ਬਿਊਰੋ ਰਿਪੋਰਟ : ਮਣੀਪੁਰ ਹਿੱਸਾ ਦੇ ਵਿਚਾਲੇ ਔਰਤ ਨਾਲ ਛੇੜਖਾਨੀ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ । ਇਸ ਵਿੱਚ ਕਿਰਾਨੇ ਦੀ ਇੱਕ ਦੁਕਾਨ ਵਿੱਚ BSF ਦਾ ਜਵਾਨ ਔਰਤ ਨਾਲ ਛੇੜਖਾਨੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਨਫਾਲ ਦਾ ਇਹ ਵੀਡੀਓ 20 ਜੁਲਾਈ ਦਾ ਦੱਸਿਆ ਜਾ ਰਿਹਾ ਹੈ।
NDTV ਦੇ ਮੁਤਾਬਿਕ ਮੁਲਜ਼ਮ ਦੀ ਪਛਾਣ ਹੈੱਡ ਕਾਂਸਟੇਬਲ ਸਤੀਸ਼ ਪ੍ਰਸਾਦ ਦੇ ਰੂਪ ਵਿੱਚ ਹੋਈ ਹੈ । ਘਟਨਾ ਸਾਹਮਣੇ ਆਉਣ ਦੇ ਬਾਅਦ BSF ਨੇ ਮੁਲਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਪੂਰਾ ਮਾਮਲਾ ?
ਵੀਡੀਓ ਨੂੰ ਵੇਖਿਆ ਜਾ ਸਕਦਾ ਹੈ ਕਿ ਵਰਦੀ ਪਾਕੇ ਜਵਾਨ ਇੱਕ ਔਰਤ ਨਾਲ ਬਦਸਲੂਕੀ ਅਤੇ ਉਸ ਨੂੰ ਹੱਥ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ । ਜਵਾਨ ਦੇ ਕੋਲ ਰਾਇਫਲ ਵੀ ਹੈ । ਔਰਤ ਉਸ ਨੂੰ ਵਾਰ-ਵਾਰ ਟੋਕ ਦੀ ਹੈ । ਫਿਰ ਵੀ ਜਵਾਨ ਛੇੜਖਾਨੀ ਤੋਂ ਬਾਜ ਨਹੀਂ ਆਉਂਦਾ ਹੈ ।
https://twitter.com/SpeakMdAli/status/1683838705822498819?s=20
ਮਣੀਪੁਰ ਵਿੱਚ 2 ਔਰਤਾਂ ਨੂੰ ਬਿਨਾਂ ਕੱਪੜੇ ‘ਤੇ ਘੁਮਾਇਆ ਸੀ
19 ਜੁਲਾਈ ਨੂੰ ਮਣੀਪੁਰ ਵਿੱਚ 2 ਔਰਤਾਂ ਨੂੰ ਬਿਨਾਂ ਕੱਪੜੇ ਘੁਮਾਉਣ ਦਾ ਵੀਡੀਓ ਵਾਇਰਲ ਹੋਇਆ ਸੀ । ਸੋਸ਼ਲ ਮੀਡੀਆ #ManipurViolence ਤੋਂ ਇਹ ਵੀਡੀਓ ਪੋਸਟ ਕੀਤਾ ਗਿਆ ਸੀ । ITLF ਨੇ ਇਲਜ਼ਾਮ ਲਗਾਇਆ ਹੈ ਕਿ ਦੋਵੇ ਔਰਤਾਂ ਦੇ ਨਾਲ ਇੱਕ ਖੇਤ ਵਿੱਚ ਗੈਂਗਰੇਪ ਕੀਤਾ ਗਿਆ । ਇਹ ਘਟਨਾ ਇਨਫਾਲ ਤੋਂ ਤਕਰੀਬਨ 35 ਕਿਲੋਮੀਟਰ ਦੂਰ ਕਾਂਗਪੋਕਪੀ ਜ਼ਿਲ੍ਹੇ ਵਿੱਚ 4 ਮਈ ਨੂੰ ਹੋਈ ਸੀ । ਇੰਟਰਨੈੱਟ ਬੈਨ ਹੋਣ ਦੇ ਬਾਅਦ ਤਾਂ ਇਹ ਵੀਡੀਓ ਸਾਹਮਣੇ ਨਹੀਂ ਆਇਆ ਸੀ । ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਸੁਪਰੀਮ ਕੋਰਟ ਨੇ ਇਸ ਦਾ ਸਖਤ ਨੋਟਿਸ ਲਿਆ ਸੀ । ਅਦਾਲਤ ਨੇ ਤਾਂ ਚਿਤਾਵਨੀ ਦਿੱਤੀ ਸੀ ਕਿ ਜੇਕਰ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ ਤਾਂ ਅਸੀਂ ਲਵਾਂਗੇ । ਜਿਸ ਤੋਂ ਬਾਅਦ ਮਣੀਪੁਰ ਸਰਕਾਰ ਨੇ ਲਗਾਤਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਕਰ ਰਹੀ ਹੈ । ਪ੍ਰਧਾਨ ਮੰਤਰੀ ਨੇ ਇੱਥੋ ਤੱਕ ਕਿਹਾ ਸੀ ਕਿ ਮਣੀਪੁਰ ਦੀ ਘਟਨਾ ਨੇ 140 ਕਰੋੜ ਲੋਕਾਂ ਨੂੰ ਸ਼ਰਮਸਾਰ ਕਰ ਦਿੱਤਾ ਹੈ । ਮੇਰਾ ਦਿਲ ਗੁੱਸੇ ਨਾਲ ਭਰ ਗਿਆ ਹੈ । ਮਣੀਪੁਰ ਦੀਆਂ ਧੀਆਂ ਨਾਲ ਜੋ ਕੁਝ ਹੋਇਆ ਹੈ ਉਨ੍ਹਾਂ ਨੂੰ ਮੁਆਫ ਨਹੀਂ ਕੀਤਾ ਜਾ ਸਕਦਾ ਹੈ। ਉਧਰ ਮਣੀਪੁਰ ਦੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਮੁਲਜ਼ਮਾਂ ਨੂੰ ਮੌਤ ਦੀ ਸਜ਼ਾ ਸੁਣਾਵਾਂਗੇ ।