Punjab

ਕਾਰਗਿਲ ਵਿਜੇ ਦਿਵਸ ਮੌਕੇ CM ਮਾਨ ਦੇ ਵੱਡੇ ਐਲਾਨ…

On the occasion of Kargil Vijay Divas, CM mann big announcement...

ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅੰਮ੍ਰਿਤਸਰ ਵਿਖੇ ਕਾਰਗਿਲ ਵਿਜੇ ਦਿਵਸ ਮੌਕੇ ਕਾਰਗਿਲ ਜੰਗ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ। ਮਾਨ ਨੇ ਕਾਰਗਿਲ ‌ਦਿਵਸ ਮੌਕੇ ਫੌਜੀਆਂ ਦੇ ਪਰਿਵਾਰਾਂ ਲਈ ਆਰਥਿਕ ਸਹਾਇਤਾ ਦੇ ਵੱਡੇ ਐਲਾਨ ਕੀਤੇ ਹਨ।

ਮਾਨ ਨੇ ਦੱਸਿਆ ਕਿ ਜੰਗ ਤੋਂ ਇਲਾਵਾ ਜਿਹੜੇ ਸੈਨਿਕ ਹਾਦਸਿਆਂ ਵਿਚ ਸ਼ਹੀਦ ਹੋਣਗੇ, ਜਿਵੇਂ ਬਰਫ ਦਾ ਤੋਦਾ ਡਿੱਗਣ ਨਾਲ ਜਾਂ ਫਿਰ ਸੜਕ ਹਾਦਸਿਆਂ ਵਿੱਚ ਜਾਂ ਕਿਸੇ ਵੀ ਤਰੀਕੇ ਹਾਦਸੇ ਵਿਚ ਸ਼ਹੀਦ ਹੁੰਦੇ ਹਨ, ਉਹਨਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਪੰਜਾਬ ਵਿਚ ਸਾਲ ਵਿਚ ਅਜਿਹੇ 30 ਕੁ ਕੇਸ ਆਉਂਦੇ ਹਨ ਤੇ ਇਸ ਨਾਲ ਸੂਬੇ ਦਾ ਪੌਣੇ ਕਰੋੜ ਰੁਪਏ ਖਰਚ ਇਸ ਮਾਣ ਸਨਮਾਨ ’ਤੇ ਆਵੇਗਾ।

ਉਨ੍ਹਾਂ ਨੇ ਕਿਹਾ ਕਿ ਜਿਹੜੇ ਫੌਜੀ 76 ਤੋਂ 100 ਫੀਸਦੀ ਨਕਾਰਾ ਹੋ ਜਾਂਦੇ ਹਨ, ਉਹਨਾਂ ਦਾ ਐਕਸ ਗ੍ਰੇਸ਼ੀਆ 20 ਲੱਖ ਰੁਪਏ ਤੋਂ ਵਧਾ ਕੇ 40 ਲੱਖ ਰੁਪਏ ਕੀਤਾ ਗਿਆ ਹੈ। ਇਸੇ ਤਰੀਕੇ 51 ਤੋਂ 75 ਫੀਸਦੀ ਜਿਹੜੇ ਨਕਾਰਾ ਸਰੀਰ ਤੋਂ ਹੁੰਦੇ ਹਨ, ਉਹਨਾਂ ਲਈ ਸਹਾਇਤਾ ਰਾਸ਼ੀ 10 ਤੋਂ ਵਧਾ ਕੇ 20 ਲੱਖ ਰੁਪਏ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜਿਹੜੇ ਫੌਜੀ 25 ਤੋਂ 50 ਫੀਸਦੀ ਨਕਾਰਾ ਹੋਣਗੇ ਉਹਨਾਂ ਲਈ ਸਹਾਇਤਾ ਰਾਸ਼ੀ 5 ਤੋਂ ਵਧਾ ਕੇ 10 ਲੱਖ ਰੁਪਏ ਕੀਤੀ ਜਾ ਰਹੀ ਹੈ।

https://twitter.com/AAPPunjab/status/1684105858278625280?s=20

ਉਨ੍ਹਾਂ ਨੇ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੇ ਪਰਿਵਾਰਾਂ ਲਈ ਪੈਨਸ਼ਨ 6 ਤੋਂ 10 ਹਜ਼ਾਰ ਰੁਪਏ ਕਰਨ ਦਾ ਐਲਾਨ ਕੀਤਾ। ਉਹਨਾਂ ਦੱਸਿਆ ਕਿ ਜੰਗ ਵਿਚ ਸ਼ਹੀਦ ਹੋਣ ਵਾਲੇ ਫੌਜੀਆਂ ਵਸਾਤੇ ਜਿਥੇ ਪੰਜਾਬ ਸਰਕਾਰ ਇਕ ਕਰੋੜ ਰੁਪਏ ਦਿੰਦੀ ਹੈ, ਉਥੇ ਹੀ ਐਚ ਡੀ ਐਫ ਸੀ ਬੈਂਕ ਵੀ 1 ਕਰੋੜ ਰੁਪਏ ਦਿੰਦਾ ਹੈ ਕਿਉਂਕਿ ਅਸੀਂ ਪੁਲਿਸ ਦੀ ਤਨਖਾਹ ਆਦਿ ਦਾ ਸਾਰਾ ਕੰਮ ਐਚ ਡੀ ਐਫ ਸੀ ਬੈਂਕ ਨੂੰ ਦਿੱਤਾ ਹੋਇਆ ਹੈ।
ਮਾਨ ਨੇ ਕਿਹਾ ਕਿ ਜੇਕਰ ਬਾਰਡਰ ‘ਤੇ ਸਥਿਤ ਸਾਡੇ ਨੌਜਵਾਨ ਆਪਣੀਆਂ ਜਾਨਾਂ ਨਾ ਕੁਰਬਾਨ ਕਰਦੇ ਤਾਂ ਸ਼ਾਇਦ ਅੱਜ ਦੁਸ਼ਮਣ ਸਾਡੇ ‘ਤੇ ਭਾਰੀ ਹੁੰਦਾ। ਉਨ੍ਹਾਂ ਨੇ ਕਿਹਾ ਕਿ ਸਾਡੇ ਬਹਾਦਰ ਸੈਨਿਕਾਂ ਨੇ ਟਾਈਗਰ ਹਿੱਲ ਦੀਆਂ ਚੋਟੀਆਂ ‘ਤੇ ਤਿਰੰਗਾ ਝੰਡਾ ਲਹਿਰਾਇਆ ਅਤੇ ਦੁਸ਼ਮਣਾਂ ਨੂੰ ਕਿਹਾ ਕਿ ਜਦੋਂ ਤੱਕ ਭਾਰਤ ਦੇ ਸੈਨਿਕ ਖੜ੍ਹੇ ਹਨ, ਕੋਈ ਵੀ ਭਾਰਤ ਵੱਲ ਬੁਰੀ ਅੱਖ ਨਾਲ ਨਹੀਂ ਦੇਖ ਸਕਦਾ।