Punjab

ਅਖੀਰਲੇ ਦਮ ਤੱਕ ਹੜ੍ਹ ‘ਚ ਫਸੇ ਲੋਕਾਂ ਦੀ ਮਦਦ ਕਰਦਾ ਰਿਹਾ ਨੌਜਵਾਨ ! ਫਿਰ ਉਸੇ ਥਾਂ ਦੀ ਮਿੱਟੀ ‘ਚ ਮਿਲ ਗਿਆ !

ਬਿਊਰੋ ਰਿਪੋਰਟ : ਪੰਜਾਬ ਅਤੇ ਹਰਿਆਣਾ ਦੋਵੇ ਸੂਬੇ ਹੜ੍ਹ ਦੀ ਜ਼ਬਰਦਸਤ ਮਾਰ ਝੇਲ ਰਹੇ ਹਨ । ਪਰ ਦੋਵਾਂ ਸੂਬਿਆਂ ਦੇ ਲੋਕਾਂ ਦਾ ਹੌਸਲਾ ਨਹੀਂ ਟੁੱਟਿਆ ਹੈ,ਇੱਕ ਦੂਜੇ ਦੀ ਮਦਦ ਲਈ ਦਿਨ ਰਾਤ ਇੱਕ ਕਰ ਰਹੇ ਹਨ । ਇਨ੍ਹਾਂ ਵਿੱਚ ਹੀ ਇੱਕ ਸੀ ਅਬਹੋਰ ਦੇ ਪਿੰਡ ਬਕਾਇਨ ਵਾਲਾ ਦਾ ਬੂਟਾ ਸਿੰਘ । IELTS ਦੀ ਤਿਆਰੀ ਕਰ ਰਹੇ 20 ਸਾਲ ਦਾ ਨੌਜਵਾਨ ਬੂਟਾ ਸਿੰਘ ਹਰਿਆਣਾ ਦੇ ਸਿਰਸਾ ਵਿੱਚ ਹੜ੍ਹ ਦੌਰਾਨ ਪੀੜਤਾਂ ਲਈ ਰਾਸ਼ਨ ਅਤੇ ਹਰਾ ਚਾਰਾ ਲੈਕੇ ਪਹੁੰਚਿਆ ਸੀ। ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ । ਲੋਕਾਂ ਦੇ ਇਸ ਮੁਸ਼ਕਿਲ ਵਰਕਤ ਦਿਨ ਰਾਤ ਇੱਕ ਕਰਨ ਵਾਲਾ ਬੂਟਾ ਸਿੰਘ ਹਾਦਸੇ ਦਾ ਸ਼ਿਕਾਰ ਹੋ ਗਿਆ । ਉਹ ਜਿਸ ਟਰਾਈ ਦੇ ਜ਼ਰੀਏ ਲੋਕਾਂ ਨੂੰ ਖਾਣ-ਪੀਣ ਦੀ ਮਦਦ ਪਹੁੰਚਾ ਰਿਹਾ ਸੀ ਉਹ ਹੀ ਉਲਟ ਗਈ ਅਤੇ ਉਸ ਦੀ ਮੌਤ ਹੋ ਗਈ ।

ਖਬਰ ਪਿੰਡ ਪਹੁੰਚ ਦੇ ਹੀ ਲੋਕਾਂ ਦਾ ਦਿਲ ਟੁੱਟ ਗਿਆ,ਹਰ ਪਾਸੇ ਸੋਕ ਦੀ ਲਹਿਰ ਹੈ । ਮਾਪਿਆਂ ਦੇ ਦੁੱਖ ਦਾ ਅੰਦਾਜ਼ਾ ਲਗਾਉਣ ਤਾਂ ਬਹੁਤ ਹੀ ਮੁਸ਼ਕਿਲ ਹੈ। ਬੂਟਾ ਸਿੰਘ ਦੇ ਚਾਚਾ ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਬੂਟਾ ਸਿੰਘ ਸ਼ੁੱਕਰਵਾਰ ਸਵੇਰ 4 ਵਜੇ ਹਰਾ ਚਾਰਾ ਅਤੇ ਰਾਸ਼ਨ ਲੈਕੇ ਪਿੰਡ ਦੇ ਹੋਰ ਲੋਕਾਂ ਦੇ ਨਾਲ ਸਿਰਸਾ ਪਿੰਡ ਗਿਆ ਸੀ । ਸਿਰਸਾ ਦੇ ਇੱਕ ਪਿੰਡ ਵਿੱਚ ਹੜ੍ਹ ਪੀੜਤਾਂ ਦੀ ਮਦਦ ਕਰਦੇ ਸਮੇਂ ਬੂਟਾ ਸਿੰਘ ਹਰਾ ਚਾਰਾ ਵੰਡ ਰਿਹਾ ਸੀ ਕਿ ਅਚਾਨਕ ਟਰਾਈ ਤੋਂ ਉਹ ਡਿੱਗ ਗਿਆ ਅਤੇ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਿਆ।

ਪਿਤਾ ਖੇਤੀਬਾੜੀ ਕਰਦੇ ਹਨ

ਚਾਚਾ ਜਸਬੀਰ ਸਿੰਘ ਨੇ ਦੱਸਿਆ ਫੌਰਨ ਦੋਸਤਾਂ ਨੇ ਬੂਟਾ ਸਿੰਘ ਨੂੰ ਸਿਰਸਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਜਸਬੀਰ ਸਿੰਘ ਨੇ ਦੱਸਿਆ ਕਿ ਬੂਟਾ ਸਿੰਘ ਦੇ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਹਨ । ਬੂਟਾ ਸਿੰਘ ਵਿਦੇਸ਼ ਜਾਣ ਲਈ IELTS ਦੀ ਤਿਆਰੀ ਕਰ ਰਿਹਾ ਸੀ ।