Punjab

ਬਲਕਾਰ ਸਿੰਘ ਨੇ ਧੀ ਨਾਲ ਕੀਤਾ ਇਹ ਸਲੂਕ ! ਫਿਰ ਪਤਨੀ ਨੂੰ ਫੋਨ ਕੀਤਾ ! ਹੈਰਾਨ ਕਰਨ ਵਾਲੀ ਪਿਤਾ ਦੀ ਕਰਤੂਤ

ਬਿਊਰੋ ਰਿਪੋਰਟ : ਇੱਕ ਪਿਤਾ ਹੀ ਹੈਵਾਨੀਅਤ ਵਾਲੀ ਕਰਤੂਤ ਸਾਹਮਣੇ ਆਈ ਹੈ । ਕੁਰੂਕਸ਼ੇਤਰ ਦੇ ਰਹਿਣ ਵਾਲੇ ਬਲਕਾਰ ਸਿੰਘ ਨੇ ਆਪਣੀ 18 ਮਹੀਨੀ ਦੀ ਧੀ ਨੂੰ ਨਹਿਰ ਵਿੱਚ ਸੁੱਟ ਦਿੱਤਾ ਫਿਰ ਲੁਧਿਆਣਾ ਆਪਣੀ ਪਤਨੀ ਨੂੰ ਫੋਨ ਕਰਕੇ ਇਸ ਦੀ ਜਾਣਕਾਰੀ ਦਿੰਦੇ ਹੋਏ ਧਮਕੀ ਦਿੱਤੀ । ਪਰ ਕਹਿੰਦੇ ਹਨ ਕਿ ਮਾਰਨ ਵਾਲੇ ਤੋਂ ਜ਼ਿਆਦਾ ਵੱਡਾ ਬਚਾਉਣ ਵਾਲਾ ਹੁੰਦਾ ਹੈ। ਉਥੋਂ ਜਾ ਰਹੇ ਇੱਕ ਕਾਵੜੀ ਨੇ ਬਲਕਾਰ ਸਿੰਘ ਦੀ ਇਹ ਹਰਕਤ ਵੇਖ ਲਈ ਅਤੇ ਉਹ ਭੱਜ ਕੇ ਪਹੁੰਚਿਆ ਅਤੇ ਉਸ ਨੇ ਨਹਿਰ ਵਿੱਚ ਛਾਲ ਮਾਰੇ 18 ਮਹੀਨੇ ਦੀ ਬੱਚੀ ਦੀ ਜਾਨ ਬਚਾਈ । ਪੁਲਿਸ ਨੇ ਮੁਲਜ਼ਮ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ ।

ਪੁਲਿਸ ਦੇ ਮੁਤਾਬਿਕ ਪਿਹੋਵਾ ਦੇ ਰਹਿਣ ਵਾਲੇ ਬਲਕਾਰ ਸਿੰਘ ਨੇ ਆਪਣੀ ਦੋਵੇ ਧੀਆਂ ਨੂੰ ਨਹਿਰ ਵਿੱਚ ਸੁੱਟਣ ਦਾ ਪਲਾਨ ਬਣਾਇਆ ਸੀ । ਪਰ ਜਦੋਂ ਉਹ ਵੱਡੀ ਧੀ ਨੂੰ ਸੁੱਟਟ ਲੱਗਿਆ ਤਾਂ ਉਹ ਹੱਥ ਛੱਡ ਕੇ ਭੱਜ ਗਈ ਤਾਂ ਉਸ ਨੇ ਛੋਟੀ ਧੀ ਨੂੰ ਜੋਤੀਸਰ ਦੇ ਨਹਿਰ ਦੇ ਕੋਲ ਸੁੱਟ ਦਿੱਤੀ। ਇਸ ਹਰਕਤ ਵਿੱਚ ਸ਼ਾਮਲ ਬਲਕਾਰ ਦੇ ਭਰਾ ਕੁਲਦੀਪ ਸਿੰਘ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜਦੋਂ ਬਲਕਾਰ ਸਿੰਘ ਦੀ ਇਸ ਹਰਕਤ ‘ਤੇ ਕਾਵੜੀ ਦੀ ਨਜ਼ਰ ਪਈ ਕਿ ਇੱਕ ਸ਼ਖਸ ਬੱਚੀ ਨੂੰ ਸਰਸਵਤੀ ਨਹਿਰ ਵਿੱਚ ਸੁੱਟ ਕੇ ਬਾਇਕ ‘ਤੇ ਭੱਜ ਰਿਹਾ ਹੈ ਤਾਂ ਉਸ ਨੇ ਛਾਲ ਮਾਰ ਕੇ ਬੱਚੀ ਨੂੰ ਬਚਾਇਆ । ਕਾਵੜੀ ਨੇ ਬੱਚੀ ਨੂੰ ਕੈਂਪ ਵਿੱਚ ਸੌਂਪਿਆ ਜਿਸ ਤੋਂ ਬਾਅਦ ਪੁਲਿਸ ਬੱਚੀ ਨੂੰ ਹਸਪਤਾਲ ਲੈ ਗਈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ।

