Punjab

ਮੋਗਾ ‘ਚ ਮੁੜ ਲਹਿਰਾਇਆ ਖਾਲਿਸਤਾਨੀ ਝੰਡਾ, ਪੁਲਿਸ ਨੂੰ ਪਈਆਂ ਭਾਜੜਾਂ

‘ਦ ਖ਼ਾਲਸ ਬਿਊਰੋ:- ਪੰਜਾਬ ਵਿੱਚ ਖਾਲਿਸਤਾਨੀ ਝੰਡਾ ਲਹਿਰਾਉਣ ਦੀਆਂ ਤਸਵੀਰਾਂ ਆਏ ਦਿਨੀ ਥਾਂ-ਥਾਂ ‘ਤੇ ਦਿਖਾਈ ਦਿੰਦਿਆਂ ਨਜ਼ਰ ਆ ਰਹੀਆਂ ਹਨ। ਲਾਕਡਾਊਨ ਦੌਰਾਨ ਪੁਲਿਸ ਦੀ ਚੌਕਸੀ ਹੋਣ ਦੇ ਬਾਵਜੂਦ ਵੀ ਅੱਜ ਜਿਲ੍ਹਾ ਮੋਗਾ ‘ਚ ਇੱਕ ਪੁਲ ‘ਤੇ ਖਾਲਿਸਤਾਨੀ ਸਮਰੱਥਕਾਂ ਵੱਲੋਂ ਕੇਸਰੀ ਰੰਗ ਦਾ ਝੰਡਾ ਲਹਿਰਾ ਦਿੱਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ।

ਜਿਲ੍ਹੇ ਦੇ DSP ਬਰਜਿੰਦਰ ਸਿੰਘ ਭੁੱਲਰ ਨੇ ‘ਸਿੱਖਸ ਫਾਰ ਜਿਸਟਿਸ’ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ‘ਤੇ ਨਿਸ਼ਾਨਾਂ ਲਾਉਦਿਆਂ ਕਿਹਾ ਕਿ  ਵਿਦੇਸ਼ਾਂ ਵਿਚ ਬੈਠੇ ਕੁੱਝ ਲੋਕ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦਾ ਯਤਨ ਕਰ ਰਹੇ ਹਨ ਅਤੇ ਸਿੱਖ ਨੌਜਵਾਨਾਂ ਨੂੰ ਭੜਕਾ ਕੇ  ਡਾਲਰਾਂ ਦਾ ਲਾਲਚ ਵੀ ਦੇ ਰਹੇ ਹਨ।

DSP ਭੁੱਲਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਕਿਸੇ ਦੇ ਵੀ ਬਹਿਕਾਵੇ ’ਚ ਨਾ ਆਉਣ ਦੀ ਅਪੀਲ ਕੀਤੀ ਹੈ।

ਜਿਲ੍ਹਾ ਮੋਗਾ ‘ਚ ਇਹ ਦੂਸਰੀ ਘਟਨਾ ਹੈ, ਇਸ ਤੋਂ ਪਹਿਲਾਂ ਜਿਲ੍ਹਾ ਸਕੱਤਰੇਤ ਦੀ ਬਿਲਡਿੰਗ ‘ਤੇ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ ਸੀ ਅਤੇ ਤਿੰਨ ਅਣਪਛਾਤੇ  ਵਿਅਕਤੀਆਂ ਵੱਲੋਂ ਸਕੱਤਰੇਤ ਵਿੱਚ ਲੱਗੇ ਤਿਰੰਗੇ ਝੰਡੇ ਦਾ ਅਪਮਾਨ ਵੀ ਕੀਤਾ ਗਿਆ ਸੀ।

Comments are closed.