Punjab

ਪੰਜਾਬ ਵਿੱਚ ਘੱਗਰ ਦੇ ਪਾਣੀ ਦਾ ਪੱਧਰ ਵਧਿਆ,ਭਾਖੜਾ ਡੈਮ ਤੋਂ ਵੀ ਅਲਰਟ,ਬੂੱਬੂ ਮਾਨ ਦੇ ਘਰ ਨੂੰ ਨੁਕਸਾਨ

ਬਿਊਰੋ ਰਿਪੋਰਟ : ਇਸ ਵਾਰ ਡਬਲ ਮਾਨਸੂਨ ਕਈ ਗੁਣਾ ਤਬਾਹੀ ਲੈਕੇ ਆ ਰਿਹਾ ਹੈ । ਪੰਜਾਬ ਹਰਿਆਣਾ ਸਮੇਤ ਤਕਰੀਬਨ ਪੂਰਾ ਦੇਸ਼ ਮੀਂਹ ਦੇ ਕਹਿਰ ਤੋਂ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ। ਗੁਜਰਾਤ ਦੇ ਜੂਨਾਗੜ੍ਹ ਵਿੱਚ ਬੱਦਲ ਫੱਟ ਗਿਆ ਸ਼ਹਿਰ ਵਿੱਚ ਹੜ੍ਹ ਆ ਗਿਆ । 4 ਘੰਟੇ ਵਿੱਚ 8 ਇੰਚ ਮੀਂਹ ਪਿਆ,ਗੱਡੀਆਂ ਰੁੜ ਦੀਆਂ ਹੋਇਆਂ ਨਜ਼ਰ ਆਇਆ । ਤਾਂ ਪੰਜਾਬ ਵਿੱਚ ਵੀ ਮੀਂਹ ਨੇ ਹੋਰ ਟੈਨਸ਼ਨ ਵਧਾ ਦਿੱਤੀ ਹੈ । ਘੱਗਰ ਪਹਿਲਾਂ ਹੀ ਉਫਾਨ ਹੈ ਹੁਣ ਮੀਂਹ ਤੋਂ ਬਾਅਦ ਹੋ ਖਤਰਨਾਕ ਰੂਪ ਲੈ ਲਿਆ ਹੈ । ਭਾਖੜਾ ਡੈਮ ਵਿੱਚ ਵੀ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨੇ ਦੇ ਨਜ਼ਦੀਕ ਹੈ । ਕਿਸੇ ਵੇਲੇ ਵੀ ਡੈਮ ਦੇ ਗੇਟ ਹੁਣ ਖੁੱਲ ਸਕਦੇ ਹਨ। ਆਲੇ-ਦੁਆਲੇ ਦੇ ਲੋਕਾਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ ।

ਹਿਮਾਚਲ ਦੇ ਪਹਾੜਾਂ ਵਿੱਚ ਤੇਜ਼ ਮੀਂਹ ਪੈ ਰਿਹਾ ਹੈ ਜਿਸ ਦੀ ਵਜ੍ਹਾ ਕਰਕੇ ਘੱਗਰ ਦਰਿਆ ਦਾ ਪੱਧਰ ਲੱਗਾਤਾਰ ਵੱਧ ਰਿਹਾ ਹੈ । ਪੰਚਕੂਲਾ ਤੋਂ ਨਿਕਲਣ ਤੋਂ ਬਾਅਦ ਘੱਗਰ ਮੋਹਾਲੀ ਦੇ ਰਸਤੇ ਪੰਜਾਬ ਵਿੱਚ ਦਾਖਿਲ ਹੁੰਦੀ ਹੈ ਉਸ ਦੇ ਬਾਅਦ ਪਟਿਆਲਾ,ਸੰਗਰੂਰ,ਮਾਨਸਾ ਜ਼ਿਲ੍ਹੇ ਤੋਂ ਗੁਜਰਦੀ ਹੈ । ਇਸ ਲਈ ਪਟਿਆਲਾ,ਮਾਨਸਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਅਲਰਟ ਕਰ ਦਿੱਤਾ ਗਿਆ ਹੈ । ਰੈਸਕਿਊ ਦੀਆਂ ਟੀਮਾਂ ਤੋਂ ਇਲਾਵਾ ਜ਼ਿਲ੍ਹੇ ਦੀਆਂ ਟੀਮਾਂ ਨੂੰ ਵੀ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ । ਤਾਂਕੀ ਹਾਲਾਤ ਪਹਿਲਾਂ ਵਾਂਗ ਨਾਲ ਬਣ ਸਕਣ।

ਹਿਮਾਚਲ ਵਿੱਚ ਹੋ ਰਹੇ ਮੀਂਹ ਦੀ ਵਜ੍ਹਾ ਕਰਕੇ ਸਤਲੁਜ ਅਤੇ ਦੂਜੀਆਂ ਨਦੀਆਂ ਵਿੱਚ ਵੀ ਪਾਣੀ ਵੱਧ ਗਿਆ ਹੈ । ਭਾਖੜਾ ਡੈਮ ਦਾ ਪੱਧਰ 1651 ਫੁੱਟ ਪਾਰ ਕਰ ਗਿਆ ਹੈ । ਭਾਖੜਾ ਡੈਮ ਦਾ ਡੇਂਜਰ ਲੈਵਲ 1680 ਫੁੱਟ ਹੈ । ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 29 ਫੁੱਟ ਹੇਠਾਂ ਹੈ । ਹਾਲਾਂਕਿ ਡੈਮ ਦਾ ਪਾਣੀ ਫਲਡ ਗੇਟ ਦੇ ਲੈਵਲ ਤੋਂ 6 ਫੁੱਟ ਵੱਧ ਹੋ ਚੁੱਕਿਆ ਹੈ ।

ਜਲੰਧਰ ਵਿੱਚ ਮੀਂਹ ਦਾ ਕਹਿਰ

ਜਲੰਧਰ ਵਿੱਚ ਮੀਂਹ ਨੇ ਕਾਫੀ ਤਬਾਹੀ ਮਚਾਈ ਹੈ । ਸ਼ਹਿਰ ਦੇ ਵਿੱਚ ਸੋਡਲ ਵਿੱਚ ਇੱਕ ਵੱਡਾ ਦਰੱਖਤ ਡਿੱਗ ਗਿਆ ਹੈ । ਇਸ ਦੇ ਨਾਲ ਮੰਦਰ ਦੀਆਂ ਚਾਰੋ ਦੀਵਾਰਾਂ ਡਿੱਗ ਗਈਆਂ ਹਨ । ਉਧਰ ਇਸ ਨੇ ਅੱਧੀ ਸੜ੍ਹਕ ਵੀ ਬਲਾਕ ਕਰਕੇ ਰੱਖੀ ਹੈ । ਦੀਵਾਰ ਦੇ ਕੋਲ ਖੜੀ ਇੱਕ ਬੋਲੈਰੋ ਗੱਡੀ ਵੀ ਇਸ ਦੀ ਚਪੇਟ ਵਿੱਚ ਆ ਗਈ ਹੈ। ਇਸ ਦੇ ਨਾਲ ਪਿੰਡ ਨੁਸਸੀ ਵਿੱਚ ਮੀਂਹ ਦੇ ਕਾਰਨ ਇੱਕ ਤਿੰਨ ਮੰਜ਼ਿਲਾ ਪੋਲਟਰੀ ਫਾਰਮ ਤਬਾਅ ਹੋ ਗਿਆ ਹੈ।

ਬੱਬੂ ਮਾਨ ਦਾ ਘਰ ਡੁੱਬਿਆ

ਉਧਰ ਸ਼ਨਿੱਚਰਵਾਰ ਨੂੰ ਫਿਰੋਜ਼ਪੁਰ ਵਿੱਚ ਸਤਲੁਜ ਦਰਿਆ ‘ਤੇ ਬਣਿਆ ਧੁੱਸੀ ਬੰਨ੍ਹ ਟੁੱਟ ਗਿਆ । ਇਸ ਦੇ ਬਾਅਦ ਪਾਣੀ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਫੈਲਣਾ ਸ਼ੁਰੂ ਹੋ ਗਿਆ। ਸਰਦੂਲਗੜ੍ਹ ਦੇ ਅਧੀਨ ਆਉਂਦੇ 2 ਸਕੂਲ ਸਰਕਾਰੀ ਸੀਨੀਅ ਸਕੈਂਡਰੀ ਸਕੂਲ ਖਹਿਰਾ ਖੁਰਦ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਖਹਿਰਾ ਖੁਰਦ ਵਿੱਚ 24 ਜੁਲਾਈ ਤੋਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ।

ਤੂਫਾਨ ਆਉਣ ਦਾ ਅਲਰਟ ਜਾਰੀ

ਮੌਸਮ ਵਿਭਾਗ ਦੇ ਅਲਰਟ ਦੇ ਚੱਲਦੇ ਰਾਵੀ,ਬਿਆਸ,ਸਤਲੁਜ,ਘੱਗਰ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਬੰਧਿਤ ਜ਼ਿਲ੍ਹਿਆਂ ਵਿੱਚ ਟੀਮਾਂ ਨਜ਼ਰ ਰੱਖੇ ਹੋਏ ਹਨ । ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਿਕ 22 ਤੋਂ 24 ਜੁਲਾਈ ਤੱਕ ਸੂਬੇ ਦੇ ਹੋਰ ਇਲਾਕਿਆਂ ਵਿੱਚ ਗਰਜ ਦੇ ਨਾਲ ਮੀਂਹ ਹੋ ਸਕਦਾ ਹੈ । ਤੂਫਾਨ ਆਉਣ ਦਾ ਅਲਰਟ ਜਾਰੀ ਕੀਤਾ ਗਿਆ ਹੈ ।

7 ਪਿੰਡਾਂ ਵਿੱਚ ਲੋਕ ਕੱਢੇ ਜਾ ਰਹੇ ਹਨ

ਉਧਰ ਗੁਰਦਾਸਪੁਰ ਵਿੱਚ 7 ਪਿੰਡਾਂ ਤੋਂ ਰੈਸਕਿਊ ਆਪਰੇਸ਼ਨ ਜਾਰੀ ਹੈ । ਰਾਵੀ ਵਿੱਚ ਪਾਣੀ ਦਾ ਪੱਧਰ ਠੀਕ ਹੈ । ਜਿਸ ਦੀ ਵਜ੍ਹਾ ਕਰਕੇ ਰਾਵੀ ਦੇ ਆਲੇ-ਦੁਆਲੇ ਮਿੱਟੀ ਦੀਆਂ ਬੋਰੀਆਂ ਭਰੀ ਜਾ ਰਹੀਆਂ ਹਨ । ਤਾਂਕੀ ਕਿਸੇ ਵੀ ਹਾਲਾਤਾਂ ‘ਤੇ ਫੌਰਨ ਕਾਬੂ ਪਾਇਆ ਜਾ ਸਕੇ।