Punjab

ਬ੍ਰਿਟਿਸ਼ MP ਤਨਮਨਜੀਤ ਸਿੰਘ ਢੇਸੀ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਰੋਕਿਆ ! 2 ਦਿਨ ਪਹਿਲਾਂ ਪੰਜਾਬ ‘ਚ NIA ਦੀ ਹੋਈ ਸੀ ਰੇਡ !

ਬਿਉਰੋ ਰਿਪੋਰਟ : ਬ੍ਰਿਟਿਸ਼ ਸਿੱਖ MP ਤਨਮਨਜੀਤ ਸਿੰਘ ਢੇਸੀ ਨੂੰ ਪਹਿਲੀ ਵਾਰ ਭਾਰਤੀ ਏਅਰਪੋਰਟ ‘ਤੇ ਰੋਕਿਆ ਗਿਆ ਹੈ। ਉਹ ਇਸ ਤੋਂ ਪਹਿਲਾਂ ਕਈ ਵਾਰ ਭਾਰਤ ਆ ਚੁੱਕੇ ਹਨ ਪਰ ਪਹਿਲੀ ਵਾਰ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਏਅਰਪੋਰਟ ‘ਤੇ 2 ਘੰਟਿਆਂ ਤੱਕ ਰੋਕਿਆ ਗਿਆ । ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਕਾਗਜ਼ਾਦ ਚੈੱਕ ਕੀਤੇ । ਇਸ ਤੋਂ ਬਾਅਦ ਦਿੱਲੀ ਸਥਿਤ ਅੰਬੈਸੀ ਵਿੱਚ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਭੇਜਿਆ ਗਿਆ । ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਫਲਾਇਟ ਸਵੇਰੇ 9 ਵਜੇ ਲੈਂਡ ਹੋਈ ਸੀ । ਉਨ੍ਹਾਂ ਦੇ ਦਸਤਾਵੇਜ਼ ਚੈੱਕ ਕਰਨ ਤੋਂ ਬਾਅਦ ਉਹ ਲੁਧਿਆਣਾ ਦੇ ਲਈ ਰਵਾਨਾ ਹੋ ਗਏ ਹਨ । ਹਾਲਾਂਕਿ ਇਸ ਚੈਕਿੰਗ ਨੂੰ ਲੈਕੇ ਫਿਲਹਾਲ ਉਨ੍ਹਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ ।ਸਿੱਖ ਅਤੇ ਪੰਜਾਬ ਨਾਲ ਜੁੜੇ ਮੁੱਦਿਆਂ ਨੂੰ ਉਹ ਬ੍ਰਿਟੇਨ ਵਿੱਚ ਬਹੁਤ ਹੀ ਸਰਗਰਮੀ ਨਾਲ ਚੁੱਕ ਦੇ ਹਨ। ਲੇਬਰ ਪਾਰਟੀ ਨਾਲ ਸਬੰਧ ਰੱਖਣ ਵਾਲੇ ਤਨਮਨਜੀਤ ਸਿੰਘ ਬ੍ਰਿਟੇਨ ਵਿੱਚ ਪੰਜਾਬੀਆਂ ਦੀ ਬੁਲੰਦ ਆਵਾਜ਼ ਹਨ । ਇਸ ਤੋਂ ਪਹਿਲਾਂ ਵੀ ਉਹ ਭਾਰਤ ਆਉਂਦੇ ਰਹਿੰਦੇ ਹਨ ।

2 ਦਿਨ ਪਹਿਲਾਂ ਪੰਜਾਬ ਵਿੱਚ NIA ਦੀ 15 ਥਾਵਾਂ ‘ਤੇ ਰੇਡ ਹੋਈ ਸੀ । ਇਹ ਰੇਡ ਜ਼ਿਆਦਾਤਰ ਉਨ੍ਹਾਂ ਲੋਕਾਂ ਦੇ ਘਰਾਂ ਵਿੱਚ ਹੋਈ ਸੀ ਜਿੰਨਾਂ ਦੇ ਰਿਸ਼ਤੇਦਾਰ ਕੈਨੇਡਾ ਜਾਂ ਫਿਰ ਯੂਕੇ ਰਹਿੰਦੇ ਹਨ । ਯੂਕੇ ਵਿੱਚ ਭਾਰਤੀ ਅੰਬੈਸੀ ‘ਤੇ ਤਿਰੰਗੇ ਦੇ ਅਪਮਾਨ ਦੀ ਜਾਂਚ ਪਹਿਲਾਂ ਹੀ NIA ਕਰ ਰਹੀ ਹੈ । ਜਿੰਨਾਂ ਲੋਕਾਂ ਦੀਆਂ ਤਸਵੀਰਾਂ ਭਾਰਤੀ ਅੰਬੈਸੀ ਦੇ ਸਾਹਮਣੇ ਪ੍ਰਦਰਸ਼ਨ ਦੌਰਾਨ ਆਇਆ ਸਨ ਉਨ੍ਹਾਂ ਸਾਰਿਆਂ ‘ਤੇ NIA ਦੀ ਨਜ਼ਰ ਹੈ । ਪੁਲਿਸ ਪੰਜਾਬ ਤੋਂ ਲੈਕੇ ਬ੍ਰਿਟੇਨ ਅਤੇ ਕੈਨੇਡਾ ਤੱਕ ਜਾਂਚ ਕਰ ਰਹੀ ਹੈ । ਕੁਝ ਦਿਨ ਪਹਿਲਾਂ NIA ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਬ੍ਰਿਟੇਨ ਵਿੱਚ ਅੰਬੈਸੀ ਦੇ ਸਾਹਮਣੇ ਪ੍ਰਦਰਸ਼ਨ ਕਰਨ ਵਾਲਿਆਂ ਦੀਆਂ ਤਸਵੀਰਾਂ ਵੀ ਸਾਂਝੀ ਕੀਤੀਆਂ ਸਨ ਅਤੇ ਉਨ੍ਹਾਂ ਦੀ ਪਛਾਣ ਦੱਸਣ ਦੀ ਵੀ ਅਪੀਲ ਕੀਤੀ। ਕੁਝ ਦੇ ਨਾਂ ਆਪ NIA ਨੇ ਆਪ ਜਨਤਕ ਕੀਤੇ ਸਨ ।

1 ਅਗਸਤ ਨੂੰ ਹੋਈ ਰੇਡ ਦੌਰਾਨ ਖ਼ਾਲਸਾ ਏਡ ਦੇ ਗੁਦਾਮਾਂ ਅਤੇ ਅਹੁਦੇਦਾਰਾਂ ਦੇ ਘਰਾਂ ‘ਤੇ ਵੀ NIA ਵੱਲੋਂ ਰੇਡ ਮਾਰੀ ਗਈ ਸੀ,ਹਾਲਾਂਕਿ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਇਸ ‘ਤੇ ਸਖਤ ਇਤਰਾਜ਼ ਜ਼ਾਹਿਰ ਕਰਦੇ ਹੋਏ ਇਸ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਕਿਹਾ ਕਿ ਖਾਲਸਾ ਏਡ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ ।