Punjab

ਪਿਤਾ ਦਰਬਾਰ ਸਾਹਿਬ ਮੱਥਾ ਟੇਕਣ ਗਏ ਸਨ ! ਘਰੋ ਫੋਨ ਆਇਆ ਪਿਤਾ ਘਰ ਪਰਤੇ ! ਵੀਡੀਓ ਵੇਖ ਕੇ ਹੋਸ਼ ਉੱਡ ਗਏ !

ਫਿਰੋਜ਼ਪੁਰ : ਜੀਰਾ ਸ਼ਹਿਰ ਵਿੱਚ ਲੱਗੇ ਮਲਾਂਵਾਲਾ ਕਸਬੇ ਵਿੱਚ 19 ਸਾਲ ਦੇ ਨੌਜਵਾਨ ਨੇ ਆਪਣੀ ਜ਼ਿੰਦਗੀ ਖਤਮ ਕਰਨ ਦੇ ਇਰਾਦੇ ਨਾਲ ਨਹਿਰ ਵਿੱਚ ਛਾਲ ਮਾਰ ਦਿੱਤੀ । ਹੁਣ ਤੱਕ ਨੌਜਵਾਨ ਦੀ ਮ੍ਰਿਤਕ ਦੇਹ ਬਰਾਮਦ ਨਹੀਂ ਹੋਈ ਹੈ। ਪਰ ਨਹਿਰ ਵਿੱਚ ਛਾਲ ਮਾਰਨ ਤੋਂ ਪਹਿਲਾਂ ਨੌਜਵਾਨ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪਾਇਆ ਸੀ ਜੋ ਕਾਫੀ ਵਾਇਰਲ ਹੋ ਰਿਹਾ ਹੈ । ਇਹ ਘਟਨਾ ਮਾਪਿਆਂ ਲਈ ਵੱਡਾ ਅਲਰਟ ਹੈ ।

ਨੌਜਵਾਨ ਦੇ ਪਿਤਾ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਏ ਸਨ । ਜਦੋਂ ਘਰ ਪਰਤੇ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਪੁੱਤਰ ਘਰ ਛੱੜ ਕੇ ਚੱਲਾ ਗਿਆ ਹੈ । ਉਸ ਦੀ ਤਲਾਸ਼ ਕੀਤੀ ਤਾਂ ਜਾਣਕਾਰੀ ਮਿਲੀ ਕਿ ਉਸ ਦੇ ਪੁੱਤਰ ਨੇ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾਇਆ । ਜਿਸ ਵਿੱਚ ਉਸ ਨੇ ਆਪਣੀ ਜ਼ਿੰਦਗੀ ਖਤਮ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਪੁੱਤਰ ਦਾ ਨਾਂ ਗੁਰਪ੍ਰੀਤ ਸਿੰਘ ਉਰਫ ਗੋਪੀ ਦੱਸਿਆ ਜਾ ਰਿਹਾ ਹੈ ।

ਪਿਤਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦਾ ਇੱਕ ਕੁੜੀ ਨਾਲ ਰਿਸ਼ਤਾ ਸੀ । ਕੁੜੀ ਉਸ ਦੇ ਪੁੱਤ ਨੂੰ ਪਰੇਸ਼ਾਨ ਕਰ ਰਹੀ ਸੀ । ਜਿਸ ਦੇ ਚੱਲ ਦੇ ਉਸ ਨੇ ਇਹ ਕਦਮ ਚੁੱਕਿਆ ਹੈ । ਉਨ੍ਹਾਂ ਨੇ ਪੁੱਤਰ ਦਾ ਮੋਬਾਈਲ ਅਤੇ ਸਾਰੇ ਵੀਡੀਓ ਪੁਲਿਸ ਨੂੰ ਦਿੱਤੇ ਹਨ । ਪਰ ਫਿਰ ਵੀ ਪੁਲਿਸ ਕੋਈ ਠੋਕ ਕਾਰਵਾਈ ਨਹੀਂ ਕਰ ਰਹੀ ਹੈ । ਇਸ ਮਾਮਲੇ ਵਿੱਚ ਜਾਣਕਾਰੀ ਦਿੰਦੇ ਹੋਏ ਥਾਣਾ ਮਲਾਂਵਾਲਾ ਦੇ ਮੁੱਖੀ ਗੁਰਜੰਟ ਸਿੰਘ ਨੇ ਦੱਸਿਆ ਹੈ ਕਿ ਗਹਿਰਾਈ ਨਾਲ ਜਾਂਚ ਚੱਲ ਰਹੀ ਹੈ ।

ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਅਤੇ ਕੁੜੀ ਵਿਚਾਲੇ ਸਬੰਧ ਸਨ ਕਿਉਂਕਿ ਕੁੜੀ ਨਾਬਾਲਿਗ ਸੀ ਇਸ ਲਈ ਉਸ ਨੂੰ ਥਾਣੇ ਨਹੀਂ ਬੁਲਾਇਆ ਜਾ ਸਕਦਾ ਹੈ। ਕੁੜੀ ਦੇ ਮਾਤਾ ਘਰ ਤੋਂ ਭੱਜ ਗਏ ਹਨ । ਇਹ ਘਟਨਾ ਮਾਪਿਆਂ ਲ਼ਈ ਵੱਡਾ ਅਲਰਟ ਹੈ । ਇਸ ਉਮਰ ਵਿੱਚ ਅਕਸਰ ਬੱਚੇ ਭਾਵੁਕ ਹੋਕੇ ਅਜਿਹੇ ਕਦਮ ਚੁੱਕ ਲੈਂਦੇ ਹਨ ਜੋ ਮਾਪਿਆਂ ਨੂੰ ਉਮਰ ਭਰ ਦਾ ਦਰਦ ਦੇ ਦਿੰਦਾ ਹੈ । ਇਸ ਦੀ ਨੌਬਤ ਆਉਣ ਤੋਂ ਪਹਿਲਾਂ ਮਾਤਾ-ਪਿਤਾ ਨੂੰ ਬੱਚਿਆਂ ਨਾਲ ਗੱਲ ਕਰਨੀ ਚਾਹੀਦੀ ਹੈ । ਉਨ੍ਹਾਂ ਦੇ ਮਾਪਿਆਂ ਤੋਂ ਜ਼ਿਆਦਾ ਦੋਸਤ ਬਣਕੇ ।