Punjab

ਅਵਤਾਰ ਸਿੰਘ ਖੰਡਾ ਦੀ ਦੇਹ ਭਾਰਤ ਆਵੇਗੀ ਜਾਂ ਨਹੀਂ ? ਇੰਗਲੈਂਡ ਤੋਂ ਮਿਲਣ ਵਾਲੇ ਇਸ ਜਵਾਬ ਤੋਂ ਬਾਅਦ ਹਾਈਕੋਰਟ ਕਰੇਗਾ ਫੈਸਲਾ !

ਬਿਊਰੋ ਰਿਪੋਰਟ : ਅਵਤਾਰ ਸਿੰਘ ਖੰਡਾ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ । ਇੰਗਲੈਂਡ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਪੁੱਛਿਆ ਹੈ ਕਿ ਇਹ ਦੱਸਿਆ ਜਾਵੇਂ ਕਿ ਖੰਡਾ ਭਾਰਤੀ ਨਾਗਰਿਕ ਸੀ ਜਾਂ ਨਹੀਂ ? ਇਸ ਦਾ ਜਵਾਬ ਪੰਜਾਬ ਹਰਿਆਣਾ ਹਾਈਕੋਰਟ ਵਿੱਚ 4 ਅਗਸਤ ਤੱਕ ਦਾਖਲ ਕੀਤਾ ਜਾਣਾ ਹੈ ਜਿਸ ਤੋਂ ਬਾਅਦ ਅਦਾਲਤ ਫੈਸਲਾ ਕਰੇਗੀ ਕਿ ਅਵਤਾਰ ਸਿੰਘ ਖੰਡਾ ਦੀ ਮ੍ਰਿਤਕ ਦੇਹ ਭਾਰਤ ਲਿਆਈ ਜਾਵੇਗੀ ਜਾਂ ਨਹੀਂ ।

ਅਵਤਾਰ ਸਿੰਘ ਖੰਡਾ ਦੀ ਭੈਣ ਜਸਪ੍ਰੀਤ ਕੌਰ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਖਲ ਕਰਕੇ ਮ੍ਰਿਤਕ ਭਰਾ ਦਾ ਅੰਤਿਮ ਸਸਕਾਰ ਮੋਗਾ ਵਿੱਚ ਕਰਨ ਦੀ ਇਜਾਜ਼ਤ ਮੰਗੀ ਸੀ । ਉਸ ਨੇ ਕਿਹਾ ਸੀ ਕਿ ਭਰਾ ਦੀ ਅੰਤਿਮ ਇੱਛਾ ਸੀ ਕਿ ਉਸ ਦੀਆਂ ਅਸਥੀਆਂ ਸ੍ਰੀ ਕੀਰਤਪੁਰ ਸਾਹਿਬ ਵਿੱਚ ਪ੍ਰਵਾਹ ਕੀਤੀਆਂ ਜਾਣ, ਇਸ ਲਈ ਭਰਾ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਇਜਾਜ਼ਤ ਦਿੱਤੀ ਜਾਵੇਂ। ਇਸ ‘ਤੇ ਭਾਰਤੀ ਹਾਈ ਕਮਿਸ਼ਨ ਨੇ ਉਸ ਦੀ ਨਾਗਰਿਕਤਾਂ ‘ਤੇ ਸਵਾਲ ਚੁੱਕੇ ਹਨ । ਇਸੇ ਮਾਮਲੇ ਵਿੱਚ ਹੀ ਹਾਈਕੋਰਟ ਨੇ ਨਿਰਦੇਸ਼ ਜਾਰੀ ਕੀਤੇ ਹਨ ।

15 ਜੂਨ ਨੂੰ ਇੰਗਲੈਂਡ ਦੇ ਨਿੱਜੀ ਹਸਪਤਾਲ ਵਿੱਚ ਅਵਤਾਰ ਸਿੰਘ ਖੰਡਾ ਦਾ ਦਿਹਾਂਤ ਹੋਇਆ ਸੀ । ਉਨ੍ਹਾਂ ਦੀ ਮੌਤ ਦੇ ਪਿੱਛੇ ਕੈਂਸਰ ਦੀ ਬਿਮਾਰੀ ਨੂੰ ਵੱਡਾ ਕਾਰਨ ਦੱਸਿਆ ਜਾ ਰਿਹਾ ਸੀ । ਹਾਲਾਂਕਿ ਪਰਿਵਾਰ ਅਤੇ ਕੁਝ ਸਿੱਖ ਜਥੇਬੰਦੀਆਂ ਉਨ੍ਹਾਂ ਦੇ ਦਿਹਾਂਤ ‘ਤੇ ਸ਼ੱਕ ਜ਼ਾਹਿਰ ਕਰਦੇ ਹੋਏ ਜਾਂਚ ਦੀ ਮੰਗ ਕੀਤੀ ਸੀ। ਪਰ ਵੱਡਾ ਸਵਾਲ ਇਹ ਹੈ ਕਿ ਜੇਕਰ ਖੰਡਾ ਯੂਕੇ ਦਾ ਨਾਗਰਿਕ ਹੈ ਤਾਂ ਉਹ ਭਾਰਤ ਤੋਂ ਹੀ ਗਿਆ ਹੈ। ਇਸ ਤੋਂ ਪਹਿਲਾਂ ਵੀ ਕਈ NRI ਦਾ ਦਿਹਾਂਤ ਵਿਦੇਸ਼ ਵਿੱਚ ਹੋ ਚੁੱਕਾ ਹੈ ਪਰ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੇ ਲਈ ਅਜਿਹੇ ਸਵਾਲ ਨਹੀਂ ਪੁੱਛੇ ਜਾਂਦੇ ਹਨ।