Punjab

ਬਰਨਾਲਾ ਦੀ ਧੀ ਕਾਲਜ ਤੋਂ ਆਈ ਤਾਂ ਮਾਂ ਨੂੰ ਵੇਖ ਦੇ ਹੋਸ਼ ਉੱਡ ਗਏ !

ਬਿਉਰੋ ਰਿਪੋਰਟ : ਬਰਨਾਲਾ ਦੇ ਸੇਖਾ ਰੋਡ ਦੀ ਗਲੀ ਨੰਬਰ 1 ਦੇ ਘਰ ਵਿੱਚ ਇੱਕ ਇਕੱਲੀ ਔਰਤ ਦਾ ਗਲਾ ਦਬਾਕੇ ਕੁੱਝ ਅਣਪਛਾਤੇ ਲੋਕਾਂ ਨੇ ਕਤਲ ਕਰ ਦਿੱਤਾ ਹੈ । ਇਸ ਦੀ ਇਤਹਾਲ ਮਿਲ ਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ। ਵਾਰਦਾਤ ਦਾ ਪਤਾ ਉਸ ਵੇਲੇ ਚੱਲਿਆ ਜਦੋਂ ਧੀ ਕਾਲਜ ਤੋਂ ਢਾਈ ਵਜੇ ਘਰ ਆਈ । ਉਸ ਨੇ ਦਰਵਾਜ਼ਾ ਖੋਲਿਆ ਤਾਂ ਮਾਂ ਮੰਜੂ ਦੀ ਲਾਸ਼ ਘਰ ਵਿੱਚ ਪਈ ਸੀ । ਉਸ ਨੇ ਫੌਰਨ ਪਿਤਾ ਜਸਵੰਤ ਨੂੰ ਫੋਨ ਕੀਤਾ ਅਤੇ ਫਿਰ ਪੁਲਿਸ ਵੀ ਪਹੁੰਚ ਗਈ ।

ਪੁਲਿਸ ਸਟੇਸ਼ਨ ਸਿੱਟੀ ਟੂ ਦੇ SHO ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਹਰ ਐਂਗਲ ਦੇ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ । ਆਲੇ-ਦੁਆਲੇ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ । ਮੁਲਜ਼ਮਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸਿਆ ਨਹੀਂ ਜਾਵੇਗਾ। ਹੁਣ ਤੱਕ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਔਰਤ ਦੀ ਮੌਤ ਗਲਾ ਦਬਾਉਣ ਨਾਲ ਹੋਈ ਹੈ,ਕਿਸੇ ਹਥਿਆਰ ਦੀ ਵਰਤੋਂ ਨਹੀਂ ਕੀਤੀ ਗਈ ਹੈ ।

ਔਰਤ ਦੀ ਮੌਤ ਨਾਲ ਜੁੜੇ ਸਵਾਲ

ਆਖਿਰ ਕਿਹੜਾ ਅਜਿਹਾ ਸ਼ਖਸ਼ ਹੈ ਜਿਸ ਨੇ ਘਰ ਵਿੱਚ ਵੜ ਕੇ ਮੰਜੂ ਦਾ ਗਲਾ ਦਬਾਇਆ ? ਕੀ ਮੁਲਜ਼ਮ ਔਰਤ ਦਾ ਜਾਣ ਪਛਾਣ ਵਾਲਾ ਸੀ ? ਇਸੇ ਲਈ ਉਹ ਅਸਾਨੀ ਨਾਲ ਘਰ ਵਿੱਚ ਦਾਖਲ ਹੋਇਆ ? ਮੁਲਜ਼ਮ ਨੂੰ ਪਤਾ ਸੀ ਕਿ ਘਰ ਵਿੱਚ ਮੰਜੂ ਇਕੱਲੀ ਹੈ ਇਸ ਲਈ ਮੌਕੇ ਦਾ ਫਾਇਦਾ ਚੁੱਕਿਆ ? ਮੰਜੂ ਦੇ ਕਤਲ ਵਿੱਚ ਕੋਈ ਜਾਣ ਪਛਾਣ ਦਾ ਸਖਸ ਹੋ ਸਕਦੀ ਹੈ ? ਆਖਿਰ ਮ੍ਰਿਤਕ ਔਰਤ ਨਾਲ ਕਿਸ ਦੀ ਦੁਸ਼ਮਣੀ ਸੀ ? ਕੀ ਪਤੀ ਦਾ ਬਦਲਾ ਲੈਣ ਲਈ ਪਤਨੀ ਨੂੰ ਨਿਸ਼ਾਨਾ ਬਣਾਇਆ ਗਿਆ ? ਕੀ ਲੁੱਟ ਦੇ ਇਲਾਕੇ ਨਾਲ ਕਤਲ ਹੋਇਆ ? ਕੀ ਪਰਿਵਾਰ ਦੀ ਕਿਸੇ ਨਾਲ ਪੈਸਿਆਂ ਅਤੇ ਜਾਇਦਾਦ ਨੂੰ ਲੈਕੇ ਝਗੜਾ ਸੀ ? ਇਹ ਉਹ ਸਵਾਲ ਹਨ ਜੋ ਮੰਜੂ ਦੇ ਕਤਲ ਦੇ ਇਰਦ-ਗਿਰਦ ਘੁੰਮ ਰਹੇ ਹਨ ਇਸ ਦਾ ਜਵਾਬ ਖੂਨੀ ਤੱਕ ਪਹੁੰਚਾ ਸਕਦਾ ਹੈ ।