Punjab

ਤੁਸੀਂ ਬਾਈਕ ਦੇ ਪਿੱਛੇ ਬੈਠਣ ਵੇਲੇ ਇਹ ਗਲਤੀ ਤਾਂ ਨਹੀਂ ਕਰਦੇ ? ਅਬੋਹਰ ਦੀ ਮੰਜੂ ਨੇ ਕੀਤੀ ਸੀ !

ਬਿਉਰੋ ਰਿਪੋਰਟ : ਟੂ-ਵਹੀਲਰ ‘ਤੇ ਸਫ਼ਰ ਕਰਨਾ ਹਮੇਸ਼ਾ ਜੋਖ਼ਮ ਭਰਿਆ ਹੁੰਦਾ ਹੈ । ਅਕਸਰ ਬੈਲੰਸ ਵਿਗੜਨ ਨਾਲ ਵੱਡਾ ਹਾਦਸਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ । ਪਰ ਕੁੱਝ ਹਾਦਸੇ ਅਜਿਹੇ ਹੁੰਦੇ ਹਨ ਜੋ ਸਾਡੀ ਗ਼ਲਤੀ ਜਾਂ ਫਿਰ ਇਹ ਕਹਿ ਲਿਆ ਜਾਵੇ ਕਿ ਲਾਪਰਵਾਹੀ ਦੀ ਵਜ੍ਹਾ ਕਰਕੇ ਹੁੰਦੇ ਹਨ । ਅਜਿਹਾ ਹੀ ਹਾਦਸਾ ਅਬੋਹਰ ਦੀ ਰਹਿਣ ਵਾਲੀ ਮੰਜੂ ਨਾਲ ਹੋਇਆ। ਬਾਈਕ ‘ਤੇ ਬੈਠਣ ਦੌਰਾਨ ਮੰਜੂ ਦੀ ਇੱਕ ਗ਼ਲਤੀ ਨੇ ਉਸ ਨੂੰ ਮੌਤ ਦੀ ਨੀਂਦ ਸੁਆਹ ਦਿੱਤਾ, ਹਾਲਾਂਕਿ ਉਸ ਨੇ ਜਾਂਦੇ-ਜਾਂਦੇ ਆਪਣੇ 5 ਮਹੀਨ ਦੇ ਪੁੱਤਰ ਦੀ ਜਾਨ ਜ਼ਰੂਰ ਬਚਾ ਲਈ ਹੈ। ਕੀ ਤੁਸੀਂ ਵੀ ਬਾਈਕ ‘ਤੇ ਬੈਠਣ ਵੇਲੇ ਮੰਜੂ ਵਾਲੀ ਗ਼ਲਤੀ ਤਾਂ ਨਹੀਂ ਕਰਦੇ ਹੋ । ਜੇਕਰ ਕਰਦੇ ਹੋ ਤਾਂ ਇਸੇ ਵੇਲੇ ਤੋਂ ਅਲਰਟ ਹੋ ਜਾਓ।

ਇਸ ਤਰ੍ਹਾਂ ਲਾਪਰਵਾਹੀ ਦੀ ਵਜ੍ਹਾ ਕਰਕੇ ਜਾਨ ਗਈ

ਦਰਅਸਲ 22 ਸਾਲ ਦੀ ਮੰਜੂ ਆਪਣੇ ਪਤੀ ਪ੍ਰਵੀਨ ਦੇ ਨਾਲ ਨਿਹਾਲ ਖੇੜੀ ਬਾਈਕ ‘ਤੇ ਜਾ ਰਹੀ ਸੀ । ਉਸ ਦੇ ਨਾਲ 5 ਸਾਲ ਦਾ ਪੁੱਤਰ ਅਤੇ 5 ਮਹੀਨੇ ਦੀ ਧੀ ਬਾਈਕ ‘ਤੇ ਸਵਾਰ ਸਨ। ਉਹ ਭੰਗਰਖੇੜਾ ਦੇ ਕੋਲ ਆਪਣੇ ਸਹੁਰੇ ਘਰ ਵਾਪਸ ਆ ਰਹੀ ਸੀ । ਜਦੋਂ ਬਾਈਕ ਚੂਹੜੀ ਵਾਲਾ ਧੰਨਾ ਦੇ ਨਜ਼ਦੀਕ ਪਹੁੰਚੀ ਤਾਂ ਅਚਾਨਕ ਉਸ ਦੀ ਚੁੰਨੀ ਟਾਇਰ ਵਿੱਚ ਫਸ ਗਈ ਅਤੇ ਉਹ ਆਪਣੀ 5 ਮਹੀਨੇ ਦੀ ਧੀ ਨਾਲ ਹੇਠਾਂ ਡਿੱਗ ਗਈ । ਮੰਜੂ ਨੇ ਧਿਆਨ ਨਹੀਂ ਦਿੱਤਾ ਕਿ ਚੁੰਨੀ ਹੇਠਾਂ ਲਟਕ ਰਹੀ ਹੈ, ਅਚਾਨਕ ਉਹ ਟਾਇਰ ਵਿੱਚ ਫਸ ਗਈ ਅਤੇ ਗਲੇ ‘ਤੇ ਖਿੱਚ ਪੈਣ ਨਾਲ ਉਸ ਦਾ ਸਿਰ ਸੜਕ ‘ਤੇ ਜਾ ਕੇ ਵੱਜਿਆ। ਡਿੱਗਣ ਵੇਲੇ ਉਸ ਦੇ ਹੱਥ ਵਿੱਚ 5 ਮਹੀਨੇ ਦਾ ਪੁੱਤਰ ਸੀ, ਜਿਸ ਨੂੰ ਉਸ ਨੇ ਕੋਈ ਸੱਟ ਨਹੀਂ ਲੱਗਣ ਦਿੱਤੀ ।

ਜਦੋਂ ਮੰਜੂ ਹੇਠਾਂ ਡਿੱਗੀ ਤਾਂ ਖ਼ੂਨ ਆਉਣ ਦੀ ਵਜ੍ਹਾ ਕਰਕੇ ਉਸ ਨੂੰ ਫ਼ੌਰਨ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਹਾਲਤ ਜ਼ਿਆਦਾ ਗੰਭੀਰ ਹੋਣ ਦੀ ਵਜ੍ਹਾ ਕਰਕੇ ਉਸ ਨੂੰ ਸ੍ਰੀ ਗੰਗਾਨਗਰ ਦੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ । ਪਰ ਉੱਥੇ ਉਸ ਦੀ ਮੌਤ ਹੋ ਗਈ । ਪੁਲਿਸ ਨੇ ਪਤੀ ਦੇ ਬਿਆਨ ‘ਤੇ 174 ਅਧੀਨ ਕਾਰਵਾਈ ਕੀਤੀ ਹੈ । ਇਹ ਕੋਈ ਪਹਿਲਾਂ ਮਾਮਲਾ ਨਹੀਂ ਅਕਸਰ ਪਿੱਛੇ ਬੈਠਣ ਵੇਲੇ ਔਰਤਾਂ ਵੱਲੋਂ ਅਜਿਹੀ ਲਾਪਰਵਾਹੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।

ਖ਼ਾਸ ਕਰਕੇ ਚੁੰਨੀ ਅਤੇ ਸਾੜੀ ਦੇ ਬਾਈਕ ਵਿੱਚ ਫਸਣ ਨਾਲ ਅਜਿਹੇ ਹਾਦਸੇ ਹੁੰਦੇ ਹਨ । ਇਸ ਲਈ ਜਦੋਂ ਔਰਤਾਂ ਬਾਈਕ ‘ਤੇ ਪਿੱਛੇ ਬੈਠਣ ਧਿਆਨ ਰੱਖਣ ,ਅਲਰਟ ਹੋ ਕੇ ਬੈਠਣ ਸਾੜੀ, ਚੁੰਨੀ ਜਾਂ ਅਜਿਹੀ ਕੋਈ ਹੋਰ ਚੀਜ਼ ਤਾਂ ਨਹੀਂ ਲਟਕ ਰਹੀ ਹੈ, ਜੋ ਟਾਇਰ ਵਿੱਚ ਫਸ ਦੇ ਹਾਦਸੇ ਦਾ ਕਾਰਨ ਬਣ ਸਕੇ।