Punjab

4 ਦਿਨ ਪੰਜਾਬ ‘ਚ ਜ਼ਬਰਦਸਤ ਮੀਂਹ ਦਾ ਅਲਰਟ ! ਇਨ੍ਹੇ ਡਿਗਰੀ ਤੱਕ ਤਾਪਮਾਨ ਹੇਠਾਂ ਆਏਗਾ !

ਬਿਊਰੋ ਰਿਪੋਰਟ : ਪੰਜਾਬ ਦੇ ਮੌਸਮ ਵਿਭਾਗ ਨੇ ਸੂਬੇ ਵਿੱਚ ਮੀਂਹ ਨੂੰ ਲੈ ਕੇ ਤਾਜ਼ਾ ਅਤੇ ਨਵਾਂ ਵੱਡਾ ਅੱਪਡੇਟ ਜਾਰੀ ਕੀਤਾ ਹੈ । ਵਿਭਾਗ ਦੇ ਮੁਤਾਬਿਕ ਸਨਿੱਚਰਵਾਰ ਤੋਂ ਚਾਰ ਦਿਨ ਤੱਕ ਲਗਾਤਾਰ ਮੀਂਹ ਪਏਗਾ । ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਬਦਲ ਅਤੇ ਬਿਜਲੀ ਚਮਕਣੀ ਸ਼ੁਰੂ ਹੋ ਗਈ ਹੈ ਕਈ ਥਾਵਾਂ ‘ਤੇ ਮੀਂਹ ਵੀ ਪੈ ਰਿਹਾ ਹੈ । ਮੌਸਮ ਵਿਭਾਗ ਮੁਤਾਬਿਕ ਐਤਵਾਰ,ਸੋਮਵਾਰ,ਮੰਗਲਵਾਰ ਨੂੰ ਵੀ ਤੇਜ਼ ਮੀਂਹ ਪਏਗਾ ।

ਵੀਰਵਾਰ ਰਾਤ ਅਤੇ ਸ਼ੁੱਕਰਵਾਰ ਸਵੇਰ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਮੀਂਹ ਦੇ ਚੱਲਦੇ ਪਾਰੇ ਵਿੱਚ 1.6 ਡਿਗਰੀ ਦੀ ਕਮੀ ਦਰਜ ਕੀਤੀ ਗਈ ਸੀ । ਸਭ ਤੋਂ ਵੱਧ 35.6 ਡਿਗਰੀ ਤਾਪਮਾਨ ਅੰਮ੍ਰਿਤਸਰ ਵਿੱਚ ਰਿਹਾ, ਜੋ ਆਮ ਤੋਂ 3 ਡਿਗਰੀ ਹੇਠਾਂ ਦਰਜ ਕੀਤਾ ਗਿਆ। ਪੰਜਾਬ ਵਿੱਚ ਸਵੇਰ ਸਾਢੇ 8 ਵਜੇ ਤੱਕ ਅੰਮ੍ਰਿਤਸਰ ਵਿੱਚ 10.8 MM ਮੀਂਹ ਹੋਇਆ ਜਦਕਿ ਲੁਧਿਆਣਾ ਵਿੱਚ 71.2,ਪਟਿਆਲਾ 53.0, SBS ਨਗਰ 29.0, ਫ਼ਿਰੋਜ਼ਪੁਰ 19.0, ਹੁਸ਼ਿਆਰਪੁਰ 44.5, ਫ਼ਰੀਦਕੋਟ 3.2, ਰੋਪੜ 80.0 MM ਮੀਂਹ ਪਿਆ । ਸ਼ੁੱਕਰਵਾਰ ਨੂੰ ਸਿਰਫ਼ ਬਰਨਾਲਾ ਵਿੱਚ 19.5 MM ਮੀਂਹ ਹੋਇਆ । ਉੱਧਰ ਪਟਿਆਲਾ ਅਤੇ ਲੁਧਿਆਣਾ ਵਿੱਚ 4.0 ਅਤੇ SBS ਨਗਰ ਵਿੱਚ 5.0 MM ਬਾਰਸ਼ ਹੋਈ ।

ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਅੰਮ੍ਰਿਤਸਰ ਦੇ ਇਲਾਵਾ ਲੁਧਿਆਣਾ ਦਾ ਤਾਪਮਾਨ 30.4,ਪਟਿਆਲਾ 30.5,ਪਠਾਨਕੋਟ 34.8, ਬਠਿੰਡਾ 30.4,ਫ਼ਰੀਦਕੋਟ 32.0,ਗੁਰਦਾਸਪੁਰ 32.0,ਜਲੰਧਰ ਦਾ 31.8 ਰੋਪੜ ਦਾ 30.7 ਡਿਗਰੀ ਦਰਜ ਕੀਤਾ ਗਿਆ ਹੈ । ਘੱਟੋ ਘੱਟ ਤਾਪਮਾਨ 0.4 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ । ਹਾਲਾਂਕਿ ਇਹ ਘੱਟੋ-ਘੱਟ ਤਾਪਮਾਨ ਦੇ ਨਜ਼ਦੀਕ ਹੈ । ਸਭ ਤੋਂ ਘੱਟ 24.4 ਡਿਗਰੀ ਬਲਾਚੌਰ ਵਿੱਚ ਦਰਜ ਕੀਤਾ ਗਿਆ ਹੈ ।