Punjab

ਪਿਤਾ ਅਤੇ ਧੀ ਦੇ ਰਿਸ਼ਤੇ ਦਾ ਸਭ ਤੋਂ ਮਾੜਾ ਅੰਤ !

ਬਿਉਰੋ ਰਿਪੋਰਟ : ਨਸ਼ੇ ਨੇ 24 ਘੰਟਿਆਂ ਦੇ ਅੰਦਰ 2 ਘਰ ਬਰਬਾਦ ਕਰ ਦਿੱਤੇ ਹਨ। ਫਾਜ਼ਿਲਕਾ ਵਿੱਚ ਪਿਉ ਨੇ ਨਸ਼ੇ ਦੀ ਆਦਤ ਤੋਂ ਪਰੇਸ਼ਾਨ ਹੋਕੇ ਪੁੱਤਰ ਦੀ ਬਾਹ ਵੱਢ ਦਿੱਤੀ । ਤਾਂ ਚੰਡੀਗੜ੍ਹ ਵਿੱਚ ਸ਼ਰਾਬੀ ਪਿਉ ਤੋਂ ਤੰਗ ਆਕੇ ਧੀ ਨੇ ਪਿਉਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਮੁਲਜ਼ਮ ਧੀ ਆਸ਼ਾ 19 ਸਾਲ ਦੀ ਹੈ ਅਤੇ ਉਸ ਨੇ ਪਿਤਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ । ਪੁਲਿਸ ਕਤਲ ਦੇ ਮਕਸਦਕ ਦੀ ਜਾਂਚ ਵਿੱਚ ਲੱਗੀ ਹੈ । ਮ੍ਰਿਤਕ ਦੀ ਪਛਾਣ ਸੁਮਈ ਲਾਲਾ ਪਿੰਡ ਕਿਸ਼ਨਗੜ੍ਹ ਚੰਡੀਗੜ੍ਹ ਦੇ ਰੂਪ ਵਿੱਚ ਹੋਈ ਹੈ ।

9 ਅਗਸਤ ਬੁੱਧਵਾਰ ਨੂੰ ਪੁਲਿਸ ਨੂੰ GMSH ਸੈਕਟਰ 16 ਤੋਂ ਫੋਨ ਆਇਆ ਸੀ ਕਿ ਇੱਕ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ । ਸੂਚਨਾ ‘ਤੇ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ ਸੀ। ਮ੍ਰਿਤਕ ਦੇ ਛਾਤੀ ‘ਤੇ ਚਾਕੂਆਂ ਦੇ ਨਿਸ਼ਾਨ ਸਨ ਜਦੋਂ ਪਰਿਵਾਰ ਕੋਲੋ ਪੁੱਛ-ਗਿੱਛ ਹੋਈ ਤਾਂ ਉਸ ਦੀ ਧੀ ਮੁਲਜ਼ਮ ਨਿਕਲੀ ।

ਸ਼ਰਾਬ ਪੀਣ ਦਾ ਆਦੀ ਸੀ ਮ੍ਰਿਤਕ

ਮ੍ਰਿਤਕ ਦੀ ਛੋਟੀ ਧੀ ਅਨੀਤਾ ਨੇ ਦੱਸਿਆ ਕਿ ਉਸ ਦੇ ਪਿਤਾ ਸ਼ਰਾਬ ਪੀਣ ਦੇ ਆਦੀ ਸੀ । ਵੱਡੀ ਭੈਣ 10ਵੀਂ ਪਾਸ ਹੈ ਅਤੇ ਘਰ ਵਿੱਚ ਹੀ ਸਿਲਾਈ ਦਾ ਕੰਮ ਕਰਦੀ ਹੈ। ਉਨ੍ਹਾਂ ਦਾ ਅਕਸਰ ਝਗੜਾ ਹੁੰਦਾ ਰਹਿੰਦਾ ਸੀ ।