ਮੁਲਜ਼ਮ ਪਤੀ ਨੇ ਪਤਨੀ ਨੂੰ ਧਮਕੀ ਦਿੱਤੀ

ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਕਾਰ ਸਿੰਘ ਦੀ ਦੂਜੀ ਪਤਨੀ ਤੋਂ 2 ਧੀਆਂ ਹੋਇਆ ਸਨ। ਉਹ ਦੋਵਾਂ ਨੂੰ ਨਹਿਰ ਵਿੱਚ ਸੁੱਟ ਦੇਣਾ ਚਾਹੁੰਦਾ ਸੀ । ਉਸ ਨੇ ਛੋਟੀ ਧੀ ਨੂੰ ਨਹਿਰ ਵਿੱਚ ਸੁੱਟਣ ਤੋਂ ਬਾਅਦ ਲੁਧਿਆਣਾ ਪਤਨੀ ਨੂੰ ਫੋਨ ਕਰਕੇ ਦੱਸਿਆ ਕਿ ਉਸ ਨੇ ਇੱਕ ਧੀ ਨੂੰ ਨਹਿਰ ਵਿੱਚ ਸੁੱਟ ਦਿੱਤਾ ਅਤੇ ਕਿਹਾ ਕਿ ਉਹ ਲੋਕਾਂ ਨੂੰ ਇਹ ਗੱਲ ਦੱਸੇ ਕਿ ਅਸੀਂ ਆਪਣੀ ਇੱਕ ਧੀ ਗੋਦ ਦੇ ਦਿੱਤੀ ਹੈ । ਜੇਕਰ ਉਸ ਨੇ ਅਜਿਹਾ ਨਹੀਂ ਕੀਤਾ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ ।

ਪੁਲਿਸ ਨੇ ਦੱਸਿਆ ਕਿ ਬਲਕਾਰ 2 ਧੀਆਂ ਹੋਣ ‘ਤੇ ਨਰਾਜ਼ ਸੀ । ਉਹ ਦੋਵਾਂ ਧੀਆਂ ਨੂੰ ਨਹਿਰ ਵਿੱਚ ਸੁੱਟਣਾ ਚਾਹੁੰਦਾ ਸੀ ਪਰ ਵੱਡੀ ਧੀ ਰੋਣ ਲੱਗੀ ਅਤੇ ਭੱਜ ਗਈ । ਜਦੋਂ ਉਸ ਦੀ ਪਤਨੀ ਵਾਪਸ ਸਹੁਰੇ ਘਰ ਆਈ ਤਾਂ ਉਸ ਨੇ ਰਿਸ਼ਤੇਦਾਰਾਂ ਅਤੇ ਸਹੁਰੇ ਪਰਿਵਾਰ ਨੂੰ ਦੱਸਿਆ । ਜਿਸ ਤੋਂ ਬਾਅਦ ਪੁਲਿਸ ਨਾਲ ਸੰਪਰਕ ਕੀਤਾ ਗਿਆ । ਫਿਰ ਪੁਲਿਸ ਨੇ ਪਤੀ ਬਲਕਾਰ ਸਿੰਘ ਅਤੇ ਉਸ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ।