Punjab

ਪੁੱਤਰ ਦੀ ਫੀਸ ਭਰਨ ਦੇ ਲਈ ਮਾਂ ਨੇ ਕੀਤਾ ਇਹ ਕੰਮ !

ਬਿਊਰੋ ਰਿਪੋਰਟ : ਇੱਕ ਮਹਿਲਾ ਨੇ ਹੈਰਾਨ ਕਰਨ ਵਾਲਾ ਕਦਮ ਚੁੱਕਿਆ ਹੈ । ਉਸ ਨੇ ਪੁੱਤਰ ਦੀ ਕਾਲਜ ਦੀ ਫੀਸ ਭਰਨ ਦੇ ਲਈ ਆਪਣੀ ਜ਼ਿੰਦਗੀ ਦਾਅ ‘ਤੇ ਲਾ ਦਿੱਤੀ । ਤਮਿਲਨਾਡੂ ਦੀ ਰਹਿਣ ਵਾਲੀ ਇਸ ਔਰਤ ਨੇ ਬੱਸ ਦੇ ਅੱਗੇ ਆਕੇ ਆਪਣੀ ਜ਼ਿੰਦਗੀ ਖਤਮ ਕਰ ਲਈ । ਔਰਤ ਕਲੈਕਟਰ ਦਫਤਰ ਵਿੱਚ ਸਫਾਈ ਮੁਲਾਜ਼ਮ ਸੀ। ਪੁਲਿਸ ਦੇ ਮੁਤਾਬਿਕ ਔਰਤ ਨੂੰ ਕਿਸੇ ਨੇ ਦੱਸਿਆ ਸੀ ਕਿ ਜੇਕਰ ਦੁਰਘਟਨਾ ਵਿੱਚ ਮੌਤ ਹੋ ਜਾਵੇ ਤਾਂ ਪਰਿਵਾਰ ਨੂੰ 45 ਹਜ਼ਾਰ ਮੁਆਵਜ਼ਾ ਮਿਲ ਦਾ ਹੈ। ਔਰਤ ਉਸ ਸ਼ਖਸ ਦੀ ਗੱਲਾਂ ਵਿੱਚ ਆ ਗਈ ।

ਘਟਨਾ ਤਮਿਲਨਾਡੂ ਦੇ ਸੇਲਮ ਜ਼ਿਲ੍ਹੇ ਵਿੱਚ 28 ਜੂਨ ਸਵੇਰ ਦੀ ਹੈ । ਇਸ ਦਾ ਸੀਸੀਟੀਵੀ ਫੁੱਟੇਜ ਹੁਣ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਔਰਤ ਦਾ ਨਾਂ ਪਰਥੀ ਦੱਸਿਆ ਜਾ ਰਿਹਾ ਹੈ ਉਸ ਦੀ ਉਮਰ 46 ਸਾਲ ਹੈ । ਕੁਝ ਦਿਨ ਪਹਿਲਾਂ ਹੀ ਉਸ ਦੇ ਪਤੀ ਦਾ ਦਿਹਾਂਤ ਹੋਇਆ ਹੈ । ਔਰਤ ਦੇ 2 ਬੱਚੇ ਸਨ ਇੱਕ ਮੁੰਡਾ ਅਤੇ ਇੱਕ ਕੁੜੀ । ਧੀ ਦੀ ਕਾਲਜ ਤੱਕ ਦੀ ਪੜਾਈ ਪੂਰੀ ਹੋ ਚੁੱਕੀ ਹੈ ਪੁੱਤਰ ਪ੍ਰਾਇਵੇਟ ਕਾਲਜ ਵਿੱਚ ਗਰੈਜੂਏਸ਼ਨ ਕਰ ਰਿਹਾ ਹੈ।

ਪੁਲਿਸ ਨੇ ਦੱਸਿਆ ਕਿ ਘਟਨਾ ਦੀ ਸ਼ੁਰੂਆਤ ਜਾਣਕਾਰੀ ਵਿੱਚ ਪਤਾ ਚੱਲਿਆ ਸੀ ਕਿ ਸੇਲਮ ਦੀ ਸੈਕੰਡ ਅਗਹਾਰਮ ਸਟ੍ਰੀਟ ‘ਤੇ ਤੇਜ਼ ਰਫਤਾਰ ਬੱਸ ਦੀ ਟੱਕਰ ਨਾਲ ਔਰਤ ਦੀ ਮੌਤ ਹੋ ਗਈ । ਜਦੋਂ ਅਸੀਂ ਸੀਸੀਟੀਵੀ ਵੇਖਿਆ ਤਾਂ ਪਤਾ ਚੱਲਿਆ ਕਿ ਇਹ ਹਾਦਸਾ ਨਹੀਂ ਬਲਕਿ ਆਪ ਔਰਤ ਨੇ ਆਪਣੀ ਜਾਨ ਦੇਣ ਦੀ ਕੋਸਿਸ਼ ਕੀਤੀ । ਪਰਥੀ ਨਾਂ ਦੀ ਔਰਤ ਨੇ ਪਹਿਲਾਂ ਇੱਕ ਬੱਸ ਦੇ ਅੱਗੇ ਆਉਣ ਦੀ ਕੋਸ਼ਿਸ਼ ਕੀਤੀ ਫਿਰ ਉਹ ਟੂ-ਵਹੀਲਰ ਨਾਲ ਟਕਰਾਅ ਕੇ ਡਿੱਗ ਗਈ। ਇਸ ਤੋਂ ਬਾਅਦ ਉਹ ਦੂਜੀ ਬੱਸ ਦੇ ਸਾਹਮਣੇ ਆ ਗਈ ।

ਰਿਸ਼ਤੇਦਾਰਾਂ ਤੋਂ ਫੀਸ ਲਈ ਕਰਜ਼ਾ ਮੰਗਿਆ ਪਰ ਨਹੀਂ ਮਿਲਿਆ

ਪੁਲਿਸ ਨੇ ਜਦੋਂ ਔਰਤ ਦੇ ਪਰਿਵਾਰ,ਰਿਸ਼ਤੇਦਾਰ ਤੇ ਗੁਆਂਢੀ ਨਾਲ ਗੱਲ ਕੀਤੀ ਤਾਂ ਪਤਾ ਚੱਲਿਆ ਕਿ ਪੁੱਤਰ ਦੀ ਕਾਲਜ ਦੀ ਫੀਸ ਦੇਣ ਲਈ 45 ਹਜ਼ਾਰ ਰੁਪਏ ਦਾ ਕਰਜ਼ਾ ਸੀ । ਪਰ ਪੈਸੇ ਦਾ ਇੰਤਜ਼ਾਮ ਨਹੀਂ ਹੋ ਪਾਇਆ ਸੀ। ਪਪਥੀ ਨੂੰ ਪਤਾ ਚੱਲਿਆ ਸੀ ਕਿ ਜੇਕਰ ਕਿਸੇ ਸਫਾਈ ਮੁਲਾਜ਼ਮ ਦੀ ਦੁਰਘਟਨਾ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਪੂਰੇ ਪਰਿਵਾਰ ਨੂੰ ਸਰਕਾਰ ਵੱਲੋਂ ਮੁਆਵਜ਼ਾ ਮਿਲ ਦਾ ਹੈ। ਇਸੇ ਮੁਆਵਜ਼ੇ ਦੀ ਉਮੀਦ ਵਿੱਚ ਉਸ ਨੇ ਆਪਣੀ ਜ਼ਿੰਦਗੀ ਖਤਮ ਕਰ ਦਿੱਤੀ ।