Punjab

ਸਿਰਫ ਸਰਕਾਰਾਂ ਦੀ ਸਾਫ਼ ਨਿਅਤ ਦੀ ਲੋੜ , ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ : CM ਮਾਨ

Only the clean intention of governments is needed, the treasury is never empty: CM Mann

ਲੁਧਿਆਣਾ : ਲੁਧਿਆਣਾ ਵਿਖੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ 25 ਹਜ਼ਾਰ ਪਰਿਵਾਰਾਂ ਨੂੰ ਘਰ ਬਣਾਉਣ ਲਈ 101 ਕਰੋੜ ਦੇ ਚੈੱਕ ਸੌਂਪੇ ਗਏ ਹਨ। ਮਾਨ ਨੇ ਕਿਹਾ ਕਿ ਅੱਜ ਅਸੀਂ 101 ਕਰੋੜ ਦੀ ਰਾਸ਼ੀ 25,000 ਪਰਿਵਾਰਾਂ ਨੂੰ ਮਕਾਨ ਬਣਾਉਣ ਲਈ ਦੇ ਰਹੇ ਹਾਂ । ਮਾਨ ਨੇ ਕਿਹਾ ਕਿ ਹਰ ਪਰਿਵਾਰ ਨੂੰ 1.75 ਲੱਖ ਦੀ ਰਾਸ਼ੀ ਪ੍ਰਾਪਤ ਹੋਵੇਗੀ । ਉਨ੍ਹਾਂ ਨੇ ਕਿਹਾ ਕਿ ਮੈਂ ਇਹ ਸਭ ਕਰਕੇ ਲੋਕਾਂ ‘ਤੇ ਕੋਈ ਅਹਿਸਾਨ ਨਹੀਂ ਕਰ ਰਿਹਾ, ਇਹ ਮੇਰਾ ਫ਼ਰਜ਼ ਹੈ, ਸਰਕਾਰਾਂ ਦੀ ਡਿਊਟੀ ਹੁੰਦੀ ਹੈ ਕਿ ਉਹ ਆਪਣੇ ਲੋਕਾਂ ਨੂੰ ਰੋਟੀ,ਕੱਪੜਾ ਤੇ ਮਕਾਨ ਦੇਣ।

ਮਾਨ ਨੇ ਕਿਹਾ ਕਿ ਅਸਲ ਇਹ ਪੈਸਾ ਲੋਕਾਂ ਦੀ ਹੀ ਹੁੰਦਾ ਹੈ ਜੋ ਕਿਸੇ ਨਾ ਕਿਸੇ ਤਰੀਕੇ ਜਾਂ ਟੈਕਸ ਨਾਲ ਸਰਕਾਰਾਂ ਕੋਲ ਆਉਂਦਾ ਹੈ ਅਤੇ ਸਰਕਾਰਾਂ ਕਿਸੇ ਸਕੀਮ ਨਾਲ ਇਹ ਦੁਬਾਰਾ ਲੋਕਾਂ ਵਿੱਚ ਵੰਡਦੀਆਂ ਹਨ। ਮਾਨ ਨੇ ਕਿਹਾ ਕਿ ਲੋਕ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਸਰਕਾਰਾਂ ਨੂੰ ਟੈਕਸ ਦਿੰਦੇ ਹਨ ਤਾਂ ਸਰਕਾਰਾਂ ਦਾ ਖ਼ਜ਼ਾਨਾ ਖ਼ਾਲੀ ਕਿਵੇਂ ਹੋ ਜਾਂਦਾ ਹੈ।

ਮਾਨ ਨੇ ਕਿਹਾ ਕਿ ਸਿਰਫ਼ ਸਰਕਾਰਾਂ ਦੀ ਨੀਅਤ ਸਾਫ਼ ਦੀ ਲੋੜ ਹੈ। ਮਾਨ ਨੇ ਕਿਹਾ ਜੇਕਰ ਨੀਅਤ ਸਾਫ਼ ਹੋਵੇ ਤਾਂ ਕਦੇ ਵੀ ਸਰਕਾਰਾਂ ਦੇ ਖ਼ਜ਼ਾਨੇ ਖ਼ਾਲੀ ਨਹੀਂ ਹੁੰਦੇ। ਮਾਨ ਨੇ ਤਤਕਾਲੀ ਸਰਕਾਰਾਂ ‘ਤੇ ਤੰਜ ਕਸਦਿਆਂ ਕਿਹਾ ਕਿ ਅਸੀਂ ਵੀ ਉਹੀ ਖ਼ਜ਼ਾਨਾ ਚਲਾ ਰਹੇ ਹਾਂ ਜੋ ਪਹਿਲਾਂ ਖ਼ਾਲੀ ਹੀ ਰਹਿੰਦਾ ਸੀ।

