Punjab Sports

ਹਰਮਨਪ੍ਰੀਤ ‘ਤੇ ICC ਨੇ ਬੈਨ ਲਗਾਇਆ !

ਬਿਊਰੋ ਰਿਪੋਰਟ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਹਮੇਸ਼ਾ ਆਪਣੇ ਖੇਡ ਨਾਲ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ । ਪਰ ਬੰਗਲਾਦੇਸ਼ ਦੇ ਖਿਲਾਫ ਉਨ੍ਹਾਂ ਦੇ ਜਿਹੜੇ 2 ਵੀਡੀਓ ਸਾਹਮਣੇ ਆਏ ਹਨ ਉਸ ਤੋਂ ਬਾਅਦ ICC ਨੇ ਉਨ੍ਹਾਂ ਖਿਲਾਫ 2 ਮੈਚਾਂ ਦਾ ਬੈਨ ਲੱਗਾ ਦਿੱਤਾ ਹੈ । ਸਿਰਫ਼ ਇਨ੍ਹਾਂ ਹੀ ਨਹੀਂ ਉਹ ਸਾਬਕਾ ਭਾਰਤੀ ਕ੍ਰਿਕਟਰਾਂ ਦੇ ਨਿਸ਼ਾਨੇ ‘ਤੇ ਵੀ ਆ ਗਈ ਹਨ।। ਬੰਗਲਾਦੇਸ਼ ਵਿੱਚ ਖੇਡੀ ਗਈ ਵਨਡੇ ਸੀਰੀਜ਼ ਦੇ ਅਖੀਰਲੇ ਮੈਚ ਦੌਰਾਨ ਜਦੋਂ ਹਰਮਨਪ੍ਰੀਤ ਕੌਰ ਆਉਟ ਹੋਈ ਤਾਂ ਉਨ੍ਹਾਂ ਨੇ ਗੁੱਸੇ ਵਿੱਚ ਆਪਣਾ ਬੈਟ ਵਿਕਟਾਂ ਵਿੱਚ ਮਾਰਿਆ । ਦਰਅਸਲ ਉਹ ਅੰਪਾਇਰ ਦੇ ਫੈਸਲੇ ਤੋਂ ਖੁਸ਼ ਨਹੀਂ ਸਨ । ਉਨ੍ਹਾਂ ਨੂੰ ਅੰਪਾਇਰ ਨੇ LBW ਆਊਟ ਦਿੱਤਾ ਸੀ । ਪਰ ਹਰਮਨਪ੍ਰੀਤ ਕੌਰ ਦਾ ਦਾਅਵਾ ਕਿ ਬੈਟ ਨਾਲ ਗੇਂਦ ਲੱਗੀ ਹੈ। ਪਰ ਜਦੋਂ ਅੰਪਾਇਰ ਨੇ ਆਊਟ ਦਿੱਤਾ ਤਾਂ ਉਨ੍ਹਾਂ ਨੇ ਗੁੱਸੇ ਵਿੱਚ ਬੈਟ ਵਿਕਟਾਂ ਵਿੱਚ ਮਾਰਿਆ ਅਤੇ ਪਵੀਲਿਅਨ ਜਾਂਦੇ ਵੇਲੇ ਅੰਪਾਇਰ ਨਾਲ ਬਹਿਸ ਕਰਦੇ ਹੋਏ ਉਸ ਨੂੰ ਉਂਗਲ ਵਿਖਾਈ । ਇਹ ਮੈਚ ਭਾਰਤ ਹਾਰ ਗਿਆ ਅਤੇ ਸੀਰੀਜ਼ 1-1 ਨਾਲ ਟਾਈ ਯਾਨੀ ਬਰਾਬਰੀ ‘ਤੇ ਖਤਮ ਹੋਈ । ਪਰ ਹਰਮਨਪ੍ਰੀਤ ਦਾ ਗੁੱਸਾ ਇੱਥੇ ਹੀ ਸ਼ਾਂਤ ਨਹੀਂ ਹੋਇਆ ਉਨ੍ਹਾਂ ਨੇ ਜਦੋਂ ਭਾਰਤ ਅਤੇ ਬੰਗਾਲਦੇਸ਼ ਨੂੰ ਸਾਂਝੇ ਤੌਰ’ ਤੇ ਟਰਾਫੀ ਦਿੱਤੀ ਜਾ ਰਹੀ ਸੀ ਉਸ ਦੌਰਾਨ ਵੀ ਮਾੜੀ ਹਰਕਤ ਕੀਤੀ ।

