Punjab

ਆਪਣੇ ਆਪ ਨੂੰ ਗੁਰੂ ਸਾਹਿਬ ਦਾ ਅਵਤਾਰ ਦੱਸਣ ਵਾਲੇ ‘ਤੇ ਹਾਈਕੋਰਟ ਦਾ ਵੱਡਾ ਫੈਸਲਾ !

ਬਿਉਰੋ ਰਿਪੋਰਟ : ਆਪਣੇ ਆਪ ਨੂੰ ਗੁਰੂ ਸਾਹਿਬ ਦਾ ਅਵਤਾਰ ਦੱਸਣ ਵਾਲੇ ਸੰਜੇ ਰਾਏ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ । ਹਾਲਾਂਕਿ ਹੇਠਲੀ ਅਦਾਲਤ ਨੇ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਪਿਛਲੇ ਸਾਲ SGPC ਨੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੰਜੇ ਰਾਏ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤੋਂ ਬਾਅਦ ਅੰਮ੍ਰਿਤਸਰ ਵਿੱਚ ਇੱਕ FIR ਦਰਜ ਕੀਤੀ ਗਈ ਸੀ। 23 ਦਸੰਬਰ 2022 ਨੂੰ ਸੰਜੇ ਰਾਏ ਦੇ ਖ਼ਿਲਾਫ਼ ਇਹ ਮਾਮਲਾ ਦਰਜ ਹੋਇਆ ਸੀ ।

ਸੰਜੇ ਰਾਏ ਨੇ ਕਿਹਾ ਸੀ ਕਿ ਉਸ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਤਮਾ ਆਉਂਦੀ ਹੈ। ਜ਼ਿਲ੍ਹਾ ਅਦਾਲਤ ਤੋਂ ਪਟੀਸ਼ਨ ਰੱਦ ਹੋਣ ਤੋਂ ਬਾਅਦ ਹਾਈਕੋਰਟ ਵਿੱਚ ਕਈ ਮਹੀਨੇ ਤੱਕ ਜ਼ਮਾਨਤ ਨੂੰ ਲੈ ਕੇ ਸੁਣਵਾਈ ਹੋਈ। SGPC ਵਕੀਲਾਂ ਵੱਲੋਂ ਵੀ ਸੰਜੇ ਰਾਏ ਦੇ ਖ਼ਿਲਾਫ਼ ਜਿਰ੍ਹਾ ਕੀਤੀ ਗਈ ਪਰ ਅਖੀਰ ਵਿੱਚ ਹਾਈਕੋਰਟ ਨੇ ਸੰਜੇ ਰਾਏ ਨੂੰ ਜ਼ਮਾਨਤ ਦਿੰਦੇ ਹੋਏ ਕਿਹਾ ਸੰਜੇ ਰਾਏ ਨੇ ਜਿਹੜਾ ਆਪਣੇ ਆਪ ਨੂੰ ਅਵਤਾਰ ਦੱਸਿਆ ਜਾਂ ਨਹੀਂ ਦੱਸਿਆ ਇਸ ਦਾ ਫ਼ੈਸਲਾ ਟਰਾਇਲ ਕੋਰਟ ਕਰੇਗਾ ।

ਅਦਾਲਤ ਨੇ ਕਿਹਾ ਕਿ ਉਸ ਨੇ ਆਪਣੇ ਆਪ ਨੂੰ ਅਵਤਾਰ ਦੱਸਿਆ ਹੈ ਪਰ ਕਿਸੇ ਦੀ ਭਾਵਨਾਵਾਂ ਨੂੰ ਠੇਕ ਨਹੀਂ ਪਹੁੰਚਾਈ ਨਾ ਹੀ ਗ਼ਲਤ ਸ਼ਬਦਾਵਲੀ ਨਹੀਂ ਬੋਲੀ ਅਤੇ ਸਿੱਖ ਧਰਮ ਦੇ ਖ਼ਿਲਾਫ਼ ਕੁਝ ਵੀ ਗ਼ਲਤ ਨਹੀਂ ਬੋਲਿਆ ਗਿਆ ਹੈ । ਆਪਣੇ ਆਪ ਨੂੰ ਗੁਰੂ ਸਾਹਿਬ ਦਾ ਅਵਤਾਰ ਦੱਸਣ ਵਾਲਾ ਸੰਜੇ ਰਾਏ ਦਿੱਲੀ ਦਾ ਰਹਿਣ ਵਾਲਾ ਹੈ । ਜਿਸ ਨੇ ਇਹ ਦਾਅਵਾ ਵੀਡੀਓ ਦੇ ਜ਼ਰੀਏ ਕੀਤਾ ਸੀ ।