Punjab

ਗਾਇਕ ਸੁਰਿੰਦਰ ਸ਼ਿੰਦਾ ਦੀ ਹਾਲਤ ਹੋਰ ਵਿਗੜੀ ! ਇਸ ਹਸਤਪਾਲ ਵਿੱਚ ਫੌਰਨ ਕੀਤਾ ਗਿਆ ਸ਼ਿਫਟ ! ਡਾਕਟਰਾਂ ਨੇ ਦੱਸੀ ਹਾਲਤ

ਬਿਊਰੋ ਰਿਪੋਰਟ : ਸੁਰੀਲੀ ਆਵਾਜ਼ ਦੇ ਬਾਦਸ਼ਾਹ ਮਸ਼ਹੂਰ ਗਾਇਕ ਸੁਰਿੰਦਰ ਸ਼ਿੰਦਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ । ਪਿਛਲੇ ਕੁਝ ਦਿਨਾਂ ਤੋਂ ਛਿੰਦਾ ਦਾ ਇਲਾਜ਼ ਲੁਧਿਆਣਾ ਦੇ ਮਾਡਲ ਟਾਊਨ ਸਥਿਤ ਦੀਪ ਹਸਪਤਾਲ ਵਿੱਚ ਚੱਲ ਰਿਹਾ ਸੀ । ਹਾਲਤ ਵਿੱਚ ਸੁਧਾਰ ਨਾ ਹੋਣ ‘ਤੇ ਉਨ੍ਹਾਂ ਨੂੰ ਸ਼ਨਿੱਚਰਵਾਰ ਪਰਿਵਾਰ ਦੇ ਲੋਕਾਂ ਨੇ ਡਾਕਟਰਾਂ ਦੀ ਸਲਾਹ ‘ਤੇ ਲੁਧਿਆਣਾ ਦੇ DMC ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਸੁਰਿੰਦਰ ਸ਼ਿੰਦਾ ਇਸ ਵੇਲੇ ਵੈਂਟੀਲੇਟਰ ‘ਤੇ ਹਨ । ਜਿੱਥੇ ਉਨ੍ਹਾਂ ਦੇ ਪਰਿਵਾਰ ਵਾਲੇ ਅਤੇ ਚਾਹਨ ਵਾਲੇ ਉਨ੍ਹਾਂ ਦੀ ਚੰਗੀ ਸਿਹਤ ਦੇ ਲਈ ਅਰਦਾਸ ਕਰ ਰਹੇ ਹਨ । ਉਧਰ ਡਾਕਟਰਾਂ ਦੀ ਵੀ ਇਹ ਕੋਸ਼ਿਸ਼ ਹੈ ਕਿ ਛਿੰਦਾ ਦੀ ਰਿਕਵਰੀ ਜਲਦ ਹੋ ਜਾਵੇ।

ਸਾਹ ਲੈਣ ਵਿੱਚ ਆ ਰਹੀ ਹੈ ਪਰੇਸ਼ਾਨੀ

ਸੁਰਿੰਦਰ ਛਿੰਦਾ ਬਿਲਕੁਲ ਠੀਕ-ਠਾਕ ਚੱਲ ਰਹੇ ਸਨ । ਕੁਝ ਦਿਨ ਪਹਿਲਾਂ ਓਰੀਸਨ ਹਸਪਤਾਲ ਵਿੱਚ ਉਨ੍ਹਾਂ ਦਾ ਮਾਮੂਲੀ ਆਪਰੇਸ਼ਨ ਹੋਇਆ ਸੀ ਜਿਸ ਦੇ ਬਾਅਦ ਅਚਾਨਕ ਇਨਫੈਕਸ਼ਨ ਵੱਧ ਗਿਆ। ਉਨ੍ਹਾਂ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਆ ਰਹੀ ਹੈ ਸ਼ਿੰਦਾ ਨੂੰ ਦੀਪ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹੁਣ ਉਨ੍ਹਾਂ ਨੂੰ DMC ਵਿੱਚ ਭਰਤੀ ਕਰਵਾਇਆ ਗਿਆ ਹੈ ।

ਕਈ ਮਸ਼ਹੂਰ ਲੋਕ ਮਿਲਣ ਦੇ ਲਈ ਆ ਚੁੱਕੇ ਹਨ ।

ਸੁਰਿੰਦਰ ਸ਼ਿੰਦਾ ਦੀ ਹਾਲਤ ਖਰਾਬ ਹੋਣ ਦੀ ਖਬਰ ਮਿਲ ਦੇ ਹੀ ਕਈ ਮਸ਼ਹੂਰ ਹਸਤੀਆਂ ਉਨ੍ਹਾਂ ਨੂੰ ਮਿਲਣ ਦੇ ਲਈ ਹਸਪਤਾਲ ਪਹੁੰਚੀਆਂ ਸਨ । ਜਿਸ ਵਿੱਚ ਹੰਸਰਾਜ ਹੰਸ,ਬੱਬੂ ਮਾਨ,ਹੌਬੀ ਧਾਲੀਵਾਲ ਸ਼ਾਮਲ ।