Punjab

ਕਬੱਡੀ ਜਗਤ ਤੋਂ ਆਈ ਮਾੜੀ ਖ਼ਬਰ , ਮੈਚ ਦੌਰਾਨ ਕਬੱਡੀ ਖਿਡਾਰੀ ਨੇ ਲਏ ਆਖ਼ਰੀ ਸਾਹ

Bad news from Kabaddi world, Kabaddi player died during the match..

ਕਬੱਡੀ ਜਗਤ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਕਬੱਡੀ ਮੈਚ ਦੌਰਾਨ ਇੰਟਰਨੈਸ਼ਨਲ ਕਬੱਡੀ ਖਿਡਾਰੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਨਪ੍ਰੀਤ ਮਨੂੰ ਮਸਾਣਾ ਪੁੱਤਰ ਮੋਹਨ ਸਿੰਘ ਵਜੋਂ ਹੋਈ ਹੈ। ਕੌਮਾਂਤਰੀ ਕਬੱਡੀ ਖਿਡਾਰੀ ਦੀ ਮੌਤ ਨਾਲ ਕਬੱਡੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਜਾਣਕਾਰੀ ਅਨੁਸਾਰ ਬਾਬਾ ਬਹਾਦਰ ਸਿੰਘ ਜੀ ਦੇ ਅਸਥਾਨ ਖ਼ਤਰਾਏ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਕਬੱਡੀ ਕੱਪ ਚੱਲ ਰਿਹਾ ਸੀ ਤੇ ਚੱਲਦੇ ਮੈਚ ‘ਚ ਮਨੂੰ ਮਸਾਣਾ ਦੇ ਸਿਰ ਵਿਚ ਸੱਟ ਲੱਗ ਗਈ। ਸੱਟ ਵੱਜਣ ਤੋਂ ਤੁਰੰਤ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ, ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਲ ਸਬੰਧਿਤ ਪਿੰਡ ਮਸਾਣਾ ਦੇ ਸਰਪੰਚ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਖ਼ਬਰ ਮਿਲੀ ਹੈ ਕਿ ਉਨ੍ਹਾਂ ਦੇ ਪਿੰਡ ਦਾ ਹੋਣਹਾਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਮਨੂੰ ਕਾਫ਼ੀ ਪ੍ਰਸਿੱਧ ਸੀ, ਅੱਜ ਪਿੰਡ ਖ਼ਤਰਾਏ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਕਬੱਡੀ ਦੇ ਚਲਦੇ ਮੈਚ ਦੌਰਾਨ ਮੌਤ ਹੋ ਗਈ ਹੈ।

ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਹੀ ਉਸ ਦੇ ਪਿਤਾ ਮੋਹਣ ਸਿੰਘ ਦੀ ਮੌਤ ਹੋਈ ਸੀ। ਹਾਲ ਹੀ ਵਿੱਚ ਉਹ ਨਿਊਜ਼ੀਲੈਂਡ ਤੋਂ ਕਬੱਡੀ ਖੇਡ ਕੇ ਪਰਤਿਆ ਸੀ। ਉਹ ਆਪਣੇ ਪਿੱਛੇ ਛੋਟਾ ਭਰਾ ਪ੍ਰਭਜੋਤ ਸਿੰਘ,ਪਤਨੀ ਅਤੇ ਮਾਸੂਮ ਬੱਚੀ ਨੂੰ ਛੱਡ ਗਿਆ ਹੈ। ਇਸ ਹੋਣਹਾਰ ਖਿਡਾਰੀ ਮਨੂੰ ਮਸਾਣਾ ਦੀ ਮੌਤ ਨਾਲ ਕਬੱਡੀ ਖੇਡ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਦੌਰਾਨ ਮੰਨੂ ਦੀ ਮੌਤ ਤੋਂ ਬਾਅਦ ਕਬੱਡੀ ਜਗਤ ਦੇ ਕਈ ਖਿਡਾਰੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।