ਟਰਾਫੀ ਲੈਣ ਅੰਪਾਇਰ ਨੂੰ ਬੁਲਾਇਆ

ਹਰਮਨਪ੍ਰੀਤ ਕੌਰ ਜਦੋਂ ਬੰਗਲਾਦੇਸ਼ ਦੀ ਕਪਤਾਨ ਦੇ ਨਾਲ ਸਾਂਝੇ ਤੌਰ ‘ਤੇ ਟਰਾਫੀ ਲੈ ਰਹੀ ਸੀ ਕਿ ਤਾਂ ਉਨ੍ਹਾਂ ਨੇ ਕਿਹਾ ‘ਅੰਪਾਇਕ ਨੂੰ ਵੀ ਇੱਥੇ ਬੁਲਾਉ,ਸਿਰਫ ਬੰਗਲਾਦੇਸ਼ ਦੀ ਕਪਤਾਨ ਹੀ ਇੱਥੇ ਕਿਉ ਹੈ। ਤੁਸੀਂ ਮੈਚ ਨੂੰ ਟਾਈ ਕਰਵਾਇਆ ਹੈ,ਅੰਪਾਇਰ ਨੇ ਤੁਹਾਡੇ ਲਈ ਇਹ ਕੀਤਾ ਹੈ । ਬੁਲਾਉ ਉਨ੍ਹਾਂ ਨੂੰ ਇੱਥੇ,ਸਾਡੀ ਉਨ੍ਹਾਂ ਦੇ ਨਾਲ ਚੰਗੀ ਫੋਟੋ ਆਵੇਗੀ’।

ਹਰਮਨਪ੍ਰੀਤ ਕੌਰ ਦੀ ਇਸ ਹਰਕਤ ਨੂੰ ਵੇਖ ਕੇ ਸਾਬਕਾ ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਡਾਇਨਾ ਐਡੁਲਜੀ ਨੇ ਕਿਹਾ ਹਰਮਨਪ੍ਰੀਤ ਕੌਰ ਦਾ ਇਹ ਵਤੀਰਾ ਨਾਕਾਬਿਲੇ ਬਰਦਾਸ਼ਤ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਕੋਈ ਖਿਡਾਰੀ ਕੌਮਾਂਤਰੀ ਕ੍ਰਿਕਟ ਵਿੱਚ ਅੰਪਾਇਰ ਦੇ ਗਲਤ ਫੈਸਲਾ ਨਾਲ ਆਊਟ ਹੋਇਆ ਹੋਵੇ, ਇਸ ਤੋਂ ਪਹਿਲਾਂ ਵੀ ਕਈ ਖਿਡਾਰੀਆਂ ਨਾਲ ਅਜਿਹਾ ਹੋਇਆ ਹੈ ਪਰ ਜਿਹੜੀ ਹਰਕਤ ਹਰਮਨਪ੍ਰੀਤ ਨੇ ਕੀਤੀ ਹੈ ਉਹ ਸਹੀ ਨਹੀਂ ਹੈ। ਉਹ ਆਪਣੇ ਸਾਥੀ ਅਤੇ ਜੂਨੀਅਰ ਖਿਡਾਰੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੀ ਹੈ । ICC ਨੇ ਉਨ੍ਹਾਂ ਖਿਲਾਫ ਜਿਹੜਾ ਬੈਨ ਲਗਾਇਆ ਹੈ ਉਹ ਬਿਲਕੁਲ ਸਹੀ ਹੈ।

ਸਾਬਕਾ ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਡਾਇਨਾ ਦਾ ਕਹਿਣਾ ਹੈ ਕਿ BCCI ਨੇ ਮਹਿਕਾ ਕ੍ਰਿਕਟ ਟੀਮ ਨੂੰ ਬਹੁਤ ਕੁਝ ਦਿੱਤਾ ਪਰ ਇਸ ਦੇ ਬਾਵਜੂਦ ਉਹ ਆਪਣਾ ਪ੍ਰਦਰਸ਼ਨ ਨਹੀਂ ਸੁਧਾਰ ਰਹੀ ਹੈ । ਬੰਗਲਾਦੇਸ਼ ਵਿੱਚ ਹਾਰ ਤੋਂ ਬਾਅਦ ਹਰਮਨਪ੍ਰੀਤ ਨੇ ਜਿਹੜੀ ਹਰਕਤ ਕੀਤੀ ਹੈ ਉਹ ਉਸ ਦੀ ਬੌਖਲਾਹਟ ਦਾ ਹੀ ਨਤੀਜਾ ਹੈ। ਡਾਇਨਾ ਨੇ ਕਿਹਾ ਮਹਿਲਾ ਕ੍ਰਿਕਟ ਟੀਮ ਨੂੰ ਇੱਕ ਪਰਮਾਨੈਂਟ ਕੋਚ ਅਤੇ ਸਟਾਫ ਦੀ ਜ਼ਰੂਰਤ ਹੈ ਜਿਸ ਦੀ ਵਜ੍ਹਾ ਕਰਕੇ ਟੀਮ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।