ਬਿਉਰੋ ਰਿਪੋਰਟ : ਪੰਜਾਬ ਵਿੱਚ ਮਾਨਸੂਨ ਸੁਸਤ ਹੁੰਦਾ ਜਾ ਰਿਹਾ ਹੈ ਆਉਣ ਵਾਲੇ ਤਿੰਨ ਦਿਨਾਂ ਵਿੱਚ ਮਾਝਾ,ਦੋਆਬਾ ਅਤੇ ਪੂਰਵੀ ਮਾਲਵਾ ਵਿੱਚ ਤੇਜ਼ ਮੀਂਹ ਦੇ ਅਸਾਰ ਬਣ ਰਹੇ ਹਨ । ਸ਼ਨਿੱਚਰਵਾਰ 14 ਜ਼ਿਲ੍ਹਿਆਂ ਵਿੱਚ ਮੀਂਹ ਦੇ ਅਸਾਰ ਸਿਰਫ 25 ਫੀਸਦੀ ਹਨ ਅਤੇ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ ।
ਪਿਛਲੇ ਮਹੀਨੇ ਮੀਂਹ ਵਾਧੂ ਹੋਣ ਨਾਲ ਬਿਜਲੀ ਦੀ ਡਿਮਾਂਡ ਜ਼ਿਆਦਾ ਨਹੀਂ ਰਹੀ ਹੈ । ਪਰ ਇਸ ਮਹੀਨੇ ਗਰਮੀ ਜ਼ਿਆਦਾ ਵੱਧਣ ਨਾਲ ਪੰਜਾਬ ਵਿੱਚ ਹੜ੍ਹ ਦੇ ਹਾਲਾਤ ਨਾਲ ਉਭਰਨ ਦੇ ਬਾਅਦ ਦੋਆਬਾ ਵਿੱਚ ਝੋਨੇ ਦੀ ਬਿਜਾਈ ਸ਼ੁਰੂ ਹੋ ਗਈ ਹੈ । ਬਿਜਲੀ ਦੀ ਮੰਗ ਵੱਧ ਗਈ ਹੈ । ਬੀਤੇ ਕੁਝ ਦਿਨਾਂ ਤੋਂ ਬਿਜਲੀ ਦੀ ਮੰਗ 14.5 ਹਜ਼ਾਰ ਮੈਗਾਵਾਰਟ ਦੇ ਕਰੀਬ ਪਹੁੰਚ ਗਈ ਹੈ । ਜੂਨ ਮਹੀਨੇ ਦੇ ਬਾਅਦ ਹੁਣ ਮੰਗ 15 ਹਜ਼ਾਰ MW ਦੇ ਪੱਧਰ ਤੱਕ ਪਹੁੰਚ ਗਈ । PSPCL ਦੇ ਮੁਤਾਬਿਕ ਇਹ ਮੰਗ ਬੀਤੇ ਸਾਲ 20% ਤੋਂ ਵੱਧ ਹੈ ।
ਜਲੰਧਰ ਵਿੱਚ 5 ਹਜ਼ਾਰ ਏਕੜ ਜ਼ਮੀਨ ਵਿੱਚ ਹੁਣ ਵੀ ਪਾਣੀ
ਜਲੰਧਰ ਦੇ ਲੋਹਿਆ ਤਹਿਸੀਲ ਵਿੱਚ ਧੱਕਾ ਬਸਤੀ,ਗੱਟਾ ਮੁੰਡੀ ਕਾਸੋ ਅਤੇ ਮੰਡਾਲਾ ਛੰਨਾ ਵਿੱਚ ਬੇਸ਼ਕ ਟੁੱਟੇ ਹੋਏ ਧੁੱਸੀ ਬੰਨ੍ਹ ਨੂੰ ਬਣਾ ਦਿੱਤਾ ਗਿਆ ਸੀ ਪਰ ਸ਼ਾਹਕੋਟ ਦੇ ਤਹਿਤ ਸਤਲੁਜ ਨਦੀ ਦੇ ਨਾਲ ਲੱਗ ਦੇ ਪਿੰਡਾਂ ਵਿੱਚ 5 ਹਜ਼ਾਰ ਏਕੜ ਜ਼ਮੀਨ ਹੁਣ ਵੀ ਪਾਣੀ ਵਿੱਚ ਡੁੱਬੀ ਹੋਈ ਹੈ । ਜੋ ਜ਼ਮੀਨ ਪਾਣੀ ਦੀ ਜੱਦ ਤੋਂ ਬਾਹਰ ਆ ਗਈ ਹੈ । ਉਸ ਵਿੱਚ 440 ਏਕੜ ਵਿੱਚ ਤਾਂ ਕਿਸਾਨਾਂ ਨੇ ਮੁੜ ਤੋਂ ਝੋਨੇ ਦੀ ਬਿਜਾਈ ਕਰ ਦਿੱਤੀ ਹੈ ।
ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ ਵੀ ਵਧਿਆ ਹੈ
ਪੰਜਾਬ ਦੇ ਜ਼ਿਲਿਆਂ ਵਿੱਚ ਹੁਣ ਵੀ ਘੱਟ ਮੀਂਹ ਪਿਆ ਹੈ ਪਿਛਲੇ ਵਾਰ ਦੇ ਮੁਕਾਬਲੇ ਜੇਕਰ ਅਗਸਤ ਨੂੰ ਮਹੀਨੇ ਨੂੰ ਵੇਖਿਆ ਜਾਵੇ । ਕਈ ਜ਼ਿਲ੍ਹਿਆਂ ਵਿੱਚ ਤਾਂ ਮੀਂਹ ਹੀ ਨਹੀਂ ਪਿਆ ।
ਅੰਮ੍ਰਿਤਸਰ – ਜ਼ਿਲ੍ਹੇ ਵਿੱਚ ਰਾਤ ਦਾ ਤਾਪਮਾਨ 26.9 ਡਿਗਰੀ ਦਰਜ ਕੀਤਾ ਗਿਆ ਜਦਕਿ ਦਿਨ ਦਾ ਤਾਪਮਾਨ 36 ਡਿਗਰੀ ਰਿਹਾ ।
ਜਲੰਧਰ – ਖੇਡਾਂ ਦੇ ਸ਼ਹਿਰ ਜਲੰਧਰ ਵਿੱਚ ਰਾਤ ਦਾ ਤਾਪਮਾਨ 27.7 ਡਿਗਰੀ ਦਰਜ ਕੀਤਾ ਗਿਆ । ਜੋ 0.1 ਡਿਗਰੀ ਤੋਂ ਵੱਧ ਹੈ । ਉਧਰ ਦਿਨ ਦਾ ਤਾਪਮਾਨ 34 ਡਿਗਰੀ ਹੈ ।
ਲੁਧਿਆਣਾ – ਸਨਅਤੀ ਸ਼ਹਿਰ ਵਿੱਚ ਰਾਤ ਦਾ ਤਾਪਮਾਨ 26.8 ਡਿਗਰੀ ਦਰਜ ਕੀਤਾ ਗਿਆ ਜਦਕਿ ਦਿਨ ਦਾ ਤਾਪਮਾਨ 34 ਡਿਗਰੀ ਰਿਹਾ ਹੈ ।