Punjab

ਪੰਜਾਬ ਦੀ ਪਰਨੀਤ ਕੌਰ ਨੇ ਕੌਮਾਂਤਰੀ ਪੱਧਰ ‘ਤੇ ਕਰ ਦਿੱਤਾ ਕਮਾਲ !

ਬਿਉਰੋ ਰਿਪੋਰਟ : ਜਰਮਨੀ ਦੇ ਬਰਲਿਨ ਵਿੱਚ ਚੱਲ ਰਹੀ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤੀ ਖਿਡਾਰਣ ਦੀ ਕੰਪਾਉਂਡ ਟੀਮ ਨੇ ਪਹਿਲੀ ਵਾਰ ਸੋਨੇ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ ਹੈ । ਇਸ ਟੀਮ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਪਰਨੀਤ ਕੌਰ ਮੈਂਬਰ ਹੈ। ਪਰਨੀਤ ਦੀ ਇਸ ਕਾਮਯਾਬੀ ‘ਤੇ ਯੂਨੀਵਰਸਿਟੀ ਕੈਂਪਸ ਵਿੱਚ ਖੁਸ਼ੀ ਦਾ ਮਾਹੌਲ ਹੈ । ਉਧਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਵੀ ਟੀਮ ਨੂੰ ਮੁਬਾਰਕ ਦਿੱਤੀ ਗਈ ਹੈ ।

ਭਾਰਤੀ ਕੰਪਾਉਂਡ ਟੀਮ ਨੇ ਫਾਈਨਲ ਵਿੱਚ ਮੈਕਸਿਕੋ ਨੂੰ ਹਰਾਕੇ ਇਹ ਜਿੱਤ ਹਾਸਲ ਕੀਤੀ ਹੈ। ਪਰਨੀਤ ਕੌਰ ਪੀਯੂ ਦੇ ਆਚਰੀ ਕੋਚ ਸੁਰਿੰਦਰ ਸਿੰਘ ਰੰਧਾਵਾ ਤੋਂ ਤੀਰਅੰਦਾਜੀ ਦੀ ਟ੍ਰੇਨਿੰਗ ਲਈ ਹੈ । ਕੋਚ ਨੇ ਕਿਹਾ ਉਨ੍ਹਾਂ ਨੂੰ ਆਪਣੀ ਵਿਦਿਆਰਥਣ ਦੀ ਇਸ ਜਿੱਤ ਤੇ ਮਾਣ ਹੈ ।

ਪੀਐੱਮ ਮੋਦੀ ਨੇ ਕਿਹਾ ਮਾਣ ਦਾ ਸਮਾਂ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਵੀਟ ਕਰਦੇ ਹੋਏ ਕਿਹਾ ਬਰਲਿਨ ਵਿੱਚ ਪ੍ਰਬੰਧਕ ਵਿਸ਼ਵ ਤੀਰਅੰਦਾਜੀ ਚੈਂਪੀਅਨਸ਼ਿਪ ਵਿੱਚ ਸਾਡੀ ਔਰਤਾਂ ਦੀ ਟੀਮ ਨੇ ਸਾਡਾ ਮਾਣ ਵਧਾਇਆ ਹੈ । ਸਾਡੇ ਚੈਂਪੀਅਨ ਨੂੰ ਵਧਾਈ । ਉਨ੍ਹਾਂ ਦੀ ਕਰੜੀ ਮਿਹਨਤ ਦੀ ਵਜ੍ਹਾ ਕਰਕੇ ਭਾਰਤੀ ਟੀਮ ਨੇ ਸੋਨ ਤਗਮਾ ਜਿੱਤਿਆ ਹੈ।

ਪਰਨੀਤ ਨੇ ਮਾਨਸਾ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਲਿਖਿਆ ਹੈ ਕਿ ਬਰਲਿਨ ਵਿੱਚ ਵਿਸ਼ਵ ਤੀਅੰਦਾਜੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਭਾਰਤੀ ਔਰਤ ਕੰਪਾਉਂਡ ਟੀਮ ਨੇ ਮੈਕਸਿਕੋ ਨੂੰ 235-229 ਨਾਲ ਹਰਾਕੇ ਸੋਨ ਤਗਮਾ ਜਿੱਤਿਆ ਹੈ । ਇਸ ਮਹਾਨ ਉਪਲਬਲਦੀ ਦੇ ਲਈ ਭਾਰਤੀ ਟੀਮ ਨੂੰ ਵਧਾਈ । ਇਸ ਜੇਤੂ ਟੀਮ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਮੰਢਾਲੀ ਦੀ ਪਰਨੀਤ ਕੌਰ ਵੀ ਸ਼ਾਮਲ ਹੈ । ਪਰਨੀਤ ਨੂੰ ਭਵਿੱਖ ਲਈ ਵਧਾਈ ।

‘ਧੀਆਂ ‘ਤੇ ਮਾਣ ਹੈ’

ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਟਵੀਟ ਕਰਦੇ ਹੋਏ ਕਿਹਾ ਜਿਸ ਆਤਮ ਵਿਸ਼ਵਾਸ਼ ਅਤੇ ਕਾਬਲੀਅਤ ਦੇ ਨਾਲ ਤੁਸੀਂ ਭਾਰਤ ਨੂੰ ਜਿੱਤ ਦਿਵਾਈ ਉਹ ਕਾਬਿਲੇ ਤਰੀਫ ਹੈ । ਟੂਰਨਾਮੈਂਟ ਵਿੱਚ ਚੁਣੌਤੀ ਪੂਰਨ ਮੌਸਮ ਅਤੇ ਮਜਬੂਤ ਮੈਦਾਨ ‘ਤੇ ਕਾਬੂ ਪਾਉਣਾ ਮੁਸ਼ਕਿਲ ਸੀ ਪਰ ਤੁਸੀਂ ਹਰ ਮੁਸ਼ਕਿਲ ਨੂੰ ਦੂਰ ਕਰਦੇ ਹੋਏ ਸੋਨੇ ਦਾ ਤਗਮਾ ਜਿੱਤਿਆ ਹੈ । ਉਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਧਾਈ ਦਿੰਦੇ ਹੋਏ ਕਿਹਾ ਪਰਨੀਤ ਕੌਰ,ਜੋਤੀ ਸੁਰੇਖਾ ਅਦਿੱਤੀ ਗੋਪੀਚੰਦ ਸੁਆਮੀ ਦੀ ਕੰਪਾਉਂਡ ਮਹਿਲਾ ਟੀਮ ਨੇ ਬਰਲਿਨ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ।