India

ਦੇਸ਼ ਦੇ ਸਰਕਾਰੀ ਤੇ ਪ੍ਰਾਈਵੇਟ ਕਰੋੜਾਂ ਮੁਲਾਜ਼ਮਾਂ ਲਈ ਬਹੁਤ ਵੱਡੀ ਖੁਸ਼ਖਬਰੀ ! 1 ਲੱਖ ‘ਤੇ ਮਿਲਣਗੇ 8,150 ਰੁਪਏ

ਬਿਊਰੋ ਰਿਪੋਰਟ : ਕਰੋੜਾਂ ਸਰਕਾਰੀ ਅਤੇ ਪ੍ਰਾਈਵੇਟ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਲਈ ਵੱਡੀ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ । ਸਰਕਾਰ ਨੇ 2022-2023 ਦੇ ਲਈ PF ਯਾਨੀ ਪ੍ਰੋਵਿਡੈਂਟ ਫੰਡ ਦੀ ਵਿਆਜ ਦਰ ਵਧਾ ਦਿੱਤੀ ਹੈ। ਹੁਣ 8.15 ਫੀਸਦੀ ਦੇ ਹਿਸਾਬ ਨਾਲ PF ‘ਤੇ ਵਿਆਜ ਮਿਲੇਗਾ । EPFO ਨੇ ਵਿਆਜ ਦਰਾਂ ਵਿੱਚ 0.05 ਫੀਸਦੀ ਦਾ ਵਾਧਾ ਕਰਨ ਦੀ ਸਿਫਾਰਿਸ਼ ਕੀਤ ਸੀ ਜਿਸ ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ । ਯਾਨੀ 1 ਲੱਖ ਰੁਪਏ ਜਮਾ ‘ਤੇ ਤੁਹਾਨੂੰ ਹਰ ਸਾਲ 8,150 ਰੁਪਏ ਦਾ ਵਿਆਜ ਮਿਲੇਗਾ । EPFO ਨੇ 24 ਜੁਲਾਈ ਨੂੰ ਇਸ ਦੇ ਨਿਰਦੇਸ਼ ਦੇ ਦਿੱਤੇ ਹਨ ।

ਦੇਸ਼ ਵਿੱਚ 6 ਕਰੋੜ ਤੋਂ ਜ਼ਿਆਦਾ ਮੁਲਾਜ਼ਮ PF ਦੇ ਦਾਇਰੇ ਵਿੱਚ ਆਉਂਦੇ ਹਨ। EPFO ਐਕਟ ਦੇ ਤਹਿਤ ਮੁਲਾਜ਼ਮਾਂ ਨੂੰ ਬੇਕਿਸ ਤਨਖਾਹ + DA ਦਾ 12% PF ਅਕਾਉਂਟ ਵਿੱਚ ਜਾਂਦਾ ਹੈ । ਕੰਪਨੀ ਵੀ ਮੁਲਾਜ਼ਮਾਂ ਦੀ ਬੇਸਿਕ ਸੈਲਰੀ + DA ਦਾ 12% ਹਿੱਸਾ ਪਾਉਂਦੀ ਹੈ । ਕੰਪਨੀ ਦੇ 12% ਦੇ ਵਿੱਚੋ 3.67% PF ਅਕਾਉਂਟ ਵਿੱਚ ਜਾਂਦਾ ਹੈ ਜਦਕਿ ਬਾਕੀ 8.33% ਪੈਨਸ਼ਨ ਸਕੀਮ ਵਿੱਚ ਚੱਲਾ ਜਾਂਦਾ ਹੈ ।

1952 ਵਿੱਚ 3% ਵਿਆਜ ਨਾਲ ਸ਼ੁਰੂਆਤ ਹੋਈ ਸੀ

1952 ਵਿੱਚ PF ‘ਤੇ ਵਿਆਜ ਦਰ ਸਿਰਫ਼ 3% ਸੀ। ਹਾਲਾਂਕਿ ਇਸ ਦੇ ਬਾਅਦ ਇਸ ਵਿੱਚ ਵਾਧਾ ਹੁੰਦਾ ਗਿਆ । ਪਹਿਲੀ ਵਾਰ 1972 ਵਿੱਚ ਇਹ 6% ਦੇ ਉੱਤੇ ਪਹੁੰਚੀ ਸੀ । 1984 ਵਿੱਚ ਇਹ 10% ਪਾਰ ਕਰ ਗਈ ਸੀ । PF ਧਾਰਕਾਂ ਦੇ ਲਈ ਸਭ ਤੋਂ ਚੰਗਾ ਸਮਾਂ 1989 ਤੋਂ 1999 ਤੱਕ ਸੀ ।

