ਬਿਊਰੋ ਰਿਪੋਰਟ : ਲੁਧਿਆਣਾ ਤੋਂ ਇੱਕ ਹੈਵਾਨੀਅਤ ਵਾਲਾ ਮਾਮਲਾ ਸਾਹਮਣੇ ਆਇਆ ਹੈ । ਇੱਕ ਵਿਆਹੁਤਾ ਨੂੰ ਅਗਵਾ ਕੀਤਾ ਗਿਆ ਫਿਰ ਰਾਜਸਥਾਨ ਵਿੱਚ ਵੇਚਿਆ ਗਿਆ । ਪੀੜਤ ਦੀ ਰਿਸ਼ਤੇਦਾਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਮਾਮੇ ਦੀ ਧੀ ਆਪਣੇ ਪਤੀ ਨਾਲ ਝਗੜਾ ਕਰਕੇ 4 ਜਵਨਰੀ 2023 ਨੂੰ ਵਿਚੌਲਨ ਕਿਰਨਾ ਦੇ ਨਾਲ ਕੈਪਟਨ ਕਾਲੋਨੀ ਗਈ ਸੀ । ਕਿਰਨ ਦਾ ਉਸ ਦੇ ਪਤੀ ਨਾਲ ਵਿਵਾਦ ਸੀ ।
ਕਿਰਨਾ ਉਸ ਨੂੰ ਘੁਮਾਉਣ ਦੇ ਬਹਾਨੇ ਆਪਣੇ ਸਾਥੀਆਂ ਨੂੰ ਮਿਲਵਾਉਣ ਲੈ ਗਈ । ਫਿਰ ਆਪਣੇ ਸਾਥੀਆਂ ਦੀ ਮਦਦ ਨਾਲ ਚਾਹ ਵਿੱਚ ਨਸ਼ੀਲੀ ਚੀਜ਼ ਪਾ ਦਿੱਤਾ । ਸੋਨਿਆ ਨੂੰ ਉਹ ਅੰਮ੍ਰਿਤਸਰ ਲਿਜਾਉਣ ਲਈ ਕਹਿਕੇ ਟ੍ਰੇਨ ‘ਤੇ ਲੈ ਗਈ । ਕੁਝ ਦੇਰ ਬਾਅਦ ਟ੍ਰੇਨ ਵਿੱਚ ਸੋਨਿਆ ਬੇਸੁੱਧ ਹੋ ਗਈ ਜਦੋਂ ਹੋਸ਼ ਆਇਆ ਤਾਂ ਉਹ ਰਾਜਸਥਾਨ ਪਹੁੰਚ ਸੀ ।
7 ਮਹੀਨੇ ਇੱਕ ਕਮਰੇ ਵਿੱਚ ਕੈਦ ਕਰਕੇ ਰੱਖਿਆ
ਕਿਰਨਾ ਨੇ ਸੋਨਿਆ ਨੂੰ ਰਾਜਵੀਰ ਮਾਂਝੂ ਦੇ ਕੋਲ 2 ਲੱਖ ਵਿੱਚ ਵੇਚ ਦਿੱਤਾ ਸੀ । ਮੁਲਜ਼ਮ ਨੇ ਉਸ ਨੂੰ 7 ਮਹੀਨੇ ਤੱਕ ਇੱਕ ਕਮਰੇ ਵਿੱਚ ਬੰਦ ਰੱਖਿਆ। ਉਹ ਸੋਨਿਆ ਨਾਲ ਜਬਰ ਜਨਾਹ ਕਰਦਾ ਰਿਹਾ । 27 ਜੁਲਾਈ 2023 ਨੂੰ ਸੋਨਿਆ ਕਿਸੇ ਤਰ੍ਹਾਂ ਰਾਜਸਥਾਨ ਤੋਂ ਭੱਜ ਕੇ ਬੱਸ ਦੇ ਜ਼ਰੀਏ ਲੁਧਿਆਣਾ ਪਹੁੰਚੀ । ਇਸ ਦੇ ਬਾਅਦ ਉਸ ਨੇ ਰਿਸ਼ਤੇਦਾਰਾਂ ਨੂੰ ਪੂਰੀ ਘਟਨਾ ਦੇ ਬਾਰੇ ਦੱਸਿਆ । ਜਿਸ ਦੇ ਬਾਅਦ ਪੁਲਿਸ ਨੇ ਕਿਰਨਾ,ਲਾਡੀ,ਸਿਮਰਨ,ਬਿੱਲੋ ਅਤੇ ਮਨਜੀਤ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।