Punjab

ਫਿਰ ਇੱਕ ਹੋਰ AAP MLA ਵਿਵਾਦਾਂ ‘ਚ !

ਬਿਊਰੋ ਰਿਪੋਰਟ : ਪੰਜਾਬ ਆਪ ਦਾ ਇੱਕ ਹੋਰ ਵਿਧਾਇਕ ਵਿਵਾਦਾਂ ਵਿੱਚ ਘਿਰ ਦਾ ਹੋਇਆ ਨਜ਼ਰ ਆ ਰਿਹਾ ਹੈ । ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਇਸ ਵੀਡੀਓ ਵਿੱਚ ਅਮੋਲਕ ਸਿੰਘ ਚੰਡੀਗੜ੍ਹ ਟਰੈਫਿਕ ਪੁਲਿਸ ਦੇ ਜਵਾਨ ਨਾਲ ਉਲਝ ਦੇ ਹੋਏ ਨਜ਼ਰ ਆ ਰਹੇ ਹਨ । ਇਲਜ਼ਾਮ ਹੈ ਕਿ ਉਨ੍ਹਾਂ ਨੇ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਅਤੇ ਵੀਡੀਓ ਬਣਾ ਰਹੇ ਮੁਲਾਜ਼ਮ ਦਾ ਜ਼ਬਰਨ ਕੈਮਰਾ ਬੰਦ ਕਰਵਾਉਂਦੇ ਹੋਏ ਹੱਥੋਪਾਈ ਵੀ ਕੀਤੀ । ਟਰੈਫਿਕ ਪੁਲਿਸ ਮੁਲਾਜ਼ਮ ਨੇ ਇਲਜ਼ਾਮ ਲਗਾਇਆ ਹੈ ਉਸ ਨੂੰ ਵਿਧਾਇਕ ਵੱਲੋਂ ਗਾਲ ਵੀ ਕੱਢੀ ਗਈ । ਉਧਰ ਵੀਡੀਓ ਵਾਇਰਲ ਹੋਣ ਦੇ ਬਾਅਦ ਕਾਂਗਰਸ ਅਤੇ ਅਕਾਲੀ ਦਲ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ । ਚੰਡੀਗੜ੍ਹ ਪੁਲਿਸ ਨੇ ਵਿਧਾਇਕ ‘ਤੇ ਐਕਸ਼ਨ ਦੀ ਮੰਗ ਕੀਤੀ ਹੈ ।

ਵਾਇਰਲ ਹੋ ਰਿਹਾ ਵੀਡੀਓ ਚੰਡੀਗੜ੍ਹ ਦੇ ਸੈਕਟਰ 17 ਅਤੇ ਸੈਕਟਰ 35 ਦੀ ਡਿਵਾਇਡਿੰਗ ਰੋਡ ਦਾ ਹੈ । ਇਸ ਵਿੱਚ AAP ਵਿਧਾਇਕ ਅਮੋਲਕ ਸਿੰਘ ਆਪਣੀ ਕਾਰ ਵਿੱਚ ਬੈਠੇ ਹੋਏ ਵਿਖਾਈ ਦੇ ਰਹੇ ਹਨ। ਵੀਡੀਓ ਦੀ ਸ਼ੁਰੂਆਤ ਵਿੱਚ ਪੁਲਿਸ ਮੁਲਾਜ਼ਮ ਕਹਿੰਦਾ ਹੈ ਕਿ ਤੁਸੀਂ ਆਪ ਵਿਧਾਇਕ ਹੋਵੋਗੇ ਪਰ ਅਸੀਂ ਡਿਊਟੀ ‘ਤੇ ਹਾਂ। ਪੁਲਿਸ ਮੁਲਾਜ਼ਮ ਪੁੱਛ ਦਾ ਹੈ ਕਿ ਉਸ ਨੇ ਕੀ ਗਲਤ ਕਿਹਾ ਜਾਂ ਕਿਹੜੀ ਗਾਲ ਕੱਢੀ ਹੈ ? ਇਸ ‘ਤੇ ਗੱਡੀ ਵਿੱਚ ਬੈਠੇ ਵਿਧਾਇਕ ਨੇ ਤਮੀਜ ਨਾਲ ਨਾ ਬੋਲਣ ਦੀ ਗੱਲ ਕਹੀ । ਇਸ ਦੇ ਬਾਅਦ ਦੋਵਾਂ ਵਿੱਚ ਤਲਖੀ ਵੱਧ ਗਈ ਅਤੇ ਵਿਧਾਇਕ ਅਮੋਲਕ ਸਿੰਘ ਨੇ ਪੁਲਿਸ ਦੇ ਮੋਬਾਈਲ ਫੋਨ ‘ਤੇ ਹੱਥ ਮਾਰਕੇ ਡਿੱਗਾ ਦਿੱਤਾ । ਇਸ ਤੋਂ ਬਾਅਦ ਵੀਡੀਓ ਵਿੱਚ ਗਾਲਾਂ ਦੇਣ ਅਤੇ ਪਤਨੀ ਨਾਲ ਮਾੜਾ ਵਤੀਰਾ ਕਰਨ ਦੀ ਗੱਲ ਸੁਣਾਈ ਦੇ ਰਹੀ ਹੈ ।

ਪਹਿਲਾਂ ਵੀ ਕੀਤਾ ਗਿਆ ਪਰੇਸ਼ਾਨ

AAP ਵਿਧਾਇਕ ਅਮੋਲਕ ਸਿੰਘ ਨੇ ਦੱਸਿਆ ਕਿ ਇਹ ਘਟਨਾ ਸੈਕਟਰ 7/35 ਦੇ ਵਿੱਚ ਵਾਲੀ ਸੜਕ ਦੀ ਹੈ । ਉਹ ਕਿਧਰੇ ਜਾ ਰਹੇ ਸਨ ਕਿ ਰਸਤੇ ਵਿੱਚ ਚੰਡੀਗੜ੍ਹ ਟਰੈਫਿਕ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ ਅਤੇ ਉਹ ਰੁੱਕ ਗਏ । ਜਦੋਂ ਉਨ੍ਹਾਂ ਦਾ ਗੰਨਮੈਨ ਹੇਠਾਂ ਉਤਰਿਆ ਅਤੇ ਨਾਕੇ ‘ਤੇ ਖੜੇ ਪੁਲਿਸ ਮੁਲਾਜ਼ਮਾਂ ਨੂੰ ਆਪਣਾ ID ਵਿਖਾਉਂਦੇ ਹੋਏ ਕਹਿਣ ਲੱਗਿਆ ਕਿ ਵਿਧਾਇਕ ਸਾਹਿਬ ਹਨ । ਤਾਂ ਨਾਕੇ ‘ਤੇ ਖੜੇ ਚੰਡੀਗੜ੍ਹ ਟਰੈਫਿਕ ਪੁਲਿਸ ਦੇ ਜਵਾਨ ਮਾੜੀ ਤਰ੍ਹਾਂ ਪੇਸ਼ ਆਇਆ ਅਤੇ ਕਿਹਾ ਫਿਰ ਕੀ ਹੋ ਗਿਆ । ਅਜਿਹੇ ਬਹੁਤ ਚੱਲ ਦੇ ਹਨ ਇੱਥੇ ।

