Punjab

ਨਿਹੰਗਾਂ ਦੇ ਬਾਣੇ ‘ਚ ਭੇਖੀਆਂ ਦੀ ਪਤੀ-ਪਤਨੀ ਨਾਲ ਮਾੜੀ ਕਰਤੂਤ !

ਬਿਊਰੋ ਰਿਪੋਰਟ : ਜਲੰਧਰ-ਲੁਧਿਆਣਾ ਹਾਈਵੇਅ ‘ਤੇ ਫਗਵਾੜਾ ਵਿੱਚ ਪਤੀ-ਪਤਨੀ ਨਾਲ ਪਹਿਲਾਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਫਿਰ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ । ਇਹ ਹਰਕਤ ਕਰਨ ਵਾਲੇ 8 ਤੋਂ 9 ਲੋਕ ਸਨ । ਜ਼ਿਆਦਾਤਰ ਲੋਕਾਂ ਨੇ ਨਿਹੰਗਾਂ ਦਾ ਭੇਸ ਧਾਰਿਆ ਹੋਇਆ ਸੀ । ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ । ਸਾਰੀ ਵਾਰਦਾਤ ਘਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋਈ ਹੈ ।

ਇਹ ਵਾਰਦਾਤ ਫਗਵਾੜਾ ਦੇ ਖੋਤੜਾ ਰੋਡ ਵਿੱਚ ਪਰਮ ਨਗਰ ਵਿੱਚ ਹੋਈ ਹੈ। ਅਗਵਾ ਦੀ ਵਾਰਦਾਤ ਦੇ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪਤੀ ਅਤੇ ਪਤਨੀ ਦੀ ਪਛਾਣ ਸੋਨੀ ਅਤੇ ਜੋਤੀ ਦੇ ਰੂਪ ਵਿੱਚ ਹੋਈ ਹੈ । ਅਗਵਾ ਕਰਨ ਦੇ ਲਈ 2 ਗੱਡੀਆਂ ਪਿੱਕਅੱਪ ਜੀਪ ਅਤੇ ਕਾਰ ਵਿੱਚ ਸਵਾਰ ਹੋਕੇ ਆਏ ਸਨ । ਮੁਲਜ਼ਮਾਂ ਨੇ ਘਰ ਵਿੱਚ ਭੰਨ-ਤੋੜ ਕੀਤੀ ਸੀ ਅਤੇ ਅਗਵਾ ਕਰਨ ਤੋਂ ਪਹਿਲਾਂ ਪਤੀ-ਪਤਨੀ ਨਾਲ ਕੁੱਟਮਾਰ ਵੀ ਕੀਤੀ ਸੀ ।

ਦਰਵਾਜ਼ੇ ਤੋੜ ਕੇ ਘਰ ਦੇ ਅੰਦਰ ਵੜੇ ਅਗਵਾਕਾਰ

ਮੌਕੇ ‘ਤੇ ਘਰ ਵਿੱਚ 2 ਦਰਵਾਜ਼ੇ ਟੁੱਟੇ ਹੋਏ ਮਿਲੇ ਸਨ। ਨਿਹੰਗ ਸਿੰਘ ਜੋ ਕਿ ਦੀਵਾਰ ਦੇ ਉੱਤੇ ਚੜ ਕੇ ਕੋਠੀ ਦੀ ਦੂਜੀ ਮੰਜ਼ਿਲ ‘ਤੇ ਆਏ ਇੱਥੇ ਉਨ੍ਹਾਂ ਨੇ ਤੇਜ਼ਧਾਰ ਹਥਿਆਰ ਦੇ ਨਾਲ ਦਰਵਾਜ਼ਾ ਤੋੜਿਆ । ਪਤੀ-ਪਤਨੀ ਅੰਦਰ ਕਮਰੇ ਵਿੱਚ ਦਰਵਾਜ਼ਾ ਲੱਗਾਕੇ ਛੁੱਪੇ ਹੋਏ ਸਨ । ਨਿਹੰਗ ਸਿੰਘ ਕਮਰੇ ਦੇ ਬਾਹਰ ਪਹੁੰਚੇ ਅਤੇ ਇੱਥੇ ਹੀ ਉਨ੍ਹਾਂ ਨੇ ਦਰਵਾਜ਼ਾ ਤੋੜਿਆ । ਇਸ ਦੇ ਬਾਅਦ ਇੱਕ ਨਿਹੰਗ ਹੇਠਾਂ ਗਿਆ ਉਸ ਨੇ ਮੇਨ ਦਰਵਾਜ਼ਾ ਖੋਲਿਆ । ਜਿਸ ਦੇ ਬਾਅਦ ਹੋਰ ਵੀ ਅਗਵਾਕਾਰ ਘਰ ਵਿੱਚ ਦਾਖਲ ਹੋਏ ।

