Punjab

70 ਲੱਖ ਦੀ ਕੋਠੀ 2.70 ਕਰੋੜ ‘ਚ ਖਰੀਦੀ ! SGPC ਦੀ ਸ਼ਿਕਾਇਤ ਪਹੁੰਚੀ ਘੱਟ ਗਿਣਤੀ ਕਮਿਸ਼ਨ ਕੋਲ !

ਬਿਉਰੋ ਰਿਪੋਰਟ : SGPC ਨੂੰ ਲੈਕੇ ਡੇਢ ਮਹੀਨੇ ਵਿੱਚ ਤੀਜਾ ਵਿਵਾਦ ਸਾਹਮਣੇ ਆਇਆ। ਹੁਣ ਇਲਜ਼ਾਮ ਲੱਗੇ ਹਨ ਕਿ SGPC ਨੇ 70 ਲੱਖ ਦੀ ਕੋਠੀ 2.70 ਕਰੋੜ ਵਿੱਚ ਖਰੀਦੀ ਹੈ । ਇਸ ਦੀ ਸ਼ਿਕਾਇਤ ਘੱਟ ਗਿਣਤੀ ਕਮਿਸ਼ਨ ਨੂੰ ਕੀਤੀ ਗਈ ਹੈ । ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਤੋਂ ਮੰਗ ਕੀਤੀ ਗਈ ਹੈ ਕਿ SGPC ਵਿੱਚ ਇਸ ਕਥਿੱਤ ਘੁਟਾਲੇ ਦੀ ਜਾਂਚ CBI ਵੱਲੋਂ ਕਰਵਾਈ ਜਾਵੇ।

ਸਿੱਖ ਬੁੱਧੀਜੀਵਿਆਂ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ SGPC ਦੇ ਮੈਂਬਰ ‘ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ SGPC ਦਾ ਆਪਣੇ ਨਿੱਜੀ ਫਾਇਦੇ ਲਈ ਵਰਤੋਂ ਕੀਤੀ ਜਾ ਰਹੀ ਹੈ। SGPC ਦੀ ਅੰਤਰਿੰਗ ਕਮੇਟੀ ਦੇ ਮੈਂਬਰ ਭਾਈ ਮਲਕੀਤ ਸਿੰਘ ਨੇ ਸਿੱਖ ਵਿਦਵਾਨਾਂ ਦੇ ਨਾਲ ਮਿਲ ਕੇ SGPC ਦੀ ਸ਼ਿਕਾਇਤ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਕੰਮ ਕਰਨ ਦੇ ਤਰੀਕੇ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ ।

70 ਲੱਖ ਦੀ ਕੋਠੀ 2.70 ਕਰੋੜ ਰੁਪਏ ਵਿੱਚ ਖਰੀਦੀ

ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਲਾਲਪੁਰ ਨੂੰ ਸੌਂਪੀ ਗਈ ਸ਼ਿਕਾਇਤ ਵਿੱਚ ਇਲਜ਼ਾਮ ਲਗਾਏ ਗਏ ਹਨ ਕਿ SGPC ਦੇ ਕੁਝ ਆਲਾ ਅਧਿਕਾਰੀਆਂ ਨੇ ਕਮੇਟੀ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਦੇ ਪ੍ਰਭਾਵ ਅਧੀਨ ਵੱਡੇ ਪੱਧਰ ‘ਤੇ ਘੁਟਾਲਾ ਕੀਤਾ ਹੈ । ਉਨ੍ਹਾਂ ਨੇ ਇੱਕ ਅਦਾਲਤੀ ਮਾਮਲੇ ਦਾ ਜ਼ਕਿਰ ਕਰਦੇ ਹੋਏ ਕਿਹਾ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ 70 ਲੱਖ ਦੀ ਕੋਠੀ 2.70 ਕਰੋੜ ਵਿੱਚ ਖਰੀਦ ਕੇ ਗੁਰੂ ਦੀ ਗੋਲਤ ਦਾ ਨੁਕਸਾਨ ਕੀਤਾ ਹੈ ।

ਨਸ਼ੇ ਵਿੱਚ ਫਸੇ ਪ੍ਰਿੰਸੀਪਲ ਨੂੰ ਬਚਾ ਰਹੇ ਹਨ

ਵਫਦ ਨੇ ਇਲਜ਼ਾਮ ਲਗਾਏ ਹਨ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ SGPC ਦੇ ਅਧੀਨ ਮਸ਼ਹੂਰ ਸਕੂਲ ਦੇ ਪ੍ਰੰਸੀਪਲ ਅਤੇ ਉਨ੍ਹਾਂ ਦੀ ਪਤੀ ਕੋਲੋ 1 ਕਿਲੋ ਅਫੀਮ ਮਿਲੀ ਸੀ । ਇਸ ਮਾਮਲੇ ਵਿੱਚ ਕੋਰਟ ਨੇ ਮੁਲਜ਼ਮ ਖਿਲਾਫ ਸਜ਼ਾ ਸੁਣਾਈ ਸੀ । SGPC ਦੇ ਅਧਿਕਾਰੀ ਪ੍ਰਿੰਸੀਪਲ ਨੂੰ ਬਰਖਾਸਤ ਕਰਨ ਦੀ ਥਾਂ ਉਨ੍ਹਾਂ ਦਾ ਬਚਾਅ ਕਰ ਰਹੇ ਹਨ । ਵਫਦ ਨੇ ਮੰਗ ਕੀਤੀ ਗਈ ਹੈ ਕਿ ਪ੍ਰਿੰਸੀਪਲ ਤੋਂ ਹੁਣ ਤੱਕ ਦੀ ਤਨਖਾਹ ਦੀ ਵਸੂਲੀ ਕੀਤੀ ਜਾਵੇ।

ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ SGPC ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਅਧੀਨ ਇੱਕ ਕਾਲਜ ਵਿੱਚ ਕੈਂਟੀਨ ਨਿਯਮਾਂ ਦੀ ਅਣਦੇਖੀ ਦੇ ਨਾਲ ਕੰਮ ਕਰ ਰਹੀ ਹੈ । ਜਦਕਿ ਉਸ ਦਾ ਪੁੱਤਰ ਲੁਧਿਆਣਾ ਦੇ ਇੱਕ ਇੰਜੀਨਰਿੰਗ ਕਾਲਜ ਦੇ ਉੱਚ ਅਹੁਦੇ ‘ਤੇ ਤਾਇਨਾਤ ਹੈ । SGPC ਮੈਂਬਰ ਨਿਯਮਾਂ ਦੇ ਮੁਤਾਬਿਕ ਸੰਸਥਾ ਵਿੱਚ ਰਹਿੰਦੇ ਹੋਏ ਕੋਈ ਵੀ ਮੈਂਬਰ SGPC ਦੇ ਕਿਸੇ ਅਧਾਰੇ ਵਿੱਚ ਵਪਾਰ ਨਹੀਂ ਕਰ ਸਕਦਾ ਹੈ।

1925 ਐਕਟ ਦੇ ਮੁਤਾਬਿਕ ਮੈਂਬਰ ਆਪਣੇ ਬਲੱਡ ਰਿਲੇਸ਼ਨ ਵਿੱਚ ਕਿਸੇ ਨੂੰ SGPC ਦੀ ਨੌਕਰੀ ਨਹੀਂ ਦੇ ਸਕਦਾ ਹੈ । ਉਨ੍ਹਾਂ ਨੇ ਦੱਸਿਆ SGPC ਮੈਂਬਰ ਅਤੇ ਤਖਤ ਸਾਹਿਬ ਵਿੱਚ 2 ਕਮਰੇ (ਕਮਰਾ ਨੰਬਰ 3 ਅਤੇ 4) ਨਿੱਜੀ ਕੰਮ ਦੇ ਲਈ ਦਿੱਤੇ ਗਏ ਹਨ । ਇਸ ਦਾ ਕਿਰਾਇਆ 24 ਘੰਟੇ ਦੇ ਲਈ 1000 ਰੁਪਏ ਹੈ । ਵਫਦ ਨੇ ਮੰਗ ਕੀਤੀ ਹੈ 2011 ਤੋਂ ਹੁਣ ਤੱਕ 43 ਲੱਖ 20 ਹਜ਼ਾਰ ਰੁਪਏ SGPC ਮੈਂਬਰ ਤੋਂ ਵਸੂਲੇ ਜਾਣੇ ਚਾਹੀਦੇ ਹਨ।

CBI ਕਰੇ ਜਾਂਚ

ਵਫਦ ਵਿੱਚ ਸ਼ਾਮਲ ਸਿੱਖ ਆਗੂਆਂ ਨੇ ਕਿਹਾ ਕਿ ਚੇਅਰਮੈਨ ਇਕਬਾਲ ਸਿੰਘ ਲਾਲਪੁਰ ਸੀਬੀਆਈ ਤੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਤਾਂਕੀ ਸੰਗਤ ਦੇ ਪੈਸਿਆਂ ਦਾ ਹਿਸਾਬ ਲਿਆ ਜਾਵੇ।

‘ਲਾਲਪੁਰ ਨਹੀਂ ਕਰਵਾ ਸਕਦੇ ਜਾਂਚ’

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਘੱਟ ਗਿਣਤੀ ਕਮਿਸ਼ਨ ਕੋਲ ਕੋਈ ਤਾਕਤ ਨਹੀਂ ਹੈ ਕਿ ਉਹ SGPC ਦੇ ਕਿਸੇ ਮਾਮਲੇ ਦੀ ਜਾਂਚ ਕਰਵਾ ਸਕਣ । ਉਨ੍ਹਾਂ ਕਿਹਾ ਹੁਣ ਤੱਕ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਆਇਆ ਹੈ ਕੀ ਸ਼ਿਕਾਇਤ ਕੀਤੀ ਗਈ ਹੈ ? ਅਤੇ ਕਿਸ ਦੇ ਖਿਲਾਫ ਕੀਤੀ ਗਈ ਹੈ ? ਜਦੋਂ ਧਿਆਨ ਵਿੱਚ ਆਵੇਗਾ ਤਾਂ ਉਹ ਇਸ ਦਾ ਜਵਾਬ ਦੇਣਗੇ । ਉਹ ਮੀਡੀਆ ਦੇ ਸਵਾਲਾਂ ਤੋਂ ਭੱਜ ਨਹੀਂ ਰਹੇ ਹਨ ।