Punjab

ਮੁੜ ਤੋਂ ਖੋਲ੍ਹੇ ਗਏ ਭਾਖੜਾ ਡੈਮ ਦੇ Flood Gate…

Flood Gate of Reopened Bhakra Dam...

ਪੰਜਾਬ ਦੇ ਰੋਪੜ ਸਥਿਤ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਡੈਮ ਭਾਖੜਾ ਡੈਮ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਭਾਖੜਾ ਡੈਮ ਦਾ ਪਾਣੀ ਇਕ ਵਾਰ ਫਿਰ ਖ਼ਤਰੇ ਵੱਲ ਵਧ ਗਿਆ ਹੈ ।ਜਿਸਦੇ ਚੱਲਦਿਆਂ ਐਤਵਾਰ ਦੁਪਹਿਰ 12 ਵਜੇ ਦੇ ਕਰੀਬ 4 ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ। ਭਾਖੜਾ ਡੈਮ ਵਿੱਚ ਵਧ ਰਹੇ ਪਾਣੀ ਦੇ ਪੱਧਰ ਦੇ ਚੱਲਦਿਆਂ ਅੱਜ ਡੈਮ ਤੋਂ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ। ਜਿਸ ਕਾਰਨ ਪੰਜਾਬ, ਹਰਿਆਣਾ ਅਤੇ ਹੇਠਲੇ ਇਲਾਕਿਆਂ ਦੇ ਲੋਕਾਂ ਲਈ ਮੁਸ਼ਕਿਲਾਂ ਖੜ੍ਹੀਆਂ ਹੋ ਸਕਦੀਆਂ ਹਨ।

ਜਾਣਕਾਰੀ ਅਨੁਸਾਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਜਾਂਚ ਪ੍ਰਕਿਰਿਆ ਤਹਿਤ ਇਹ ਫਲੱਡ ਗੇਟ ਖੋਲ੍ਹੇ ਹਨ। ਕਿਉਂਕਿ ਭਾਖੜਾ ਡੈਮ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 9 ਫੁੱਟ ਹੇਠਾਂ ਹੈ। ਭਾਰੀ ਮੀਂਹ ਤੋਂ ਬਾਅਦ ਜਦੋਂ ਗੇਟ ਖੋਲ੍ਹੇ ਗਏ ਤਾਂ ਹਿਮਾਚਲ ਦੇ ਕੁਝ ਉਪਰਲੇ ਹਿੱਸਿਆਂ ਵਿੱਚ ਡੈਮ ਜਾਮ ਹੋ ਗਏ। ਜਿਸ ਕਾਰਨ ਇਹ ਟੈਸਟਿੰਗ ਪ੍ਰਕਿਰਿਆ ਅਪਣਾਈ ਜਾ ਰਹੀ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਉਠਾਉਣਾ ਚਾਹੁੰਦਾ। ਇਸ ਲਈ ਉਨ੍ਹਾਂ ਖਤਰੇ ਦੇ ਨਿਸ਼ਾਨ ਤੋਂ ਪਹਿਲਾਂ ਹੀ ਗੇਟ ਖੋਲ੍ਹ ਕੇ ਅਤੇ ਗੇਟਾਂ ਦੀ ਸਥਿਤੀ ਦੀ ਜਾਂਚ ਕਰਕੇ ਜਾਂਚ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਅੱਜ ਸਵੇਰੇ ਪਾਣੀ ਦਾ ਲੈਵਲ 1671.27 ਮਾਪਿਆ ਗਿਆ। BBMB ਵਾਟਰ ਰੈਗੂਲੇਸ਼ਨ ਦੇ ਡਿਜ਼ਾਇਨ ਇੰਜੀਨੀਅਰ ਵੱਲੋਂ ਜਾਰੀ ਕੀਤੀ ਗਈ ਚਿੱਠੀ ਦੇ ਅਨੁਸਾਰ ਸਤਲੁਜ ਦਰਿਆ ਵਿਚ ਨੰਗਲ ਡੈਮ ਰਾਹੀਂ 27500 ਕਿਉਸਿਕ ਪਾਣੀ ਛੱਡਿਆ ਜਾਵੇਗਾ, ਪਹਿਲਾਂ ਇਹ ਪਾਣੀ 19400 ਕਿਊਸਿਕ ਸੀ, ਹੁਣ ਸਤਲੁਜ ਦਰਿਆ ਵਿਚ ਪਾਣੀ ਦੀ ਮਾਤਰਾ ਵਧਾਈ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਝੀਲ ਵਿੱਚ 71000 ਪਾਣੀ ਦੀ ਆਮਦ ਸਬੰਧੀ ਭਲਕੇ ਚੰਡੀਗੜ੍ਹ ਵਿਖੇ ਮੀਟਿੰਗ ਰੱਖੀ ਗਈ ਹੈ।