ਕਮਰੇ ਦੇ ਅੰਦਰ ਲੁੱਕੇ ਪਤੀ-ਪਤਨੀ ਨੂੰ ਦਰਵਾਜ਼ਾ ਕੇ ਬਾਹਰ ਕੱਢਿਆ ਗਿਆ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਸਾਰੀਆਂ ਹੱਦਾਂ ਪਾਰ ਕੀਤੀਆਂ ਗਈਆਂ । ਸਾਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋਈ ਹੈ । ਇਤਲਾਹ ਮਿਲ ਦੇ ਹੀ SHO ਅਮਨਦੀਪ ਨਾਹਰ ਪੁਲਿਸ ਫੋਰਸ ਲੈਕੇ ਮੌਕੇ ‘ਤੇ ਪਹੁੰਚੇ ਅਤੇ ਜਾਂਚ ਕੀਤੀ ਜਾ ਰਹੀ ਹੈ । ਪਰ ਸ਼ਹਿਰ ਵਿੱਚ ਦਿਨ-ਦਿਹਾੜੇ ਘਰੋਂ ਅਗਵਾ ਕਰਨ ਦੀ ਘਟਨਾ ਨੇ ਪੁਲਿਸ ਦੇ ਹੱਥ ਪੈਰ ਫੱਲਾ ਦਿੱਤੇ ਹਨ।

ਕੋਠੀ ਵਿੱਚ ਪਹਿਲਾਂ ਚੋਰੀ ਵੀ ਹੋਈ ਸੀ

ਕੋਠੀ ਦੀ ਦੇਖਭਾਲ ਕਰਨ ਵਾਲੇ ਕੇਅਰਟੇਕਰ ਗੁਲਜਾਰ ਸਿੰਘ ਨੇ ਦੱਸਿਆ ਕਿ ਕੋਠੀ ਵਿੱਚ ਪਹਿਲਾਂ ਵੀ ਚੋਰੀ ਕੀਤੀ ਗਈ ਸੀ। ਕੋਠੀ ਵਿੱਚ ਚੋਰੀ ਕਰਨ ਵਾਲੇ ਕਾਫੀ ਸਮਾਨ ਨਾਲ ਲੈ ਗਏ ਸਨ । ਇਨ੍ਹਾਂ ਦੀ ਸੀਸੀਟੀਵੀ ਜਦੋਂ ਖੰਗਾਲੀ ਤਾਂ ਚੋਰੀ ਕਰਨ ਵਾਲਿਆਂ ਦੀ ਪਛਾਣ ਵੀ ਕਰ ਲਈ ਗਈ ਸੀ । ਜਿੰਨਾਂ ਲੋਕਾਂ ਨੇ ਸੋਨੂ ਅਤੇ ਜੋਤੀ ਨੂੰ ਕਿਡਨੈਪ ਕੀਤਾ ਹੈ ਇਹ ਉਹ ਹੀ ਲੋਕ ਹਨ,ਜਿੰਨਾਂ ਨੇ ਚੋਰੀ ਕੀਤੀ ਸੀ ।

ਔਰਤ ਦਾ ਪਰਸ ਲੈਣ ਮੁੜ ਤੋਂ ਆਏ ਸਨ ਨਿਹੰਗ

ਸੀਸੀਟੀਵੀ ਦੇ ਮੁਤਾਬਿਕ ਵਾਰਦਾਤ ਕਰਨ ਵਾਲੇ ਨਿਹੰਗ ਦੇ ਭੇਸ ਵਿੱਚ ਆਏ ਸਨ ਜਾਂ ਫਿਰ ਨਿਹੰਗ ਸਨ ਇਸ ਬਾਰੇ ਕੁਝ ਵੀ ਸਾਫ ਨਹੀਂ ਹੈ । ਥਾਣਾ ਸਿੱਟੀ SHO ਨੇ ਦੱਸਿਆ ਕਿ ਕੋਠੀ ਵਿੱਚ 3 ਸੁਰੱਖਿਆ ਗਾਰਡ ਰੱਖੇ ਹੋਏ ਸਨ । ਵਾਰਦਾਤ ਦੇ ਸਮੇਂ ਤਿੰਨੋ ਸੁਰੱਖਿਆ ਗਾਰਡ ਮੌਕੇ ‘ਤੇ ਮੌਜੂਦ ਨਹੀਂ ਸੀ। ਫਿਲਹਾਲ ਪੁਲਿਸ ਨੇ ਸੁਰੱਖਿਆ ਗਾਰਡ ਤੋਂ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ ।