Punjab

110 ਸਾਲ ਦੀ ਬਜ਼ੁਰਗ ਔਰਤ ਨੇ ਮੁੜ ਸ਼ੁਰੂ ਕੀਤਾ ਸਕੂਲ !

ਬਿਊਰੋ ਰਿਪੋਰਟ : 110 ਸਾਲ ਦੀ ਬਜ਼ੁਰਗਗ ਵਿਦਿਆਰਥਣ,ਤੁਹਾਨੂੰ ਸੁਣਕੇ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ । ਸਾਊਦੀ ਅਰਬ ਵਿੱਚ ਅੱਜ ਕੱਲ ਇਸ ਬਜ਼ੁਰਗ ਔਰਤ ਦੀ ਕਾਫੀ ਚਰਚਾ ਹੈ । ਨਵਾਦ ਨਾਂ ਦੀ ਬਜ਼ੁਰਗ ਔਰਤ ਸਾਊਦੀ ਸਰਕਾਰ ਦੇ ਸਪੈਸ਼ਲ ਐਜੂਕੇਸ਼ਨ ਪ੍ਰੋਗਰਾਮ ਦਾ ਹਿੱਸਾ ਹੈ । ਇਸ ਦੇ ਤਹਿਤ ਕਿਸੇ ਵੀ ਉਮਰ ਦੇ ਲੋਕ ਸਰਕਾਰੀ ਸਕੂਲ ਜਾਕੇ ਬੇਸਿਕ ਐਜੂਕੇਸ਼ਨ ਹਾਸਲ ਕਰ ਸਕਦੇ ਹਨ ।

ਨਵਾਦ ਦੇ ਚਾਰ ਪੁੱਤਰ ਹਨ,ਸਭ ਤੋਂ ਵੱਡੇ ਪੁੱਤਰ ਦੀ ਉਮਰ 80 ਅਤੇ ਛੋਟੇ ਦੀ ਉਮਰ 50 ਸਾਲ ਹੈ । ਸਾਰੇ ਬੱਚੇ ਮਾਂ ਨੂੰ ਇਸ ਉਮਰ ਵੀ ਸਿੱਖਿਆ ਹਾਸਲ ਕਰਦੇ ਹੋਏ ਵੇਖ ਰਹੇ ਹਨ ਅਤੇ ਬਹੁਤ ਖੁਸ਼ ਹਨ । ਤੀਜੇ ਨੰਬਰ ਦਾ ਪੁੱਤਰ ਉਨ੍ਹਾਂ ਨੂੰ ਸਕੂਲ ਛੱਡ ਕੇ ਆਉਂਦਾ ਹੈ ਅਤੇ ਛੁੱਟੀ ਹੋਣ ਤੱਕ ਸਕੂਲ ਦੇ ਬਾਹਰ ਬੈਠਾ ਰਹਿੰਦਾ ਹੈ ਤਾਂਕੀ ਮਾਂ ਨੂੰ ਕੋਈ ਤਕਲੀਫ ਨਾ ਹੋਵੇ।

ਸਾਊਦੀ ਸਰਕਾਰ ਨੇ ਦੇਸ਼ ਵਿੱਚ ਅਲ ਰਹਵਾ ਸੈਂਟਰ ਖੋਲੇ ਹਨ । ਦਰਅਸਲ ਇਹ ਇੱਕ ਬੇਸਿਕ ਐਜੂਕੇਸ਼ ਚੇਨ ਹੈ । ਜਿਸ ਨੂੰ ਖਾਸ ਤੌਰ ‘ਤੇ ਦੇਸ਼ ਦੇ ਪਿਛੜੇ ਹਿੱਸੇ ਦੱਖਣੀ-ਪੱਛਮੀ ਦੇ ਲਈ ਡਿਜਾਇਨ ਕੀਤਾ ਹੈ। ਹਾਲਾਂਕਿ ਕੁਝ ਹੋਰ ਹਿੱਸਿਆਂ ਵਿੱਚ ਵੀ ਐਜੂਕੇਸ਼ਨ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ।

ਨਵਾਦ ਦੀ ਗੱਲ ਕਰੀਏ ਤਾਂ ਉਹ ਸਾਊਦੀ ਦੇ ਉਮਵਾਹ ਇਲਾਕੇ ਵਿੱਚ ਰਹਿੰਦੀ ਹੈ,ਬਜ਼ੁਰਗ ਔਰਤ ਦਾ ਮੰਨਣਾ ਹੈ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਹੈ। ਉਹ ਕਹਿੰਦੀ ਹੈ ਜਿੱਥੇ ਤੱਕ ਮੇਰੀ ਸਿੱਖਿਆ ਹਾਸਲ ਕਰਨ ਦਾ ਸਵਾਲ ਹੈ ਤਾਂ ਬੱਸ ਇਨ੍ਹਾਂ ਸੱਚ ਹੈ ਕਿ ਦੇਰ ਆਏ ਦਰੁਸਤ ਆਏ।

