ਬਿਉਰੋ ਰਿਪੋਰਟ : ਅਬੋਹਰ ਦੇ ਹਨੂਮਾਨਗੜ੍ਹ ਰੋਡ ‘ਤੇ ਇੱਕ ਨਿੱਜੀ ਸਕੂਲ ਦੀ ਵੈਨ ਪਿੰਡ ਭਾਗੂ ਵਿੱਚ ਪਲਟ ਗਈ । ਹਾਦਸੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਜਦਕਿ ਇੱਕ ਦੀ ਹਾਲਤ ਗੰਭੀਰ ਹੋਣ ਨਾਲ ਉਸ ਨੂੰ ਰੈਫਰ ਕਰ ਦਿੱਤਾ ਗਿਆ ਹੈ । 2 ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗਿਆ ਹਨ । ਹਾਦਸੇ ਦੇ ਬਾਰੇ ਜਾਣਕਾਰੀ ਮਿਲ ਦੇ ਹੀ ਮਾਪੇ ਅਤੇ ਸਕੂਲ ਦੇ ਪ੍ਰਿੰਸੀਪਲ ਹਸਪਤਾਲ ਪਹੁੰਚ ਗਏ ।
ਡਰਾਈਵਰ ਦਾ ਰਿਸ਼ਤੇਦਾਰ ਚੱਲਾ ਰਿਹਾ ਸੀ ਗੱਡੀ
ਮਿਲੀ ਜਾਣਕਾਰੀ ਦੇ ਮੁਤਾਬਿਕ ਸਕੂਲ ਵੈਨ ਦੇ ਡਰਾਈਵਰ ਦੇਵੇਗਨ ਨੇ ਦੱਸਿਆ ਕਿ ਉਸ ਦਾ ਰਿਸ਼ਤੇਦਾਰ ਸਕੂਲ ਵੈਨ ਨੂੰ ਚੱਲਾ ਰਿਹਾ ਸੀ । ਉਹ ਕਿਸੇ ਕੰਮ ਤੋਂ ਬਾਹਰ ਗਿਆ ਸੀ,ਪਿਛਲੇ 2 ਦਿਨ ਤੋਂ ਉਹ ਹੀ ਵੈਨ ਚੱਲਾ ਰਿਹਾ ਸੀ । ਵੀਰਵਾਰ ਨੂੰ ਜਦੋਂ ਛੁੱਟੀ ਹੋਈ ਤਾਂ 4 ਬੱਚਿਆਂ ਨੂੰ ਵੈਨ ਵਿੱਚ ਉਨ੍ਹਾਂ ਦੇ ਘਰ ਛੱਡਣ ਜਾ ਰਿਹਾ ਸੀ ਕਿ ਹਾਦਸਾ ਹੋ ਗਿਆ ।
ਬੱਚੀ ਦੀ ਹਾਲਤ ਨਾਜ਼ੁਕ
ਡਰਾਈਵਰ ਦੇਵਗਨ ਦੇ ਮੁਤਾਬਿਕ ਸੜਕ ‘ਤੇ ਅਚਾਨਕ ਕੁੱਤਾ ਆ ਗਿਆ ਉਸ ਨੂੰ ਬਚਾਉਣ ਦੇ ਚੱਕਰ ਵਿੱਚ ਵੈਨ ਪਲਟ ਗਈ । ਹਾਦਸੇ ਵਿੱਚ 9 ਸਾਲ ਦੀ ਵਿਹਾਨ ਦੀ ਮੌਤ ਹੋ ਗਈ ਉਹ ਸੀਤੋ ਗੁੰਨੋ ਦਾ ਰਹਿਣ ਵਾਲਾ ਸੀ। ਜਦਕਿ ਇੱਕ ਬੱਚਾ ਜਖ਼ਮੀ ਹੋ ਗਿਆ ਜਿਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ । ਜਿਸ ਨੂੰ ਚੰਗੇ ਇਲਾਜ ਦੇ ਲਈ ਰੈਫਰ ਕਰ ਦਿੱਤਾ ਗਿਆ ।
ਪਰਿਵਾਰ ਦਾ ਪੋਸਟਰਮਾਰਟਮ ਤੋਂ ਇਨਕਾਰ
ਮ੍ਰਿਤਕ ਬੱਚੇ ਦੇ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰਦੇ ਹੋਏ ਪ੍ਰਸ਼ਾਸਨ ਨੂੰ ਮ੍ਰਿਤਕ ਦੇਹ ਦੇਣ ਦੀ ਅਪੀਲ ਕੀਤੀ। ਜਿਸ ‘ਤੇ ਪ੍ਰਸ਼ਾਸਨ ਨੇ ਸਹਿਮਤੀ ਜਤਾਉਂਦੇ ਹੋਏ ਸਿਹਤ ਵਿਭਾਗ ਨੂੰ ਲਿਖਿਤ ਤੌਰ ‘ਤੇ ਇਜਾਜ਼ਤ ਦਿੱਤੀ । ਜਿਸ ਤੋਂ ਬਾਅਦ ਬਿਨਾਂ ਪੋਸਟਮਾਰਟਮ ਦੇ ਪਰਿਵਾਰ ਨੂੰ ਲਾਸ਼ ਸੌਂਪ ਦਿੱਤੀ ।