India

ਗੁਜਰਾਤ ਤੋਂ ਮੁੰਬਈ ਆ ਰਹੀ ਜੈਪੁਰ ਐਕਸਪ੍ਰੈੱਸ ਵਿੱਚ ਹੋਇਆ ਕੰਮ , ਲੋਕਾਂ ‘ਚ ਮਚੀ ਹਾਹਾਕਾਰ

Early morning firing in Jaipur Express coming from Gujarat to Mumbai, 3 passengers including an ASI killed

ਗੁਜਰਾਤ ਤੋਂ ਮਹਾਰਾਸ਼ਟਰ ਆ ਰਹੀ ਜੈਪੁਰ-ਮੁੰਬਈ ਪੈਸੰਜਰ ਟਰੇਨ ‘ਚ ਸੋਮਵਾਰ ਤੜਕੇ ਫਾਇਰਿੰਗ ਦੀ ਘਟਨਾ ਨੇ ਹਲਚਲ ਮਚਾ ਦਿੱਤੀ। ਦੱਸਿਆ ਗਿਆ ਕਿ ਸਵੇਰੇ ਪਾਲਘਰ ਸਟੇਸ਼ਨ ਦੇ ਕੋਲ ਚੱਲ ਰਹੀ ਜੈਪੁਰ ਐਕਸਪ੍ਰੈੱਸ ਟਰੇਨ ਵਿੱਚ ਅਚਾਨਕ ਗੋਲ਼ੀਬਾਰੀ ਸ਼ੁਰੂ ਹੋ ਗਈ। ਇਸ ਘਟਨਾ ਵਿੱਚ ਇੱਕ ਏਐਸਆਈ ਅਤੇ ਤਿੰਨ ਯਾਤਰੀਆਂ ਦੀ ਮੌਤ ਹੋ ਗਈ ਹੈ। ਇਹ ਘਟਨਾ ਟਰੇਨ ਦੀ ਬੋਗੀ ਨੰਬਰ 5 ਦੀ ਹੈ। ਗੋਲੀ ਚਲਾਉਣ ਵਾਲਾ ਰੇਲਵੇ ਪ੍ਰੋਟੈਕਸ਼ਨ ਫੋਰਸ ਦਾ ਸਿਪਾਹੀ ਦੱਸਿਆ ਜਾਂਦਾ ਹੈ। ਗੋਲੀ ਮਾਰਨ ਵਾਲੇ ਆਰਪੀਐਫ ਕਾਂਸਟੇਬਲ ਚੇਤਨ ਸਿੰਘ ਨੂੰ ਫੜ ਲਿਆ ਗਿਆ ਹੈ।

ਸਵੇਰੇ 5 ਵਜੇ ਜੈਪੁਰ ਐਕਸਪ੍ਰੈੱਸ ਟਰੇਨ ਵਿੱਚ ਭਿਆਨਕ ਗੋਲ਼ੀਬਾਰੀ ਹੋਈ। ਦੱਸਿਆ ਜਾ ਰਿਹਾ ਹੈ ਕਿ ਇਸ ਗੋਲ਼ੀਬਾਰੀ ‘ਚ ਕਈ ਰਾਊਂਡ ਗੋਲੀਆਂ ਚੱਲੀਆਂ ਹਨ। ਟਰੇਨ ਦੇ ਬੀ5 ਡੱਬੇ ‘ਚ ਗੋਲ਼ੀਬਾਰੀ ਸ਼ੁਰੂ ਹੋ ਗਈ ਹੈ। ਘਟਨਾ ‘ਚ 4 ਲੋਕਾਂ ਦੀ ਮੌਤ ਅਤੇ ਕੁਝ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਜਾਣਕਾਰੀ ਮੁਤਾਬਕ ਪੱਛਮੀ ਰੇਲਵੇ ਨੇ ਕਿਹਾ ਕਿ ਪਾਲਘਰ ਸਟੇਸ਼ਨ ਨੂੰ ਪਾਰ ਕਰਨ ਤੋਂ ਬਾਅਦ, ਇੱਕ ਆਰਪੀਐਫ ਕਾਂਸਟੇਬਲ ਨੇ ਚੱਲਦੀ ਜੈਪੁਰ ਐਕਸਪ੍ਰੈੱਸ ਟਰੇਨ ਦੇ ਅੰਦਰ ਗੋਲ਼ੀਬਾਰੀ ਕੀਤੀ। ਆਰਪੀਐਫ ਦੇ ਏਐਸਆਈ ਅਤੇ ਤਿੰਨ ਹੋਰ ਯਾਤਰੀਆਂ ਨੂੰ ਗੋਲੀ ਮਾਰਨ ਤੋਂ ਬਾਅਦ ਦੋਸ਼ੀ ਨੇ ਦਹਿਸਰ ਸਟੇਸ਼ਨ ਦੇ ਕੋਲ ਟਰੇਨ ਤੋਂ ਛਾਲ ਮਾਰ ਦਿੱਤੀ। ਮੁਲਜ਼ਮ ਕਾਂਸਟੇਬਲ ਨੂੰ ਹਥਿਆਰਾਂ ਸਮੇਤ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਇੱਕ ਅਧਿਕਾਰੀ ਨੇ ਦੱਸਿਆ ਕਿ ਜਵਾਨ ਨੇ ਆਪਣੇ ਆਟੋਮੈਟਿਕ ਹਥਿਆਰਾਂ ਨਾਲ ਗੋਲ਼ੀਬਾਰੀ ਕੀਤੀ, ਜਿਸ ਵਿੱਚ ਇੱਕ ਹੋਰ ਆਰਪੀਐਫ ਜਵਾਨ ਅਤੇ ਟਰੇਨ ਵਿੱਚ ਸਵਾਰ ਤਿੰਨ ਯਾਤਰੀਆਂ ਦੀ ਮੌਤ ਹੋ ਗਈ। ਇਹ ਟਰੇਨ ਜੈਪੁਰ ਤੋਂ ਮੁੰਬਈ ਆ ਰਹੀ ਸੀ। ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਤੋਂ ਪਾਲਘਰ ਦੀ ਦੂਰੀ ਲਗਭਗ 100 ਕਿੱਲੋਮੀਟਰ ਹੈ।