ਅਮੋਲਕ ਸਿੰਘ ਨੇ ਦੱਸਿਆ ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਨੇ ਬਹਿਸ ਸ਼ੁਰੂ ਕਰ ਦਿੱਤੀ ਅਤੇ ਮੋਬਾਈਨ ਮੇਰੇ ਮੂੰਹ ਦੇ ਬਿਲਕੁਲ ਕਰੀਬ ਲੈ ਆਇਆ । ਜਿਸ ਤੋਂ ਬਾਅਦ ਮੈਂ ਮੋਬਾਈਲ ਪਿੱਛੇ ਕਰ ਦਿੱਤਾ । ਵਿਧਾਇਕ ਮੁਤਾਬਿਕ ਇਸ ਦੇ ਬਾਅਦ ਨਾਕੇ ਵਿੱਚ ਖੜੇ ਦੂਜੇ ਪੁਲਿਸ ਮੁਲਾਜ਼ਮ ਨੇ ਆਪਣੇ ਸਾਥੀ ਦੇ ਮਾੜੇ ਵਤੀਰੇ ਲਈ ਮੁਆਫੀ ਮੰਗੀ ਅਤੇ ਕਿਹਾ BP ਹਾਈ ਹੋ ਜਾਣ ‘ਤੇ ਉਹ ਅਜਿਹੀ ਹਰਕਤ ਕਰ ਦਿੰਦਾ ਹੈ । ਅਮੋਲਕ ਸਿੰਘ ਦੇ ਮੁਤਾਬਿਕ ਕੁਝ ਦਿਨ ਪਹਿਲਾਂ ਉਹ ਆਪਣੀ ਵਾਇਫ ਦੇ ਨਾਲ ਜਾ ਰਹੇ ਸੀ ਤਾਂ ਵੀ ਉਸੇ ਪੁਲਿਸ ਜਵਾਨ ਨੇ ਗਲਤ ਤਰੀਕੇ ਨਾਲ ਬਿਨਾਂ ਕੁਝ ਦੱਸੇ ਅੱਧਾ ਘੰਟਾ ਖੜੇ ਰੱਖਿਆ ਸੀ । ਆਪ ਵਿਧਾਇਕ ਨੇ ਕਿਹਾ ਕਿ ਮੈ ਇਸ ਬਾਰੇ ਚੰਡੀਗਰ੍ਹ ਪੁਲਿਸ ਦੇ SSP ਨੂੰ ਇਤਲਾਹ ਦਿੱਤੀ ਸੀ । ਉਨ੍ਹਾਂ ਨੇ ਪੁਲਿਸ ਮੁਲਾਜ਼ਮ ਦੀ ਸ਼ਿਕਾਇਤ ਨਹੀਂ ਕੀਤਾ ਸੀ ਪਰ SSP ਨੂੰ ਦੱਸ ਦਿੱਤਾ ।

ਕਾਂਗਰਸ ਨੇ AAP ‘ਤੇ ਨਿਸ਼ਾਨਾ ਲਗਾਇਆ

ਉਧਰ AAP ਵਿਧਾਇਕ ਦਾ ਵੀਡੀਓ ਵਾਇਰਲ ਹੋਣ ਦੇ ਬਾਅਦ ਕਾਂਗਰਸ ਨੇ ਪੰਜਾਬ ਸਰਾਕਰ ‘ਤੇ ਨਿਸ਼ਾਨਾ ਲਗਾਇਆ ਹੈ । ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਚੰਡੀਗੜ੍ਹ ਪੁਲਿਸ ਅਤੇ ਡੀਜੀਪੀ ਨੂੰ ਟਵੀਟ ਕਰਦੇ ਹੋਏ ਵਿਧਾਇਕ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

ਖਹਿਰਾ ਨੇ ਟਵੀਟ ਕਰਕੇ ਕਿਹਾ । ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਅਪਮਾਨਜਨਕ ਵਤੀਰਾ । ਵਿਧਾਇਕ ਅਮੋਲਕ ਸਿੰਘ ਨੂੰ ਚੰਡੀਗੜ੍ਹ ਪੁਲਿਸ ਦੇ ਇੱਕ ਪੁਲਿਸ ਅਧਿਕਾਰੀ ਨਾਲ ਮਾੜਾ ਵਤੀਰਾ ਕਰਦੇ ਵੇਖਿਆ ਗਿਆ । ਮੈਂ ਹੈਰਾਨ ਹਾਂ ਕਿ ਡੀਜੀਪੀ ਚੰਡੀਗੜ੍ਹ ਅਤੇ ਐੱਸਐੱਸਪੀ ਅਜਿਹੇ ਸਿਆਸੀ ਆਗੂ ਦੇ ਖਿਲਾਫ FIR ਦਰਜ ਕਰਨ ਤੋਂ ਕਿਉਂ ਪਰਹੇਜ਼ ਕਰ ਰਹੇ ਹਨ। ਜੇਕਰ ਅਧਿਕਾਰੀ ਆਪਣੇ ਸਨਮਾਨ ਦੀ ਰੱਖਿਆ ਨਹੀਂ ਕਰ ਸਕਦੇ ਹਨ ਤਾਂ ਆਪਣੇ ਸੀਨੀਅਰ ਦੇ ਹੁਕਮਾਂ ਦਾ ਪਾਲਨ ਕਿਵੇਂ ਕਰਨਗੇ । ਮੈਂ ਉਨ੍ਹਾਂ ਦੇ ਖਿਲਾਫ਼ ਕਾਰਵਾਹੀ ਦੀ ਬੇਨਤੀ ਕਰਦਾ ਹਾਂ।

ਬਿਕਰਮ ਸਿੰਘ ਮਜੀਠੀਆ ਨੇ AAP ਨੂੰ ਘੇਰਿਆ

ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਇਸ ਵੀਡੀਓ ਦੇ ਬਾਅਦ AAP ਨੂੰ ਘੇਰਿਆ । ਬਿਕਰਮ ਸਿੰਘ ਮਜੀਠੀਆ ਨੇ ਕਿਹਾ AAP ਵਿਧਾਇਕ ਅਮੋਲਕ ਸਿੰਘ ਨੇ ਚੰਡੀਗੜ੍ਹ ਪੁਲਿਸ ਅਧਿਕਾਰੀ ਨਾਲ ਮਾੜੀ ਹਰਕਤ ਕੀਤੀ ਹੈ । ਆਮ ਆਦਮੀ ਪਾਰਟੀ ਨੇ ਕੀ ਇਸੇ ਬਦਲਾਅ ਦਾ ਵਾਅਦਾ ਕੀਤਾ ਸੀ ।

ਇਸ ਵਿਚਾਲੇ ਅਮੋਲਕ ਸਿੰਘ ਨੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ‘ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਉਹ ਆਪਣਾ ਸਮਾਂ ਭੁੱਲ ਚੁੱਕੇ ਹਨ। ਜਦੋਂ 2017 ਤੋਂ 2022 ਦੇ ਵਿਚਾਲੇ ਪ੍ਰੈਸ ਕਾਂਫਰੰਸ ਵਿੱਚ ਮੁੱਖ ਮੰਤਰੀਆਂ ਨੂੰ ਗਾਲਾਂ ਦੇਣ ਲੱਗੇ ਸਨ। ਖਹਿਰਾ ਕਦੇ ਕਾਰ ਅਤੇ ਵੀਡੀਓ ਵਰਗੇ ਮੁੱਦੇ ਚੁੱਕ ਦੇ ਹਨ । ਇਸ ਦੀ ਥਾਂ ਉਨ੍ਹਾਂ ਨੂੰ ਪੰਜਾਬੀਆਂ ਬਾਰੇ ਸੋਚਣਾ ਚਾਹੀਦਾ ਹੈ । ਜਦੋਂ ਹੜ ਦੌਰਾਨ ਪੰਜਾਬ ਡੁੱਬ ਰਿਹਾ ਹੈ ਤਾਂ ਖਹਿਰ ਸਾਹਬ ਘਰ ਤੋਂ ਨਿਕਲੇ ਹੀ ਨਹੀਂ ਆਪਣੇ ਆਪ ਨੂੰ ਬਿਮਾਰ ਦੱਸ ਰਹੇ ਹਨ ।