ਇਸ ਦੌਰਾਨ PF ‘ਤੇ 12% ਵਿਆਜ ਮਿਲ ਦਾ ਸੀ । ਇਸ ਦੇ ਬਾਅਦ ਵਿਆਜ ਦਰ ਲਗਾਤਾਰ ਡਿੱਗਣੀ ਸ਼ੁਰੂ ਹੋ ਗਈ । 1999 ਦੇ ਬਾਅਦ ਵਿਆਜ ਦਰ ਕਦੇ ਵੀ 10% ਦੇ ਕਰੀਬ ਨਹੀਂ ਪਹੁੰਚੀ ਸੀ । 2001 ਦੇ ਬਾਅਦ ਇਹ 9.50% ਦੇ ਹੇਠਾਂ ਹੀ ਰਹੀ। 7 ਸਾਲਾ ਦੌਰਾਨ ਇਹ 8.5% ਤੋਂ ਘੱਟ ਹੀ ਰਹੀ ।

ਇਹ ਸਮਝੋ ਕੀ ਹੁਣ PF ਕਿੰਨਾਂ ਜ਼ਿਆਦਾ ਮਿਲੇਗਾ

ਮਨ ਲਿਓ ਕੀ ਤੁਹਾਡੇ PF ਅਕਾਉਂਟ ਵਿੱਚ 31 ਮਾਰਚ 2023 ਤੱਕ ਕੁੱਲ 5 ਲੱਖ ਰੁਪਏ ਜਮਾ ਹਨ । ਅਜਿਹੇ ਵਿੱਚ ਜੇਕਰ ਤੁਹਾਨੂੰ 8.10% ਦੀ ਦਰ ਨਾਲ ਵਿਆਜ ਮਿਲਦਾ ਹੈ ਤਾਂ ਤੁਹਾਨੂੰ 5 ਲੱਖ ‘ਤੇ 40,500 ਰੁਪਏ ਵਿਆਜ ਦੇ ਰੂਪ ਵਿੱਚ ਮਿਲ ਦੇ ਰਹਿਣਗੇ । ਪਰ ਵਿਆਜ ਦਰ ਵਿੱਚ ਵਾਧਾ 8.15% ਹੋਣ ਦੇ ਬਾਅਦ ਹੁਣ ਤੁਹਾਨੂੰ 40,750 ਰੁਪਏ ਵਿਆਜ ਮਿਲੇਗਾ ।

ਫਾਈਨਾਸ਼ੀਅਲ ਸਾਲ ਦੇ ਅਖੀਰ ਵਿੱਚ ਤੈਅ ਹੁੰਦੀ ਹੈ ਵਿਆਜ ਦਰ

PF ਵਿੱਚ ਵਿਆਜ ਦਰ ਦੇ ਫੈਸਲੇ ਲਈ ਸਭ ਤੋਂ ਪਹਿਲਾਂ ਫਾਇਨਾਂਸ ਇਨਵੈਸਟਮੈਂਟ ਐਂਡ ਆਡਿਟ ਕਮੇਟੀ ਦੀ ਬੈਠਕ ਹੁੰਦੀ ਹੈ। ਇਹ ਇੱਕ ਫਾਇਨੈਸ਼ੀਅਲ ਈਅਰ ਵਿੱਚ ਜਮਾ ਪੈਸਿਆਂ ਦੇ ਬਾਰੇ ਵਿੱਚ ਹਿਸਾਬ ਦਿੰਦੀ ਹੈ। ਇਸ ਦੇ ਬਾਅਦ CBT ਦੀ ਬੈਠਕ ਹੁੰਦੀ ਹੈ । ਜਿਸ ਵਿੱਚ ਵਿੱਤ ਮੰਤਾਰਾਲਾ ਦੀ ਸਹਿਮਤੀ ਦੇ ਬਾਅਦ ਵਿਆਜ ਦਰਾਂ ਨੂੰ ਲਾਗੂ ਕੀਤਾ ਜਾਂਦਾ ਹੈ । ਵਿਆਜ ਦਰ ਦਾ ਫੈਸਲਾ ਫਾਇਨੈਂਸ਼ੀਅਲ ਸਾਲ ਦੇ ਅਖੀਰ ਵਿੱਚ ਹੁੰਦਾ ਹੈ ।