏ ਗਏ,ਮਕਸਦ ਦੀ ਦੇਸ਼ ਲਈ ਕੁਰਬਾਨ ਹੋਣ ਵਾਲੇ ਲੋਕਾਂ ਨੂੰ ਯਾਦ ਕਰਨਾ ਅਤੇ ਦੇਸ਼ ਵਿੱਚ ਅਜਿਹੇ ਮੌਕੇ ਪੈਦਾ ਕਰਨਾ ਜੋ ਸਾਰਿਆਂ ਲਈ ਬਰਾਬਰ ਹੋਣ । ਜ਼ਰੂਰੀ ਨਹੀਂ ਤੁਸੀਂ ਇਹ ਕੰਮ ਆਪਣੇ ਜੀਉਂਦੇ ਜੀਅ ਕਰ ਸਕਦੇ ਹੋ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਬਾਅਦ ਵੀ ਤੁਸੀਂ ਕਈਆਂ ਦੀ ਜ਼ਿੰਦਗੀ ਲਈ ਉਮੀਦ ਦੀ ਕਿਰਣ ਬਣ ਸਕਦੇ ਹੋ। ਇਸ ਕੰਮ ਵਿੱਚ ਚੰਡੀਗੜ੍ਹ ਦਾ PGI ਬਹੁਤ ਵੱਡਾ ਉਪਰਾਲਾ ਕਰ ਰਿਹਾ ਹੈ।
ਹਰ ਸਾਲ PGI ਲੱਖਾਂ ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਰਿਹਾ ਹੈ ਇਸ ਦਾ ਜ਼ਰੀਆ ਹੈ ਅੰਗਦਾਨ । ਸ਼ੁਰੂਆਤ ਵਿੱਚ ਲੋਕਾਂ ਦਾ ਰੁਜਾਨ ਘੱਟ ਸੀ ਪਰ ਹੁਣ ਇਹ ਲਗਾਤਾਰ ਵੱਧ ਦਾ ਜਾ ਰਿਹਾ ਹੈ । ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਕਿ ਮੌਤ ਤੋਂ ਬਾਅਦ ਵੀ ਇੱਕ ਸ਼ਖਸ 8 ਲੋਕਾਂ ਦੀ ਜਾਨ ਬਚਾ ਸਕਦਾ ਹੈ,ਉਨ੍ਹਾਂ ਨੂੰ ਜ਼ਿੰਦਗੀ ਜੀਉਣ ਦਾ ਦੂਜਾ ਮੌਕਾ ਦੇ ਸਕਦਾ ਹੈ ।
ਜਾਣਕਾਰਾ ਦਾ ਮੰਨਣਾ ਹੈ ਕਿ ਜਿਸ ਰਫਤਾਰ ਨਾਲ ਗੰਭੀਰ ਬਿਮਾਰੀਆਂ ਮਨੁੱਖੀ ਅੰਗਾਂ ਨੂੰ ਖਰਾਬ ਕਰ ਰਹੀਆਂ ਹਨ ਉਸ ਦੇ ਹਿਸਾਬ ਨਾਲ ਅੰਗਦਾਨ ਕਰਨ ਵਾਲਿਆਂ ਦੀ ਗਿਣਤੀ ਬਹੁਤ ਹੀ ਘੱਟ ਹੈ । ਜਾਗਰੂਕਤਾ ਦੇ ਜ਼ਰੀਏ ਅੰਗਦਾਨ ਦੇ ਇੰਤਜ਼ਾਰ ਵਿੱਚ ਬੈਠੇ ਮਰੀਜ਼ਾ ਵਿੱਚ ਅੰਤਰ ਘੱਟ ਕੀਤਾ ਜਾ ਸਕਦਾ ਹੈ । PGI ਇਲਾਜ ਦੇ ਨਾਲ ਰੀਜਨਲ ਆਰਗਨ ਐਂਡ ਟਿਸਯੂ ਟਾਂਸਪਲਾਂਟ ਆਗੇਨਾਇਜੇਸ਼ਨ ROTO ਦੇ ਜ਼ਰੀਏ ਲੋਕਾਂ ਨੂੰ ਜਾਗਰੂਕ ਕਰਨ ਲਈ ਦਿਨ ਰਾਤ ਇੱਕ ਕਰ ਰਿਹਾ ਹੈ।
PGI ਵੱਲੋਂ ਅੰਗਦਾਨ ਕਰਨ ਵਾਲੇ ਅੰਕੜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਸਭ ਤੋਂ ਵੱਧ ਕਿਡਨੀ ਡੋਨੇਟ ਕੀਤੀ ਗਈ ਹੈ । 1973 ਤੋਂ ਹੁਣ ਤੱਕ 4792 ਮਰੀਜ਼ਾਂ ਦੀ ਕਿਡਨੀ ਬਦਲੀ ਜਾ ਚੁੱਕੀ ਹੈ ਹਾਲਾਂਕਿ ਵੇਟਿੰਗ ਲਿਸਟ ਵਿੱਚ 3707 ਮਰੀਜ਼ ਹਨ । ਜਦਕਿ ਹਸਪਤਾਲ ਨੇ ਅੱਖਾਂ ਦਾਨ ਕਰਨ ਵਾਲਿਆਂ ਦੇ ਜ਼ਰੀਏ 6713 ਲੋਕਾਂ ਦੀ ਜ਼ਿੰਦਗੀ ਨੂੰ ਰੋਸ਼ਨ ਕੀਤਾ ਹੈ ।
PGI ਦੇ ਰੀਜਨਲ ਟਰਾਂਸਪਲਾਂਟ ਸਰਜਰੀ ਦੇ ਮੁੱਖੀ ਆਸ਼ੀਸ਼ ਸ਼ਰਮਾ ਦਾ ਕਹਿਣਾ ਹੈ ਕਿ ਕਿਸੇ ਦੀ ਮੌਤ ‘ਤੇ ਉਸ ਦੇ ਸ਼ਰੀਰ ਤੋਂ ਗਹਿਣੇ ਉਤਾਰਨ ਤੋਂ ਜ਼ਿਆਦਾ ਜ਼ਰੂਰੀ ਹੈ ਉਸ ਦੇ ਅੰਗਾ ਨੂੰ ਜਲਨ ਤੋਂ ਬਚਾਉਣਾ ਹੈ, ਜੋ ਕਿਸੇ ਬਿਮਾਰ ਸ਼ਖਸ਼ ਨੂੰ ਨਵਾਂ ਜੀਵਨ ਦੇ ਸਕਦੇ ਹਨ । ਨੈਫਰੋਲਾਜੀ ਵਿਭਾਗ ਦੇ ਮੁੱਖੀ ਐੱਚਐੱਸ ਕੋਹਲੀ ਦਾ ਕਹਿਣਾ ਹੈ ਕਿ ਅੰਗਦਾਨ ਤੋਂ ਮਿਲੇ ਅੰਗ ਨੂੰ ਟਰਾਂਸਪਲਾਂਟ ਕਰਨ ਦੇ ਵਿੱਚ ਦਾ ਸਮਾਂ ਕਾਫੀ ਅਹਿਮ ਹੈ । ਅੰਗਦਾਨ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ । ਜੋ ਵਿਅਕਤੀ ਦੁਨੀਆ ਵਿੱਚ ਨਹੀਂ ਰਿਹਾ ਉਸ ਦੇ ਬਾਅਦ ਉਸ ਦੇ ਪਰਿਵਾਰ ਨੂੰ ਅੰਗਦਾਨ ਕਰਨਾ ਚਾਹੀਦਾ ਹੈ।
ਸ਼ਰੀਰ ਦੇ ਇੰਨਾਂ ਅੰਗਾਂ ਦਾ ਦਾਨ ਹੋ ਸਕਦਾ ਹੈ
