Punjab

ਲੁਧਿਆਣਾ ਦਾਦੇ ਨੇ ਪੋਤਰਾ ਗਵਾਇਆ ਪੁੱਤ ਦਾ ਹੋਇਆ ਇਹ ਹਾਲ ! ਜਵਾਈ ਨੇ ਪਹਿਲਾਂ ਹੀ ਕੀਤੀ ਸੀ ਭਵਿੱਖਵਾਣੀ !

ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਗਿੱਲ ਨਹਿਰ ਤੋਂ 2 ਸਾਲ ਦੇ ਬੱਚੇ ਦੀ ਮ੍ਰਿਤਕ ਦੇਹ ਮਿਲੀ ਹੈ। ਬੱਚੇ ਦੀ ਪਛਾਣ ਤਨਿਸ਼ਕ ਦੇ ਰੂਪ ਵਿੱਚ ਹੋਈ ਹੈ। ਤਨਿਸ਼ਕ ਅਤੇ ਉਸ ਦਾ ਪਿਤਾ ਗੌਰਵ ਇੱਕ ਦਿਨ ਪਹਿਲਾਂ ਹੀ ਲਾਪਤਾ ਹੋ ਗਏ ਸਨ । ਲਾਪਤਾ ਹੋਣ ਦੀ ਸ਼ਿਕਾਇਤ ਦਾਨਿਸ਼ ਦੇ ਦਾਦੇ ਨੇ ਲਿਖਵਾਈ ਸੀ । ਰਾਜਵੀਰ ਨੇ ਕਿਹਾ ਕਿ ਉਹ ਜਵਦੀ ਦੇ ਰਹਿਣ ਵਾਲੇ ਹਨ ਜਦਕਿ ਉਨ੍ਹਾਂ ਦਾ ਪੁੱਤਰ ਉਨ੍ਹਾਂ ਤੋਂ ਵੱਖ ਹੈਬੋਵਾਲ ਇਲਾਕੇ ਵਿੱਚ ਰਹਿੰਦਾ ਸੀ । ਉਨ੍ਹਾਂ ਨੇ ਜਵਾਈ ‘ਤੇ ਕਾਲਾ ਜਾਦੂ ਕਰਨ ਦਾ ਇਲਜ਼ਾਮ ਲਗਾਇਆ ਹੈ ।

ਗੌਰਵ ਦੀ ਬਾਈਕ ਨਹਿਰ ਕੰਢੇ ਮਿਲੀ

ਰਾਜੀਵ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਪੁੱਤਰ ਗੌਰਵ ਅਤੇ ਪਿਤਾ ਦਾਨਿਸ਼ ਅਚਾਨਕ ਲਾਪਤਾ ਹੋ ਗਿਆ ਸੀ । ਤਲਾਸ਼ ਦੇ ਦੌਰਾਨ ਪੁੱਤਰ ਗੌਰਵ ਦੀ ਬਾਈਕ ਨਹਿਰ ਕੰਢੇ ਮਿਲੀ । ਇਸ ਦੀ ਜਾਂਚ ਕੀਤੀ ਤਾਂ ਪੋਤਰੇ ਦੀ ਲਾਸ਼ ਨਹਿਰ ਦੇ ਅੰਦਰ ਲੱਗੀ ਗ੍ਰਿੱਲ ਵਿੱਚ ਫਸੀ ਹੋਈ ਮਿਲੀ ਉੱਧਰ ਗੌਰਵ ਦੇ ਬਾਰੇ ਕੁਝ ਪਤਾ ਨਹੀਂ ਚੱਲ ਸਕਿਆ ਸੀ ।

ਜਵਾਈ ਨਾਲ ਚੱਲ ਰਿਹਾ ਸੀ ਵਿਵਾਦ

ਰਾਜਵੀਰ ਨੇ ਦੱਸਿਆ ਕਿ ਉਸ ਦਾ ਜਵਾਈ ਰਮਨ ਦੇ ਨਾਲ ਵਿਵਾਦ ਚੱਲ ਰਿਹਾ ਹੈ। ਜਵਾਈ ਰਮਨ ਚੰਡੀਗੜ੍ਹ ਵਿੱਚ ਰਹਿੰਦਾ ਹੈ । ਉਹ ਧੀ ਨਾਲ ਕੁੱਟਮਾਰ ਕਰਦਾ ਹੈ,ਪੁੱਤਰ ਕੁਝ ਦਿਨ ਪਹਿਲਾਂ ਉਸ ਨੂੰ ਸਮਝਾਉਣ ਦੇ ਲਈ ਗਿਆ ਸੀ । ਪਰ ਰਮਨ ਨੇ ਗੌਰਵ ਨੂੰ ਕਿਹਾ ਕਿ ਉਹ ਉਸ ਨੂੰ ਮ੍ਰਿਤਕਾਂ ਦੀ ਲਿਸਟ ਵਿੱਚ ਪਾ ਦੇਵੇ। ਰਾਜਵੀਰ ਨੇ ਇਲਜ਼ਾਮ ਲਗਾਇਆ ਹੈ ਕਿ ਰਮਨ ਕਿਸੇ ਤਾਂਤਰਿਕ ਦੇ ਕੋਲ ਜਾਂਦਾ ਹੈ ।

ਪੁੱਤਰ ਅਤੇ ਪੋਤਰੇ ਦੇ ਲਾਪਤਾ ਹੋਣ ਵਿੱਚ ਜਵਾਈ ਮੁਲਜ਼ਮ

ਰਾਜਵੀਰ ਨੇ ਕਿਹਾ ਉਸ ਦੇ ਪੁੱਤਰ ਅਤੇ ਪੋਤਰੇ ਦੇ ਗ਼ਾਇਬ ਹੋਣ ਪਿੱਛੇ ਜਵਾਈ ਦੀ ਸਾਜ਼ਸ਼ ਹੈ । ਪੁੱਤਰ ਗੌਰਵ ਦੀ ਤਲਾਸ਼ ਕੀਤੀ ਜਾ ਰਹੀ ਹੈ। ਫ਼ਿਲਹਾਲ ਪੋਤਰੇ ਤਾਨਿਸ਼ ਦੀ ਮ੍ਰਿਤਕ ਦੇਹ ਹਸਪਤਾਲ ਦੇ ਪੋਸਟਮਾਰਟਮ ਹਾਊਸ ਵਿੱਚ ਰੱਖੀ ਹੈ । ਥਾਣਾ ਦੋਰਾਹਾ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ।