ਅੰਮ੍ਰਿਤਸਰ : ਸਵਿਟਜ਼ਰਲੈਂਡ ਦੇ ਕਲਚਲਰ ਅਤੇ ਲੀਗਲ ਅਫੇਅਰ ਵਿਭਾਗ ਦੇ ਸਕੱਤਰ ਸਾਇਮ ਸੇਫਰ ਨੇ ਅੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸਾਇਮਨ ਸੇਫਰ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਬਹੁਤ ਹੀ ਰੂਹਾਨੀਅਤ ਦਾ ਕੇਂਦਰ ਹੈ। ਇੱਥੇ ਆ ਕੇ ਮਨ ਨੂੰ ਸ਼ਾਂਤੀ ਤੇ ਸਕੂਨ ਮਿਲਿਆ। ਉਨ੍ਹਾਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਅਤੇ ਅਜਾਇਬਘਰ ਦੇ ਵੀ ਦਰਸ਼ਨ ਕੀਤੇ। ਸਿੰਘ ਸਾਹਿਬ ਨੇ ਉਨ੍ਹਾਂ ਨੂੰ ਪੰਜਾਬੀ ਗੁਰਮੁਖੀ ਦੀ ਪੈਂਤੀ ਅੱਖਰੀ ਤੇ ਧਾਰਿਮਕ ਕਿਤਾਬਾਂ ਭੇਂਟ ਕੀਤੀਆਂ। ਇਸ ਮੌਕੇ ਸਿੰਘ ਸਾਹਿਬ ਦੇ ਨਾਲ ਭਾਈ ਸਤਬੀਰ ਸਿੰਘ ਦੀ ਕੁਹਾੜਕਾ ਹਜ਼ੂਰੀ ਰਾਗੀ, ਭਾਈ ਭਗਵਾਨ ਸਿੰਘ ਤੇ ਭਾਈ ਅਜੀਤ ਸਿੰਘ ਨਿੱਜੀ ਸਹਾਇਕ ਆਦਿ ਸ਼ਾਮਲ ਸਨ।