Punjab

ਭੋਗ ਸਮਾਗਮ ‘ਚ ਦੁੱਖ ਸਾਂਝਾ ਕਰਨ ਪਹੁੰਚੇ ਸਨ ! ਪਰ ਆਪਣੀ ਜ਼ਿੰਦਗੀ ਦਾਅ ‘ਤੇ ਲੱਗ ਗਈ !

ਬਿਊਰੋ ਰਿਪੋਰਟ : ਫਤਿਹਗੜ੍ਹ ਸਾਹਿਬ ਵਿੱਚ ਖੂਨੀ ਖੇਡ ਖੇਡਿਆ ਗਿਆ ਹੈ। ਮਿਲ ਮਾਲਿਕਾਂ ਦੇ ਇੱਕ ਪ੍ਰੋਗਰਾਮ ਵਿੱਚ ਜ਼ਬਰਦਸਤ ਫਾਇਰਿੰਗ ਹੋਈ । ਹਮਲੇ ਵਿੱਚ ਮਿਲ ਦੇ ਮਾਲਿਕ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਦੂਜੇ ਦੀ ਹਾਲਤ ਗੰਭੀਰ ਹੈ । ਹਮਲਾ ਤਹਿਸੀਲ ਅਮਲੋਹ ਦੇ ਪਿੰਡ ਸਲਾਣਾ ਦੂਲਹਾ ਸਿੰਘ ਵਾਲਾ ਵਿੱਚ ਕੀਤਾ ਗਿਆ । ਵਾਰਦਾਤ ਨੂੰ ਅੰਜਾਮ ਪਾਰਟਨਰ ਰਹਿ ਚੁੱਕੇ ਇੱਕ ਸ਼ਖਸ ਨੇ ਦਿੱਤਾ । ਜਿਸ ਨੇ ਕਤਲ ਕਰਨ ਤੋਂ ਬਾਅਦ ਮੌਕੇ ‘ਤੇ ਹੀ ਪੁਲਿਸ ਦੇ ਸਾਹਮਣੇ ਸਰੰਡਰ ਕਰ ਦਿੱਤਾ ।

ਇਹ ਵਿਵਾਦ ਦੀ ਵਜ੍ਹਾ

ਮਿਲੀ ਜਾਣਕਾਰੀ ਦੇ ਮੁਤਾਬਿਕ ਪਿੰਡ ਸਲਾਣਾ ਵਿੱਚ ਇੱਕ ਭੋਗ ਸਮਾਗਮ ਸੀ । ਇਸ ਸਮਾਗਮ ਵਿੱਚ ਪਿੰਡ ਰਾਮਗੜ੍ਹ ਦੇ ਮਿਲ ਮਾਲਿਕ ਕਰਨੈਲ ਸਿੰਘ ਅਤੇ ਕਰਤਾਰ ਸਿੰਘ ਆਏ ਹੋਏ ਸੀ । ਕਿਸੇ ਸਮੇਂ ਉਸ ਦਾ ਪਾਰਟਨਰ ਰਿਹਾ ਕੁਲਦੀਪ ਸਿੰਘ ਵੀ ਭੋਗ ਵਿੱਚ ਆਇਆ ਹੋਇਆ ਸੀ । ਇਨ੍ਹਾਂ ਤਿੰਨਾਂ ਦੀ ਪਾਰਟਨਰਸ਼ਿੱਪ ਨੂੰ ਲੈਕੇ ਕਾਫੀ ਸਮੇਂ ਤੋਂ ਰੰਜਿਸ਼ ਚੱਲੀ ਆ ਰਹੀ ਸੀ । ਭੋਗ ਸਮਾਗਮ ਦੇ ਖਤਮ ਹੋਣ ਦੇ ਬਾਅਦ ਲੋਕ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਵਿੱਚ ਖੜੇ ਸਨ ।

ਇਸ ਦੌਰਾਨ ਕੁਲਦੀਪ ਸਿੰਘ ਨੇ ਲਾਇਸੈਂਸ ਪਿਸਤੌਲ ਨਾਲ ਕਰਨੈਲ ਸਿੰਘ ਅਤੇ ਕਰਤਾਰ ਸਿੰਘ ‘ਤੇ ਫਾਇਰਿੰਗ ਕਰ ਦਿੱਤੀ । ਸਿਰ ‘ਤੇ ਗੋਲਿਆਂ ਲੱਗਣ ਦੀ ਵਜ੍ਹਾ ਕਰਕੇ ਕਰਨੈਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਕਰਤਾਰ ਸਿੰਘ ਦੀ ਹਾਲਤ ਗੰਭੀਰ ਹੈ । ਉਸ ਨੂੰ ਖੰਨਾ ਦੇ IVY ਹਸਪਤਾਲ ਵਿੱਚ ਸ਼ੁਰੂਆਤੀ ਇਲਾਜ ਦਿੱਤਾ ਜਾ ਰਿਹਾ ਹੈ । ਹਸਪਤਾਲ ਵਿੱਚ SP (I) ਰਾਕੇਸ਼ ਕੁਮਾਰ ਯਾਦਵ ਪਹੁੰਚੇ । ਜਿੰਨਾਂ ਨੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ ਅਤੇ ਇਨਸਾਫ ਦਾ ਭਰੋਸਾ ਦਵਾਇਆ

ਮਿਲ ਤੋਂ ਕੱਢ ਦਿੱਤਾ ਸੀ

ਪਿੰਡ ਰਾਮਗੜ੍ਹ ਦੇ ਰਹਿਣ ਵਾਲੇ ਕਰਨੈਲ ਸਿੰਘ,ਕਰਤਾਰ ਸਿੰਘ ਅਤੇ ਕੁਲਦੀਪ ਸਿੰਘ ਨੇ ਮਿਲ ਕੇ ਫਨੇਸ ਇਕਾਈ ਲਗਾਈ ਸੀ । ਕੁਝ ਸਮੇ ਬਾਅਦ ਬਿਜਨੈਸ ਵਿੱਚ ਵਿਵਾਦ ਹੋ ਗਿਆ। ਕਰਨੈਲ ਸਿੰਘ ਅਤੇ ਕਰਤਾਰ ਸਿੰਘ ਨੇ ਕੁਲਦੀਪ ਸਿੰਘ ਨੂੰ ਪਾਰਟਨਰਸ਼ਿੱਪ ਤੋਂ ਬਾਹਰ ਕੱਢ ਦਿੱਤਾ ਸੀ । ਇਸੇ ਵਿਚਾਲੇ ਕੁਲਦੀਪ ਪਿੰਡ ਛੱਡ ਕੇ ਖੰਨਾ ਵਿੱਚ ਰਹਿਣ ਲੱਗਿਆ। ਜਦੋਂ ਕਰਨੈਲ ਅਤੇ ਕਰਤਾਰ ਮਿਲਕੇ ਮਿਲ ਚੱਲਾ ਰਹੇ ਸਨ ਤਾਂ ਇਸੇ ਰੰਜਿਸ਼ ਨੂੰ ਲੈਕੇ ਕੁਲਦੀਪ ਸਿੰਘ ਨੇ ਭੋਗ ਸਮਾਗਮ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ।

ਮੁਲਜ਼ਮ ਬੋਲਿਆ,ਬਰਬਾਦੀ ਦਾ ਬਦਲਾ ਲਿਆ

ਮੁਲਜ਼ਮ ਕੁਲਦੀਪ ਸਿੰਘ ਫਾਇਰਿੰਗ ਕਰਨ ਦੇ ਬਾਅਦ ਮੌਕੇ ਤੋਂ ਫਰਾਰ ਹੋ ਗਿਆ । ਉਸ ਨੇ ਆਪ ਲੋਕਾਂ ਨੂੰ ਕਿਹਾ ਪੁਲਿਸ ਬੁਲਾਉ ਨਾਲ ਹੀ ਕੁਲਦੀਪ ਵਾਰਦਾਤ ਦੇ ਬਾਅਦ ਗੁੱਸੇ ਵਿੱਚ ਬੋਲ ਰਿਹਾ ਸੀ ਕਿ ਇਨ੍ਹਾਂ ਨੇ ਮੈਨੂੰ ਬਰਬਾਦ ਕੀਤਾ । ਮੈਂ ਆਪਣੀ ਬਰਬਾਦੀ ਦਾ ਬਦਲਾ ਲਿਆ ਹੈ ।