ਡਾਕਟਰਾਂ ਦੇ ਮੁਤਾਬਿਕ ਮੌਤ ਦੇ ਬਾਅਦ ਇੱਕ ਵਿਅਕਤੀ ਅੰਗਦਾਨ ਦੇ ਜ਼ਰੀਏ ਘੱਟੋ ਘੱਟ 8 ਲੋਕਾਂ ਦੀ ਜਾਨ ਬਚਾ ਸਕਦਾ ਹੈ । ਬ੍ਰੇਨ ਡੈਡ ਐਲਾਨ ਹੋਣ ਤੋਂ ਬਾਅਦ ਸਾਰੇ ਅੰਗ ਡੋਨੇਟ ਕੀਤੇ ਜਾ ਸਕਦੇ ਹਨ । ਇਸ ਦੇ ਲਈ ਪਰਿਵਾਰ ਦੀ ਮਨਜੂਰੀ ਜ਼ਰੂਰੀ ਹੈ । ਬ੍ਰੇਨ ਡੈਡ ਮਰੀਜ ਕਿਡਨੀ,ਲੀਵਰ,ਫੇਫੜੇ,ਪੈਂਕਿਆਜ,ਵਾਇਸ ਬਾਕਸ,ਹੱਥ,ਓਵਰੀ,ਚਹਿਰਾ,ਅੱਖਾਂ,ਮਿਡਿਲ ਈਅਰ ਬੋਨ,ਸਕਿਨ,ਬੋਨ,ਕਾਟਿਲੇਜ,ਤੁੰਤੂ,ਧਮਨੀ,ਹਾਰਟ ਵਾਲਵ,ਉਂਗਲੀਆਂ,ਅੰਗੂਠੇ ਦਾਨ ਕੀਤੇ ਜਾ ਸਕਦੇ ਹਨ ।
ਕੌਣ ਕਰ ਸਕਦਾ ਹੈ ਅੰਗਦਾਨ
ਕੁਝ ਕੈਂਸਰ ਅਤੇ ਸ਼ੂਗਰ ਦੇ ਪੀੜਤ ਵਿਅਕਤੀ ਵੀ ਅੰਗਦਾਨ ਕਰ ਸਕਦੇ ਹਨ,ਕੈਂਸਰ ਅਤੇ HIV ਪੀੜਤ ਵਿਅਕਤੀ,ਸੇਪਸਿਲ ਜਾਂ ਇੰਟ੍ਰਾਵੇਨਸ ਦਵਾਇਆਂ ਦੀ ਵਰਤੋਂ ਕਰਨ ਵਾਲੇ ਅੰਗਦਾਨ ਹੀਂ ਕਰ ਸਕਦੇ ਹਨ ।
ਜੀਉਂਦੇ ਹੋਏ ਇਹ ਅੰਗ ਦਾਨ ਕੀਤੇ ਜਾ ਸਕਦੇ ਹਨ
1. ਲੀਵਰ ਵਿੱਚ ਮੁੜ ਤੋਂ ਸੁਰਜੀਤ ਹੋਣ ਦੀ ਤਾਕਤ ਹੁੰਦੀ ਹੈ, ਜੇਕਰ ਲੀਵਰ ਦਾ ਇੱਕ ਹਿੱਸਾ ਦਾਨ ਕਰ ਦਿੱਤਾ ਜਾਵੇ ਤਾਂ ਉਹ ਮੁੜ ਤੋਂ ਵੱਧ ਸਕਦਾ ਹੈ ਉਸੇ ਸਥਿਤੀ ਤੱਕ ਪਹੁੰਚ ਸਕਦਾ ਹੈ ।
2. ਕਿਡਨੀ – ਮਨੁੱਖ ਇੱਕ ਕਿਡਨੀ ਤੋਂ ਵੀ ਜ਼ਿੰਦਾ ਰਹਿ ਸਕਦਾ ਹੈ,ਇਸ ਲਈ ਦੂਜੀ ਕਿਡਨੀ ਨੂੰ ਦਾਨ ਕੀਤਾ ਜਾ ਸਕਦਾ ਹੈ ।
3. ਫੇਫੜੇ – ਫੇਫੜੇ ਦੇ ਇੱਕ ਹਿੱਸੇ ਨੂੰ ਦਾਨ ਕੀਤਾ ਜਾ ਸਕਦਾ ਹੈ । ਇਹ ਲੀਵਰ ਦੇ ਬਿਲਕੁਲ ਉਲਟ ਹੁੰਦਾ ਹੈ ਇਸ ਦੇ ਮੁੜ ਤੋਂ ਬਣਨ ਦੀ ਤਾਕਤ ਨਹੀਂ ਹੁੰਦੀ ਹੈ
ਅੰਤੜੀ: ਕੁਝ ਮਾਮਲਿਆਂ ਵਿੱਚ ਅੰਤੜੀ ਦਾ ਇੱਕ ਹਿੱਸਾ ਦਾਨ ਕੀਤਾ ਜਾ ਸਕਦਾ ਹੈ ।