India International Punjab

ਮੋਹਾਲੀ ‘ਚ ਪੜ੍ਹਦੀ 8 ਸਾਲਾ ਬੱਚੀ ਨੇ ਰੂਸ ਦੀ ਸਭ ਤੋਂ ਉੱਚੀ ਚੋਟੀ ‘ਤੇ ਲਹਿਰਾਇਆ ਤਿਰੰਗਾ

8-year-old Sanvi Sood, studying in Mohali, hoisted the tricolor on the highest peak of Russia.

ਰੋਪੜ ਦੀ 7 ਸਾਲਾ ਬੱਚੀ ਸਾਨਵੀ ਸੂਦ ਨੇ ਮਾਊਂਟ ਕਿਲੀਮੰਜਾਰੋ ਨੂੰ ਸਫਲਤਾਪੂਰਵਕ ਸਰ ਕੀਤਾ ਹੈ। ਤਨਜ਼ਾਨੀਆ ਵਿੱਚ ਸਥਿਤ, ਮਾਊਂਟ ਕਿਲੀਮੰਜਾਰੋ ਅਫ਼ਰੀਕੀ ਮਹਾਂਦੀਪ ਦੀ 5,895 ਮੀਟਰ ਦੀ ਸਭ ਤੋਂ ਉੱਚੀ ਚੋਟੀ ਹੈ।

ਅਜਿਹਾ ਕਰਨ ਵਾਲੀ ਦੁਨੀਆ ਦੀ ਸਭ ਤੋਂ ਛੋਟੀ ਕੁੜੀ, ਸਾਨਵੀ ਨੇ ਮਾਊਂਟ ਐਵਰੈਸਟ ਬੇਸ ਕੈਂਪ, ਮਾਊਂਟ ਕਿਲੀਮੰਜਾਰੋ ਅਤੇ ਮਾਊਂਟ ਕੋਜੀਆਸਕੋ ਨੂੰ ਵੀ ਫ਼ਤਿਹ ਕੀਤਾ ਹੈ। ਉਹ ਮਾਊਂਟ ਐਲਬਰਸ ਦੀ ਉਚਾਈ ‘ਤੇ ਪਹੁੰਚਣ ਵਾਲੀ ਦੁਨੀਆ ਦੀ ਸਭ ਤੋਂ ਛੋਟੀ ਕੁੜੀ ਬਣ ਗਈ ਹੈ।

ਯਾਦਵਿੰਦਰਾ ਪਬਲਿਕ ਸਕੂਲ ਮੋਹਾਲੀ ਦੀ ਵਿਦਿਆਰਥਣ ਅਤੇ ਰੋਪੜ ਪੰਜਾਬ ਦੀ ਰਹਿਣ ਵਾਲੀ 8 ਸਾਲ ਦੀ ਸਾਨਵੀ ਸੂਦ ਨੇ 5642 ਮੀਟਰ ਦੀ ਉਚਾਈ ‘ਤੇ ਰੂਸ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰਸ ‘ਤੇ ਤਿਰੰਗਾ ਲਹਿਰਾ ਕੇ ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।

 

 

ਉਹ ਆਪਣੇ ਪਿਤਾ ਦੀਪਕ ਸੂਦ ਨਾਲ 23 ਜੁਲਾਈ ਨੂੰ ਰੂਸ ਲਈ ਰਵਾਨਾ ਹੋਈ ਅਤੇ 24 ਜੁਲਾਈ ਨੂੰ ਰੂਸ ਪਹੁੰਚੀ। ਉਸ ਨੇ ਪਹਿਲੇ ਦਿਨ ਤੋਂ ਹੀ ਟਰੈਕਿੰਗ ਸ਼ੁਰੂ ਕਰ ਦਿੱਤੀ ਸੀ। ਸਾਨਵੀ ਨੇ ਦੱਸਿਆ ਕਿ ਉਸ ਦੀ ਇੱਛਾ ਲੜਕੀਆਂ ਨੂੰ ਸਸ਼ਕਤ ਬਣਾਉਣਾ ਅਤੇ ਉਨ੍ਹਾਂ ਨੂੰ ਫਿਟਨੈੱਸ ਬਾਰੇ ਜਾਗਰੂਕ ਕਰਨਾ ਹੈ।

ਉਸ ਨੇ ਦੱਸਿਆ ਕਿ ਰੂਸ ਵਿਚ ਸਭ ਤੋਂ ਉੱਚੀ ਚੋਟੀ ‘ਤੇ ਚੜ੍ਹਨਾ ਅਸਲ ਵਿਚ ਚੁਣੌਤੀਪੂਰਨ ਸੀ, ਜਿਸ ਵਿਚ ਤਾਪਮਾਨ -25 ਤੱਕ ਡਿੱਗ ਗਿਆ ਸੀ। ਤੂਫ਼ਾਨੀ ਮੌਸਮ ਅਤੇ ਭਾਰੀ ਬਰਫ਼ਬਾਰੀ ਕਾਰਨ ਪ੍ਰੋਗਰਾਮ ਨੂੰ 29 ਤੋਂ 30 ਜੁਲਾਈ ਤੱਕ ਮੁਲਤਵੀ ਕਰ ਦਿੱਤਾ ਗਿਆ। ਬਰਫ਼ ਨਾਲ ਢਕੇ ਮਾਊਂਟ ਐਲਬਰਸ ‘ਤੇ ਚੜ੍ਹਨਾ ਇੱਕ ਵੱਖਰਾ ਅਨੁਭਵ ਸੀ।