ਦਿੱਲੀ-ਅੰਮ੍ਰਿਤਸਰ ਵਿਚਾਲੇ ਚੱਲ ਰਹੀ ਵੀਆਈਪੀ ਟਰੇਨ ਸ਼ਤਾਬਦੀ ਐਕਸਪ੍ਰੈੱਸ ‘ਤੇ ਐਤਵਾਰ ਰਾਤ ਪਥਰਾਅ ਕੀਤਾ ਗਿਆ। ਇਸ ਕਾਰਨ ਟਰੇਨ ਦੀਆਂ 2 ਬੋਗੀਆਂ ਦੇ ਸ਼ੀਸ਼ੇ ਟੁੱਟ ਗਏ, ਹਾਲਾਂਕਿ ਪਥਰਾਅ ਕਾਰਨ ਕਿਸੇ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਟਰੇਨ ‘ਚ ਬੈਠੇ ਯਾਤਰੀਆਂ ਨੇ ਇਸ ਦੀ ਸ਼ਿਕਾਇਤ RPF ਨੂੰ ਕੀਤੀ, ਜਿਸ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ ਰਾਤ ਕਰੀਬ 10 ਵਜੇ ਦਿੱਲੀ ਤੋਂ ਆ ਰਹੀ ਸ਼ਤਾਬਦੀ ਟਰੇਨ ਨੰਬਰ 12013 ਨਾਲ ਵਾਪਰੀ। ਟਰੇਨ ਕਰੀਬ 20 ਮਿੰਟ ਲੇਟ ਸੀ, ਜਿਸ ਕਾਰਨ ਰਾਤ ਸਮੇਂ ਲੁਧਿਆਣਾ ਆਊਟਰ ‘ਤੇ ਇਸ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਸੀ। ਇਸ ਦੌਰਾਨ ਅਣਪਛਾਤੇ ਲੋਕਾਂ ਨੇ ਟਰੇਨ ‘ਤੇ ਪਥਰਾਅ ਸ਼ੁਰੂ ਕਰ ਦਿੱਤਾ।
ਟਰੇਨ ਦੇ ਐਗਜ਼ੀਕਿਊਟਿਵ ਕਲਾਸ ਕੋਚ K1 ਅਤੇ C13 ਦੇ ਸ਼ੀਸ਼ੇ ਟੁੱਟ ਗਏ। ਪਥਰਾਅ ਤੋਂ ਬਾਅਦ ਬੋਗੀਆਂ ‘ਚ ਬੈਠੇ ਯਾਤਰੀ ਡਰ ਗਏ। ਲੋਕਾਂ ਨੇ ਇਸ ਦੀ ਸੂਚਨਾ RPF ਨੂੰ ਦਿੱਤੀ। ਕਰੀਬ 5 ਮਿੰਟ ਰੁਕਣ ਤੋਂ ਬਾਅਦ ਟਰੇਨ ਅੱਗੇ ਵਧੀ। ਪਥਰਾਅ ਤੋਂ ਬਾਅਦ ਬੋਗੀਆਂ ‘ਚ ਬੈਠੇ ਯਾਤਰੀ ਡਰ ਗਏ। ਲੋਕਾਂ ਨੇ ਇਸ ਦੀ ਸੂਚਨਾ ਆਰਪੀਐਫ ਨੂੰ ਦਿੱਤੀ। ਕਰੀਬ 5 ਮਿੰਟ ਰੁਕਣ ਤੋਂ ਬਾਅਦ ਜਦੋਂ ਟਰੇਨ ਅੱਗੇ ਵਧੀ ਤਾਂ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ।
ਰੇਲ ਗੱਡੀ ‘ਤੇ ਪਥਰਾਅ ਦੀ ਇਹ ਘਟਨਾ ਕੋਈ ਨਵੀਂ ਨਹੀਂ ਹੈ। ਅਜਿਹੀਆਂ ਘਟਨਾਵਾਂ ਕਈ ਵਾਰ ਵਾਪਰ ਚੁੱਕੀਆਂ ਹਨ। ਦੋ ਮਹੀਨੇ ਪਹਿਲਾਂ ਬਿਆਸ ਨੇੜੇ ਮੁੰਬਈ ਤੋਂ ਅੰਮ੍ਰਿਤਸਰ ਆ ਰਹੀ ਹਰਿਮੰਦਰ ਸਾਹਿਬ ਮੇਲ ‘ਤੇ ਪਥਰਾਅ ਕੀਤਾ ਗਿਆ ਸੀ, ਜਿਸ ਕਾਰਨ ਏਸੀ ਕੋਚ ਦੀਆਂ 2 ਬੋਗੀਆਂ ਦੇ ਸ਼ੀਸ਼ੇ ਟੁੱਟ ਗਏ ਸਨ। ਫਿਰ ਵੀ ਜਾਂਚ ਸ਼ੁਰੂ ਹੋ ਗਈ ਪਰ ਪੁਲਿਸ ਮੁਲਜ਼ਮਾਂ ਤੱਕ ਨਹੀਂ ਪਹੁੰਚ ਸਕੀ।