ਬਿਊਰੋ ਰਿਪੋਕਟ : ਲੁਧਿਆਣਾ ਹੁਣ ਨਸ਼ੇ ਦਾ ਗੜ੍ਹ ਬਣਦਾ ਜਾ ਰਿਹਾ ਹੈ । ਹਾਲਾਤ ਚਿੰਤਾ ਜਨਕ ਹਨ, 2 ਦਿਨਾਂ ਦੇ ਅੰਦਰ ਦੂਜੀ ਅਜਿਹੀ ਵਾਰਦਾਤ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਇਹ ਸਵਾਲ ਉੱਠਣੇ ਲਾਜ਼ਮੀ ਹਨ । ਪਹਿਲਾਂ ਇੱਕ ਔਰਤ ਦਾ ਵੀਡੀਓ ਸਾਹਮਣੇ ਆਇਆ ਸੀ ਜਿਸ ਵਿੱਚ ਉਹ ਆਪਣੇ ਆਪ ਨੂੰ ਨਸ਼ੇ ਤੋਂ ਬਾਹਰ ਕੱਢਣ ਦੀ ਗੁਹਾਰ ਲੱਗਾ ਰਹੀ ਹੈ ਤਾਂ ਹੁਣ ਇੱਕ ਬਜ਼ੁਰਗ ਨਾਲ ਨਸ਼ੇੜੀਆਂ ਨੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਹੈ। ਉਸ ਦੀ ਹਾਲਤ ਨਾਜ਼ੁਕ ਹੋਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਲੁਧਿਆਣਾ ਦੇ ਖੁੱਡਡ ਮੁਹੱਲੇ ਵਿੱਚ ਇੱਕ ਬਜ਼ੁਰਗ ਔਰਤ ਅਤੇ ਉਸ ਦੇ ਪੁੱਤਰ ਨੂੰ 2 ਨੌਜਵਾਨਾਂ ਨੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ । ਜਖਮੀ ਔਰਤ ਨੂੰ ਉਸ ਦੇ ਪੁੱਤਰ ਨੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ । ਨੌਜਵਾਨਾਂ ਨੇ ਬਜ਼ੁਰਗ ਔਰਤ ਦੇ ਸਿਰ
‘ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ । ਜਿਸ ਕਾਰਨ ਉਹ ਲਹੂਲੁਹਾਨ ਹੋ ਗਈ । ਜਖਮੀ ਔਰਤ ਦੀ ਪਛਾਣ 65 ਸਾਲ ਦੀ ਸ਼ਮਾ ਰਾਨੀ ਦੇ ਤੌਰ ‘ਤੇ ਹੋਈ ਹੈ। ਪੁੱਤਰ ਬਾਬੀ ਨੇ ਦੱਸਿਆ ਕਿ ਉਹ ਆਪਣੀ ਮਾਂ ਦੇ ਨਾਲ ਖਾਣਾ ਖਾ ਰਿਹਾ ਸੀ ਤਾਂ 2 ਨੌਜਵਾਨਾਂ ਨੇ ਹਮਲਾ ਕਰ ਦਿੱਤਾ । ਪੁੱਤਰ ਨੇ ਦੱਸਿਆ ਕਿ ਉਨ੍ਹਾਂ ਨੇ ਚਿੱਟਾ ਵੇਚਣ ਖਿਲਾਫ ਸ਼ੋਰ ਮਚਾਇਆ ਸੀ ਜਿਸ ਦੀ ਰੰਜਿਸ਼ ਦੀ ਵਜ੍ਹਾ ਕਰਕੇ ਉਨ੍ਹਾਂ ‘ਤੇ ਹਮਲਾ ਕੀਤਾ ਗਿਆ।
ਦੋਵੇ ਮੁਲਜ਼ਮ ਆਟੋ ਚਲਾਉਂਦੇ ਹਨ
ਪੁੱਤਰ ਬਾਬੀ ਦੇ ਮੁਤਾਬਿਕ ਦੋਵੇ ਨੌਜਵਾਨ ਉਨ੍ਹਾਂ ਦੇ ਘਰ ਦੇ ਨਜ਼ਦੀਕ ਚਿੱਟੇ ਦਾ ਨਸ਼ਾ ਕਰਨ ਦੇ ਨਾਲ ਵੇਚ ਦੇ ਵੀ ਹਨ । ਇਸ ਦੌਰਾਨ ਉਹ ਗਲੀ ਵਿੱਚ ਘੁਮ ਰਹੇ ਸਨ । ਉਨ੍ਹਾਂ ਨੇ ਕਿਹਾ ਨਸ਼ੇ ਵਿੱਚ ਸਾਡੀ ਗਲੀ ਦੇ ਸਾਹਮਣੇ ਗਾਲਾਂ ਨਾਲ ਕੱਢਣ। ਪਰ ਉਨ੍ਹਾਂ ਨੇ ਇਸ ਗੱਲ ਦਾ ਗੁੱਸਾ ਕੀਤਾ ਅਤੇ ਫਿਰ ਕੁੱਟਮਾਰ ਸ਼ੁਰੂ ਕਰ ਦਿੱਤੀ । ਪੀੜਤਾਂ ਮੁਤਾਬਿਕ ਪਹਿਲਾਂ ਵੀ ਕਈ ਵਾਰ ਨਸ਼ੇੜੀਆਂ ਨਾਲ ਬਹਿਸਬਾਜ਼ੀ ਹੋ ਚੁੱਕੀ ਹੈ । ਪਰਿਵਾਰ ਨੇ ਕਿਹਾ ਉਹ ਘਰ ਦੇ ਬਾਹਰ ਨਸ਼ਾ ਵੇਚ ਦੇ ਹਨ ਕਈ ਵਾਰ ਉਨ੍ਹਾਂ ਨੂੰ ਰੋਕਿਆ ਅਤੇ ਟੋਕਿਆ ਪੁਲਿਸ ਨੂੰ ਵੀ ਇਤਲਾਹ ਕੀਤੀ ਪਰ ਕੁਝ ਨਹੀਂ ਹੋਇਆ ।
ਪੀਤ੍ਹਤ ਪਰਿਵਾਰ ਦਾ ਕਹਿਣਾ ਹੈ ਨਸ਼ੇੜੀਆਂ ਤੋਂ ਪੂਰਾ ਮੁਹੱਲਾ ਪਰੇਸ਼ਾਨ ਹੈ,ਪਰ ਕੋਈ ਕਲੇਸ਼ ਜਾਂ ਫਿਰ ਲੜਾਈ ਝਗੜਾ ਨਾ ਹੋਵੇ ਇਸ ਡਰ ਤੋਂ ਕੋਈ ਅੱਗੇ ਨਹੀਂ ਆਉਂਦਾ ਹੈ। ਅਸੀਂ ਇਨ੍ਹਾਂ ਨੂੰ ਰੋਕਿਆ ਤਾਂ ਸਾਡੇ ਖਿਲਾਫ ਹੀ ਜਾਨਲੇਵਾ ਹਮਲਾ ਕਰ ਦਿੱਤਾ। ਪੁਲਿਸ ਨੂੰ ਕਈ ਵਾਰ ਇਤਲਾਹ ਕੀਤੀ ਪਰ ਕੋਈ ਸੁਣਨ ਨੂੰ ਤਿਆਰ ਨਹੀਂ। ਨਸ਼ੇੜੀ ਧੜਲੇ ਨਾਲ ਨਸ਼ਾ ਵੇਚ ਰਹੇ ਹਨ ਪੁਲਿਸ ਚੁੱਪ ਹੈ ।