ਸਾਊਦੀ ਸਰਕਾਰ ਦੇਸ਼ ਵਿੱਚ ਅਨਪੜਤਾਂ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨਾ ਚਾਹੁੰਦਾ ਹੈ। ਨਵਾਦ ਸਿੱਖਿਆ ਹਾਸਲ ਕਰਨ ਦੇ ਲਈ ਇਨ੍ਹੀ ਜ਼ਿਆਦਾ ਉਤਸ਼ਾਹਿਤ ਹੈ ਕਿ ਇਸ ਦਾ ਅੰਦਾਜ਼ਾ ਸਿਰਫ ਇੱਕ ਗੱਲ ਤੋ ਲਗਾਇਆ ਜਾ ਸਕਦਾ ਹੈ ਕਿ ਜਿਸ ਦਿਨ ਤੋਂ ਉਸ ਨੇ ਸਕੂਲ ਜੁਆਇਨ ਕੀਤਾ ਹੈ ਉਸ ਦਿਨ ਤੋਂ ਹੁਣ ਤੱਕ ਇੱਕ ਦਿਨ ਵੀ ਗੈਰ ਹਾਜ਼ਰ ਨਹੀਂ ਰਹੀ।

ਕੀ ਸਿੱਖ ਰਹੀ ਹੈ ਨਵਾਦ

ਅਰਬ ਵਰਲਡ ਵੈਬਸਾਇਟ ਦੇ ਮੁਤਾਬਿਕ ਨਵਾਦ ਅਤੇ ਉਸ ਦੇ ਵਰਗੀਆਂ ਕਈ ਔੜਤਾਂ ਅਤੇ ਪੁਰਸ਼ ਸਕੂਲ ਵਿੱਚ ਅੱਖਰਾ ਦੀ ਪਛਾਣ ਅਤੇ ਪੜਨਾ ਸਿੱਖ ਰਹੇ ਹਨ। ਇਸੇ ਨਾਲ ਹੀ ਉਨ੍ਹਾਂ ਨੂੰ ਪਵਿੱਤਰ ਗ੍ਰੰਥ ਕੁਰਾਨ ਦੀ ਪੜਾਈ ਵੀ ਕਰਵਾਈ ਜਾ ਰਹੀ ਹੈ। ਨਵਾਦ ਕਹਿੰਦੀ ਹੈ ਕਿ ਮੈਂ ਆਪਣੇ ਸਬਕ ਬਹੁਤ ਧਿਆਨ ਨਾਲ ਪੜਦੀ ਹਾਂ। ਮੈਨੂੰ ਇਸ ਵਿੱਚ ਬਹੁਤ ਮਜ਼ਾ ਆਉਂਦਾ ਹੈ । ਸਕੂਲ ਵਿੱਚ ਮੈਨੂੰ ਹੋਮਵਰਕ ਵੀ ਮਿਲ ਦਾ ਹੈ ਅਤੇ ਅਗਲੇ ਦਿਨ ਮੈਂ ਇਸ ਨੂੰ ਪੂਰਾ ਕਰਦੇ ਲਿਆਉਂਦੀ ਹਾਂ। ਮੇਰੇ ਅਧਿਆਪਕ ਇਸ ਨੂੰ ਚੈੱਕ ਵੀ ਕਰਦੇ ਹਨ । ਸਾਊਦੀ ਅਰਬ ਦੇ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ 2030 ਤੱਕ ਦੇਸ਼ ਨੂੰ ਵਿਕਸਿਤ ਬਣਾਉਣ ਦੇ ਲਈ ਸੈਕਟਰਸ ਪ੍ਰੋਗਰਾਮ ਚੱਲਾ ਰਹੇ ਹਨ । ਐਜੂਕੇਸ਼ਨ ਵੀ ਇਸ ਵਿੱਚ ਸ਼ਾਮਲ ਹੈ । ਨਵਾਦ ਇਸ ਦੇ ਲਈ ਪ੍ਰਿੰਸ ਦਾ ਸ਼ੁੱਕਰਾਨਾ ਕਰ ਰਹੀ ਹੈ।

ਅਸਾਨ ਨਹੀਂ ਸੀ ਸਕੂਲ ਆਉਣਾ

ਤਕਰੀਬਨ 100 ਸਾਲ ਬਾਅਦ ਸਕੂਲ ਪਰਤਨ ਵਾਲੀ ਨਵਾਦ ਕਹਿੰਦੀ ਹੈ ਕਿ ਉਮਰ ਦੇ ਇਸ ਮੁਕਾਮ ‘ਤੇ ਮੁੜ ਸਕੂਲ ਆਉਣਾ ਮੁਸ਼ਕਿਲ ਕੰਮ ਸੀ । ਮੈਂ ਪਹਿਲੀ ਵਾਰ ਜਦੋਂ ਇਸ ਐਜੂਕੇਸ਼ਨ ਪ੍ਰੋਗਰਾਮ ਦੇ ਬਾਰੇ ਸੁਣਿਆ ਤਾਂ ਬਹੁਤ ਚੰਗਾ ਲੱਗਿਆ । ਮੈਨੂੰ ਲੱਗ ਦਾ ਹੈ ਕਿ ਕਈ ਸਾਲ ਪਹਿਲਾਂ ਹੀ ਪੜਾਈ ਸ਼ੁਰੂ ਕਰ ਦੇਣੀ ਚਾਹੀਦੀ ਸੀ। ਅੱਜ ਇਸ ਦਾ ਗੱਲ ਦਾ ਅਫਸੋਸ ਹੁੰਦਾ ਹੈ ਕਿ ਮੈਂ ਕਈ ਸਾਲ ਬਿਨਾਂ ਐਜੂਕੇਸ਼ਨ ਦੇ ਗਵਾ ਦਿੱਤੇ । ਹੁਣ ਨਾ ਸਿਰਫ ਮੇਰੀ ਜ਼ਿੰਦਗੀ ਬਦਲੇਗੀ ਬਲਕਿ ਮੈਂ ਦੂਜਿਆਂ ਦਾ ਜੀਵਨ ਵੀ ਬਦਲ ਸਕਦੀ ਹਾਂ। ਨਵਾਦ ਦੇ ਬੱਚੇ ਮਾਂ ਨੂੰ ਸਕੂਲ ਭੇਜ ਕੇ ਬਹੁਤ ਖੁਸ਼ ਹਨ । ਉਨ੍ਹਾਂ ਦੀ ਹਮਾਇਤ ਕਰ ਦੇ ਹਨ । ਇੱਕ ਪੁੱਤਰ ਕਹਿੰਦਾ ਹੈ ਕਿ ਇਹ ਅਲਾਹ ਦੀ ਮਰਜ਼ੀ ਨਾ ਹੋ ਰਿਹਾ ਹੈ,ਮੈਂ ਰੋਜ਼ ਮਾਂ ਨੂੰ ਸਕੂਲ ਲੈਕੇ ਆਉਂਦਾ ਹਾਂ,ਜਦੋਂ ਤੱਕ ਸਕੂਲ ਦੀ ਛੁੱਟੀ ਨਹੀਂ ਹੁੰਦੀ ਤਾਂ ਤੱਕ ਬੈਠਾ ਰਹਿੰਦਾ ਹਾਂ।

78 ਦੀ ਬਜ਼ੁਰਗ ਨੇ ਸਕੂਲ ਜੁਆਇਨ ਕੀਤਾ

ਪੜਨ ਦੀ ਕੋਈ ਉਮਰ ਨਹੀਂ ਹੁੰਦੀ ਹੈ ਪੂਰਵੀ ਮਿਜੋਰਮ ਵਿੱਚ 78 ਸਾਲ ਦੇ ਬਜ਼ੁਰਗ ਨੇ ਸਾਬਿਤ ਕਰਕੇ ਵਿਖਾਇਆ ਹੈ । ਲਾਲਰਿੰਗਥਾਰਾ ਨਾਂ ਦੇ ਇੱਕ ਵਿਅਕਤੀ ਨੇ 9ਵੀਂ ਕਲਾਸ ਵਿੱਚ ਦਾਖਲਾ ਲਿਆ ਹੈ। ਜਦੋਂ ਉਹ ਦੂਜੀ ਕਲਾਸ ਵਿੱਚ ਸੀ ਤਾਂ ਪਿਤਾ ਦੀ ਮੌਤ ਹੋ ਗਈ ਸੀ । ਜਿਸ ਦੇ ਬਾਅਦ ਉਸ ਨੇ ਪੜਾਈ ਛੱਡ ਦਿੱਤੀ ਸੀ । ਹੁਣ ਉਹ ਰੋਜ਼ 3 ਕਿਲੋਮੀਟਰ ਪੈਦਲ ਚੱਲ ਕੇ ਸਕੂਲ ਜਾਂਦਾ ਹੈ । ਬੱਚਿਆਂ ਨਾਲ ਬੈਠ ਕੇ ਪੜ ਦਾ ਹੈ । ਇਸੇ ਦੇ ਨਾਲ ਚਰਚ ਵਿੱਚ ਗਾਰਡ ਦੀ ਨੌਕਰੀ ਵੀ ਕਰਦਾ ਹੈ । ਲਾਲਰਿੰਗਧਾਰਾ ਨੇ ਦੱਸਿਆ ਕਿ ਉਸ ਨੂੰ ਮਿਜੋ ਭਾਸ਼ਾ ਵਿੱਚ ਪੜਨ ਲਿਖਣ ਵਿੱਚ ਕੋਈ ਪਰੇਸ਼ਾਨੀ ਨਹੀਂ ਹੁੰਦੀ ਹੈ, ਉਹ ਅੰਗਰੇਜ਼ੀ ਵਿੱਚ ਐਪਲੀਕਸ਼ਨ ਲਿਖਨਾ ਅਤੇ ਟੀਵੀ ਰਿਪੋਰਟ ਨੂੰ ਸਮਝਨਾ ਚਾਹੁੰਦਾ ਹੈ । ਨਿਊ ਮਿਡਲ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਲਾਲਰਿੰਗਧਾਰਾ ਯੂਨੀਫਾਰਮ ਵਿੱਚ ਆਉਂਦੇ ਹਨ ਅਤੇ ਉਹ ਉਦਾਹਰਣ ਹਨ ਬੱਚਿਆਂ ਲਈ ।