ਮਾਨ ਨੇ ਕਿਹਾ ਕਿ ਅਸੀਂ ਵੀ ਉਸੇ ਖ਼ਜ਼ਾਨੇ ਨਾਲ ਕੰਮ ਕਰ ਰਹੇ,ਫ਼ਰਕ ਸਿਰਫ਼ ਐਨਾ ਹੀ ਹੈ ਕਿ ਅਸੀਂ ਸਿਰਫ਼ ਖ਼ਜ਼ਾਨੇ ਦੀ ਲੀਕੇਜ ਬੰਦ ਕੀਤੀ ਹੈ। ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸੜਕ ਸੁਰੱਖਿਆ ਫੋਰਸ ਬਣਾ ਰਹੀ ਹੈ। ਮਾਨ ਨੇ ਇਹ ਪੁਲਿਸ ਸੜਕਾਂ ‘ਤੇ ਰਹੇਗੀ।

ਉਨ੍ਹਾਂ ਨੇ ਕਿਹਾ ਕਿ ਹਰ 30 ਕਿ ਮੀ ਬਾਅਦ ਇੱਕ ਗੱਡੀ ਮਿਲੇਗੀ। ਮਾਨ ਨੇ ਕਿਹਾ ਕਿ ਪੁਲਿਸ ਕੋਲ ਫ਼ਸਟ ਏਡ ਬੌਕਸ ਅਤੇ ਐਂਬੂਲੈਂਸ ਮੁਹੱਈਆ ਹੋਵੇਗੀ। ਮਾਨ ਨੇ ਕਿਹਾ ਕਿ ਪੰਜਾਬ ਵਿੱਚ ਵੱਧ ਰਹੇ ਸੜਕ ਹਾਦਸਿਆਂ ਨੂੰ ਲੈ ਕੇ ਇਹ ਸੜਕ ਸੁਰੱਖਿਆ ਫੋਰਸ ਬਣਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਐਕਸੀਡੈਂਟਾਂ ਦੇ ਨਾਲ ਸਭ ਤੋਂ ਵੱਧ ਮੌਤਾਂ ਹੁੰਦੀਆਂ ਹਨ। ਮਾਨ ਨੇ ਕਿਹਾ ਕਿ ਪੰਜਾਬ ‘ਚ ਇੱਕ ਦਿਨ ਵਿੱਚ ਸੜਕ ਹਾਦਸਿਆਂ ਨਾਲ 14 ਮੌਤਾਂ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਫੋਰਸ ਬਣਾਉਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ।

ਮਾਨ ਨੇ ਵਿਦੇਸ਼ਾਂ ਵੱਲ ਜਾ ਰਹੇ ਨੌਜਵਾਨ ਮੁੰਡੇ ਕੁੜੀਆਂ ਬਾਰੇ ਬੋਲਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਜ਼ਿੰਦਗੀ ਸੌਖੀ ਨਹੀਂ ਹੈ। ਮਾਨ ਨੇ ਕਿਹਾ ਕਿ ਇੱਥੋਂ ਦੀ ਧਰਤੀ ਧੰਨ ਹੈ ਤੇ ਇੱਥੇ ਕੋਈ ਭੁੱਖਾ ਨਹੀਂ ਮਰਦਾ। ਵਿਦੇਸ਼ ਜਾ ਕੇ ਸੈਟਲ ਹੋਣਾ ਸੌਖਾ ਨਹੀਂ। ਬਹੁਤ ਸਾਰੀਆਂ ਸਮੱਸਿਆਵਾਂ ਹਨ। ਜਦੋਂ ਵਿਦੇਸ਼ਾਂ ‘ਚ ਲੋਕ ਮਰਦੇ ਹਨ ਤਾਂ ਬਹੁਤ ਸਾਰੇ ਲੋਕ ਉਨ੍ਹਾਂ ਦੀਆਂ ਲਾਸ਼ਾਂ ਲਿਆਉਣ ਲਈ ਪਹੁੰਚ ਜਾਂਦੇ ਹਨ। ਸਾਨੂੰ ਪੰਜਾਬ ਵਿਚ ਹੀ ਰਹਿਣਾ ਚਾਹੀਦਾ ਹੈ। ਬਾਹਰ ਕਿਉਂ ਜਾਣਾ ? ਜਿਹੜੇ ਲੋਕ ਵਿਦੇਸ਼ ਜਾ ਕੇ ਯੂਰਪ ਦੇ ਲੋਕਾਂ ਨਾਲੋਂ ਵੱਧ ਪੈਸਾ ਕਮਾਉਂਦੇ ਹਨ, ਉਨ੍ਹਾਂ ਦਾ ਵੀ ਆਪਣੇ ਦੇਸ਼ ਵਿਚ ਹੀ ਦਿਲ ਹੁੰਦਾ ਹੈ। ਉਹ ਹਰ ਤਿਉਹਾਰ ਮਨਾਉਣ ਲਈ ਪੰਜਾਬ ਪਹੁੰਚਦੇ ਹਨ।